ਬਲਾਚੌਰ 1 ਨਵੰਬਰ ( ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਟਕਾਰਲਾ ਵਿਖੇ ਵਿਕਾਸ ਕਾਰਜਾਂ ਦੀ ਸਫਲਤਾ ਲਈ ਸਮੁੱਚੇ ਪਿੰਡ ਵਾਸੀਆਂ ਵਲੋਂ ਵਿਧਾਇਕਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ। ਸਰਪੰਚ ਮਹਾਂਵੀਰ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਟਕਾਰਲਾ ਵਿਖੇ ਵਿਕਾਸ ਦੀ ਲਹਿਰ ਲਿਆਉਂਦੇ ਹੋਏ ਕੰਕਰੀਟ ਦੀਆਂ ਸੜਕਾਂ ਤੇ ਹੋਰ ਸੜਕਾਂ ਦੇ ਕਾਰਜ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਮੰਡੀ ਬੋਰਡ ਵਿਭਾਗ ਵਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੀਆਂ ਮੁੱਖ ਮੰਗਾਂ ਵਿਚਕਾਰ ਹੀ ਲਟਕ ਰਹੀਆਂ ਸਨ ਜੋ ਮੌਜੂਦਾ ਸਰਕਾਰਸਮੇਂ ਪੂਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੜਕਾਂ ਦਾ ਬਣਨਾ ਨਾ ਸਿਰਫ ਪਿੰਡ ਵਾਸੀਆਂ ਦੀ ਆਵਾਜਾਈ ਨੂੰ ਸੁਖਾਲਾ ਕਰੇਗਾ, ਸਗੋਂ ਪਿੰਡ ਦੀ ਸੁੰਦਰਤਾ ਤੇ ਵਿਕਾਸ ਨੂੰ ਵੀ ਇਕ ਨਵਾਂ ਰੂਪ ਦੇਵੇਗਾ। ਇਹ ਸਿਰਫ ਸੜਕਾਂ ਹੀ ਨਹੀਂ, ਸਗੋਂ ਪਿੰਡ ਦੇ ਉਜਲੇ ਭਵਿੱਖ ਵੱਲ ਇਕ ਮਜ਼ਬੂਤ ਕਦਮ ਹੈ । ਇਸ ਮੌਕੇ ਮਹਾਂਵੀਰ ਸਿੰਘ ਸਰਪੰਚ ਪਿੰਡ ਟਕਾਰਲਾ, ਸਮੂਹ ਪੰਚਾਇਤ ਮੈਂਬਰਾਂ ਤੇ ਸਮੂਹ ਪਿੰਡ ਵਾਸੀਆਂ ਵਲੋਂ ਵਿਸ਼ੇਸ਼ ਧੰਨਵਾਦ ਹਰ ਉਸ ਅਧਿਕਾਰੀ ਤੇ ਟੀਮ ਮੈਂਬਰ ਦਾ ਕੀਤਾ ਗਿਆ, ਜਿਨ੍ਹਾਂ ਨੇ ਵੀ ਇਸ ਕਾਰਜ ਨੂੰ ਅਮਲੀ ਜਾਮਾ ਪਾਉਣ ਵਿਚ ਆਪਣਾ ਯੋਗਦਾਨ ਪਾਇਆ।


