Join
Thursday, March 19, 2026
Thursday, March 19, 2026

ਕਾਰ ਅਤੇ ਬਲੈਰੋ ਪਿੱਕਅਪ ਦੀ ਟੱਕਰ, ਜਾਨੀ ਨੁਕਸਾਨ ਦਾ ਬਚਾਅ 

ਨਵਾਂਸ਼ਹਿਰ /ਕਾਠਗੜ੍ਹ 8 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਰੈਲਮਾਜਰਾ ਟੋਪਾਨ ਫੈਕਟਰੀ ਦੇ ਸਾਹਮਣੇ ਕਾਰ ਅਤੇ  ਬਲੈਰੋ ਪਿੱਕਅਪ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟ੍ਰੋਲਰ ਰੂਮ ਨਵਾਂਸ਼ਹਿਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਉਨ੍ਹਾਂ ਨੇ ਤਰੁੰਤ ਜਾ ਕੇ ਦੇਖਿਆ ਕਿ ਇੱਕ ਬਲੈਰੋ ਪਿੱਕਅਪ ਜਿਸ ਦਾ ਨੰਬਰ ਐਚ ਪੀ 55 ਡੀ 0514 ਜਿਸ ਨੂੰ ਰਜੇਸ਼ ਕੁਮਾਰ ਪੁੱਤਰ ਤਿਰਲੋਚਨ ਗੁਲੇਰੀਆ 

ਪਿੰਡ ਸਰਾਨ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਇਹ ਰੋਪੜ੍ਹ ਸਾਈਡ ਤੋਂ ਬਲਾਚੌਰ ਸਾਈਡ ਇਸ ਮਗਰ ਇੱਕ ਆਲਟੋ ਕਾਰ ਜਿਸ ਦਾ ਨੰਬਰ ਸੀ ਐਚ 01ਬੀ ਐਲ 2742 ਜਿਸ ਨੂੰ ਕੁਲਦੀਪ ਪੁੱਤਰ ਜਗਦੀਸ਼ ਸੈਕਟਰ 25 ਮਕਾਨ ਨੰਬਰ 2748 ਚੰਡੀਗੜ੍ਹ ਚਲਾ ਰਿਹਾ ਸੀ ਇਹ ਕਾਰ ਵੀ ਰੋਪੜ੍ਹ ਸਾਇਡ ਤੋਂ ਬਲਾਚੌਰ ਸਾਈਡ ਜਾ ਰਹੀ ਸੀ ਜਦੋਂ ਇਹ ਇਹ ਟੋਪਾਨ ਫੈਕਟਰੀ ਦੇ ਸਾਹਮਣੇ ਪਹੁੰਚੀ ਤਾ ਕਾਰ ਅੱਗੇ ਜਾ ਬਲੈਰੋ ਪਿੱਕਅਪ ਜਾ ਰਹੀ ਸੀ ਕਾਰ ਚਾਲਕ ਦੇ ਦੱਸਣ ਅਨੁਸਾਰ ਬਲੈਰੋ ਪਿੱਕਅਪ ਚਾਲਕ ਨੇ ਅਚਾਨਕ ਬ੍ਰੇਕ ਮਾਰ ਦਿੱਤੀ ਜਿਸ ਨਾ ਆਲਟੋ ਕਾਰ ਬਲੈਰੋ ਪਿੱਕਅਪ ਦੇ ਮਗਰ ਜਾ ਟਕਰਾਈ ਜਿਸ ਨਾਲ ਆਲਟੋ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਕਾਰ ਵਾਲ ਵਾਲ ਬਚ ਗਏ। ਐਸ ਐਸ ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਵਾਹਨਾਂ ਨੂੰ ਸਾਇਡ ਤੇ ਕਰਵਾ ਆਵਾਜਾਈ ਨੂੰ ਸੁਚਾਰੂ ਢੰਗ ਬਹਾਲ ਕਰਵਾਇਆ।ਅਤੇ ਵਾਹਨਾਂ ਨੂੰ ਆਸਰੋਂ ਚੌਂਕੀ ਦੇ ਹਵਾਲੇ ਕਰ ਦਿੱਤਾ|

Related Articles

LEAVE A REPLY

Please enter your comment!
Please enter your name here

Latest Articles

2

2