Join
Saturday, March 14, 2026
Saturday, March 14, 2026

ਪਿੰਡ ਸ਼ਹਾਬਪੁਰ ਵਿਖੇ ਸਿਆਸੀ ਕਾਨਫਰੰਸ 20 ਨਵੰਬਰ ਨੂੰ’:ਨਿਰਮਲ ਸਿੰਘ ਜੰਡੀ

ਨਵਾਂਸ਼ਹਿਰ /ਕਾਠਗੜ੍ਹ 3 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੀ ਮੀਟਿੰਗ ਹਰੀਸ਼ ਨੱਥਾਨੰਗਲ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ 20 ਨਵੰਬਰ ਨੂੰ ਪਿੰਡ ਸ਼ਹਾਬਪੁਰ ਵਿਖੇ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਸਬੰਧਿਤ ਗੱਲਬਾਤ ਹੋਈ ਮੀਟਿੰਗ ਨੂੰ ਸੰਬੋਧਿਤ ਕਰਦੀਆਂ ਨਿਰਮਲ ਸਿੰਘ ਜੰਡੀ ਨੇ ਕਿਹਾ ਕੇ ਸ਼ਹੀਦ ਸੰਘਾਂ ਦੀ ਬਰਸੀ ਅਜਿਹੇ ਮੌਕੇ ਮਨਾਂ ਰਹੇ ਹਾ ਜਦੋਂ ਦੇਸ਼ ਦੇ ਮਿਹਨਤਕਸ਼ ਲੋਕਾਂ ਤੇ ਹਮਲੇ ਤੇਜ਼ ਹੋ ਰਹੇ ਹਨ ਦੇਸ਼ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜਰ ਰਿਹਾ ਹੈ ਲੋਕਾਂ ਦੇ ਜਮਹੂਰੀ ਹੱਕ ਖ਼ਤਮ ਕੀਤੇ ਜਾ ਰਹੇ ਹਨ ਪੱਤਰਕਾਰਾਂ ਭਾਈਚਾਰੇ ਅਤੇ ਬੁਧੀਜੀਵੀਆਂ ਦੀ ਅਵਾਜ਼ ਨੂੰ ਜਬਰੀ ਦਿਵਾਇਆ ਜਾ ਰਿਹਾ ਹੈ। 

  ਨਵੀਂ ਵਿੱਦਿਅਕ ਨੀਤੀ ਲਿਆ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਮਹਿੰਗਾਈ ਵਿਚ ਲਗਾਤਾਰ ਵਾਧਾ ਕਰ ਕੇ ਗਰੀਬ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ 20 ਨਵੰਬਰ ਨੂੰ ਕੰਮ ਕਾਰ ਬੰਦ ਕਰ ਕੇ ਕਾਫਲੇ ਸਮੇਤ ਸ਼ਹਾਬਪੁਰ ਪਹੁੰਚਣ ਦੀ ਕ੍ਰਿਪਾਲਤਾ ਕਰੋ ਇਸ ਮੌਕੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਇਸ ਮੋਕੇ ਹਰੀਸ਼ ਨੱਥਾਨੰਗਲ, ਬਲਵੀਰ ਕੁਮਾਰ, ਸਤੀਸ਼ ਕੁਮਾਰ, ਅਵਤਾਰ ਸਿੰਘ ਠੇਕੇਦਾਰ, ਮਦਨ ਠੇਕੇਦਾਰ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2