Join
Thursday, March 19, 2026
Thursday, March 19, 2026

ਕਾਂਗਰਸ ਜਮਾਤ ਦਾ ਵਿਵਹਾਰ ਸ਼ੁਰੂ ਤੋਂ ਹੀ ਦਲਿਤਾਂ ਤੇ ਪਛੜੇ ਵਰਗਾਂ ਦੇ ਖਿਲਾਫ :ਜੱਥੇਦਾਰ ਸੁਰਜੀਤ ਸਿੰਘ ਦੋਭਾਲੀ 

ਨਵਾਂਸ਼ਹਿਰ 7 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )  ਕਾਂਗਰਸ ਪਾਰਟੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਮੌਜੂਦਾ ਲੋਕ ਸਭਾ ਮੈਂਬਰ ਵੀ ਹਨ, ਉਹਨਾਂ ਨੇ ਤਰਨਤਾਰਨ ਦੇ ਇੱਕ ਚੋਣ ਜਲਸੇ ਵਿੱਚ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਮਰਹੂਮ ਕਾਂਗਰਸੀ ਨੇਤਾ ਸ. ਬੂਟਾ ਸਿੰਘ ਜੋਕਿ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਰਹੇ ਹਨ ਉਨ੍ਹਾਂ ਵਿਰੁੱਧ ਅਪਮਾਨਜਨਕ

ਟਿੱਪਣੀ ਕੀਤੀ ਹੈ। ਇਸ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆ ਜੱਥੇਦਾਰ ਸੁਰਜੀਤ ਸਿੰਘ ਦੋਭਾਲੀ ਸਟੇਟ ਡੈਲੀਗੇਟ ਸੁਰਜੀਤ ਪੁਨਰ ਸ਼੍ਰੋਮਣੀ ਅਕਾਲੀ ਦਲ ਨੇ  ਕਿਹਾ ਕਿ ਸ਼ੁਰੂ ਤੋਂ ਹੀ ਕਾਂਗਰਸ ਜਮਾਤ ਦਾ ਰਵਈਆ ਅਨੁਸੂਚਿਤ ਜਾਤੀ ਵਰਗਾ ਅਤੇ ਪਛੜੇ ਵਰਗਾਂ ਲਈ ਮਾਤਾ ਰਿਹਾ ਹੈ। ਉਹਨਾਂ ਕਿਹਾ ਕਿ ਸ ਬੂਟਾ ਸਿੰਘ ਵਿਰੁੱਧ ਬੇਹੱਦ ਅਪਮਾਨ ਜਨਕ ਸ਼ਬਦਾਂ ਦੀ ਵਰਤੋਂ ਕੀਤੀ ਉਹ ਬਹੁਤ ਹੀ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਜਾਤ ਧਰਮ ਮਜਹਬ ਦੇ ਵਿਰੁੱਧ ਅਜਿਹੇ ਸ਼ਬਦ ਬੋਲਣ ਦੀ ਇਜਾਜ਼ਤ ਨਹੀਂ

। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੇ ਪਹਿਲਾਂ ਇਹ ਵੀ ਮਾੜੇ ਸ਼ਬਦ ਕਹੇ ਸਨ। ਜੱਥੇਦਾਰ ਦੋਭਾਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਦਲਿਤਾਂ ਨੂੰ ਸਿਰਫ ਵੋਟ ਬੈਂਕ  ਤੌਰ ਤੇ ਵਰਤਿਆ ਹੈ। ਜੱਥੇਦਾਰ ਦੋਭਾਲੀ ਨੇ ਕਿਹਾ 

 ਕਾਂਗਰਸ ਨੇ ਬਾਬੂ ਜਗਜੀਵਨ ਰਾਮ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਰੋਕਿਆ, ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਦਾ ਖਿਤਾਬ ਨਹੀਂ ਦਿੱਤਾ ਗਿਆ,ਸੁਨੀਲ ਜਾਖੜ ਵਲੋਂ  ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੂੰ ਪੈਰਾਂ ਦੀਆਂ ਜੁੱਤੀਆਂ ਕਿਹਾ ਗਿਆ, ਪ੍ਰਤਾਪ ਸਿੰਘ ਬਾਜਵਾ ਵਲੋਂ ਅਪਮਾਨਜਨਕ ਸ਼ਬਦ ਕਹੇ ਗਏ ਸਾਹਿਬ ਕਾਂਸ਼ੀ ਰਾਮ ਜੀ ਦੇਹਾਂਤ ਤੇ ਕਾਂਗਰਸ ਵਲੋਂ ਕੋਈ ਸਰਕਾਰੀ ਛੁੱਟੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਨੁਸੂਚਿਤ ਜਾਤੀ ਅਤੇ ਪਛੜੇ ਵਰਗਾਂ ਨੂੰ ਕੋਈ ਸਨਮਾਨ ਨਹੀਂ ਦੇ ਰਹੀ ਸਿਰਫ ਹਰ ਪਾਸੇ ਨੀਵਾਂ ਦਿਖਾਉਣ ਵਿਚ ਹਰ ਪਾਸੇ ਪਹਿਲ ਕਦਮੀ ਕਰਨ ਵਿਚ ਕਦੇ ਕੋਈ ਕਸਰ ਨਹੀਂ ਛੱਡਦੀ ਇਸ ਲਈ ਕਾਂਗਰਸ ਪਾਰਟੀ ਦਾ ਹਰ ਪਾਸੇ ਬਾਈਕਾਟ ਕਰਨਾ ਚਾਹੀਦਾ ਹੈ। 

Related Articles

LEAVE A REPLY

Please enter your comment!
Please enter your name here

Latest Articles

2

2