Join
Thursday, March 19, 2026
Thursday, March 19, 2026

ਸਤਨਾਮ ਜਲਾਲਪੁਰ ਨੇ ਪਿੰਡ ਗੋਲੂ ਮਾਜਰਾ ਦੀ ਪੰਚਾਇਤ ਨੂੰ ਦਿੱਤੀ ਇਕ ਲੱਖ ਰੁਪਏ ਦੀ ਗ੍ਰਾਂਟ

ਨਵਾਂਸ਼ਹਿਰ, 6ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )ਸਤਨਾਮ ਜਲਾਲਪੁਰ ਚੇਅਰਮੈਨ ਜਿਲਾ ਪਲੈਨਿੰਗ ਬੋਰਡ ਤੇ ਜਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਇਕ ਲੱਖ ਰੁਪਏ ਦੀ ਗਰਾਂਟ ਪਿੰਡ ਗੋਲੂਮਾਜਰਾ ਦੀ ਪੰਚਾਇਤ ਨੂੰ ਦਿੱਤੀ। ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਤਨਾਮ ਜਲਾਲਪੁਰ ਚੇਅਰਮੈਨ ਪਲਾਨਿੰਗ ਬੋਰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਹ ਗਰਾਂਟ ਪਿੰਡ ਦੇ ਖੇਡ ਮੈਦਾਨ ਨੂੰ ਤਿਆਰ ਕਰਨ ਲਈ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਗਰ ਸਾਡੇ ਨੌਜਵਾਨ ਖੇਡਾਂ ਨਾਲ ਜੁੜਨਗੇ ਤਾਂ ਜਿੱਥੇ ਉਹ ਨਸ਼ੇ ਤੋਂ ਦੂਰ ਰਹਿਣਗੇ,ਉਥੇ ਹੀ ਉਹਨਾਂ ਦਾ ਭਵਿੱਖ ਉਜਵਲ ਹੋਏਗਾ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੀ ਇਹ ਪਹਿਲ ਹੈ ਕਿ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਹਨਾਂ ਦੀ ਸਿਹਤ ਸੰਭਾਲ ਲਈ ਪਿੰਡਾਂ ਵਿੱਚ ਸਟੇਡੀਅਮ ਬਣਾਉਣੇ , ਨੋਜਵਾਨਾਂ ਨੂੰ ਕਸਰਤ ਕਰਨ ਲਈ ਜਿੱਮ ਖੋਲ ਕੇ ਦੇਣੇ ਅਤੇ ਹੋਰ ਸਹੂਲਤਾਂ ਦੇਣੀਆਂ ਇਹ ਸਰਕਾਰ ਦਾ ਮੁੱਖ ਕੰਮ ਹੈ।ਪੰਜਾਬ ਸਰਕਾਰ ਖੇਡਾਂ ਨੂੰ ਉਤਸਾਹਿਤ ਕਰਨ ਲਈ ਅਤੇ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਤਰ੍ਹਾਂ ਬਚਨਵੱਧ ਹੈ ਅਤੇ ਇਸ ਪ੍ਰਤੀ ਉਹ ਹਰ ਯਤਨ ਪ੍ਰਯਤਨ  ਕਰ ਰਹੀ ਹੈ। ਪੰਜਾਬ ਵਿਚ 3000 ਤੋਂ ਵਧ ਖੇਡ ਗਰਾਂਉਡਾਂ ਲਈ ਬਜਟ ਮਨਜੂਰ ਹੋ ਚੁੱਕਾ ਹੈ ਅਤੇ ਜਲਦ ਹੀ ਇਨਾਂ ਦਾ ਕੰਮ ਸ਼ੁਰੂ ਹੋਣ ਲੱਗਾ ਹੈ।ਇਸ ਮੌਕੇ ਚੈਕ ਲੈਣ ਸਮੇਂ ਰੇਖਾ ਰਾਣੀ(ਸਰਪੰਚ), ਬਿੰਦਰ (ਸਾਬਕਾ ਸਰਪੰਚ) , ਰਾਮ ਲੋਕ (ਪੰਚ) , ਜਸਪਾਲ ਭਾਟੀਆ(ਪੰਚ) , ਸੰਦੀਪ ਭਾਟੀਆ,ਨੌਹਰੀਆ ਰਾਮ, ਬਿਹਾਰੀ ਲਾਲ,  ਜਸਪਾਲ (ਲੰਬੜਦਾਰ) , ਸੇਠੀ, ਹਰਬੰਸ ਲਾਲ, ਨਿਤੀਸ਼ ਭਾਟੀਆ, ਸੁਭਾਸ਼, ਵਿਜੇ ਕੁਮਾਰ ,ਮਦਨ ਲਾਲ ਤੋਂ ਇਲਾਵਾ ਬਹੁਤ ਸਾਰੇ ਪਿੰਡ ਵਾਸੀ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2