ਨਵਾਂਸ਼ਹਿਰ 23 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਨੂੰ ਜੜ੍ਹ ਤੋਂ ਖਤਮ ਕਰਨ ਸਬੰਧੀ ਵਿੱਢੀ ਮੁਹਿੰਮ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵਲੋਂ 28 ਕਿਲੋ 80.46 ਗ੍ਰਾਮ ਅਫੀਮ ਸਮੇਤ 01 ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਡਾ. ਮਹਿਤਾਬ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਬਜੀਤ ਸਿੰਘ, ਪੀ.ਪੀ.ਐਸ. ਕਪਤਾਨ ਪੁਲਿਸ (ਜਾਂਚ) ਸ਼ਹੀਦ ਭਗਤ ਸਿੰਘ ਨਗਰ, ਨਿਰਮਲ ਸਿੰਘ, ਪੀ.ਪੀ.ਐਸ. ਡੀ.ਐਸ.ਪੀ (ਜਾਂਚ) ਸ਼ਹੀਦ ਭਗਤ ਸਿੰਘ ਨਗਰ ਅਤੇ ਇੰਸਪੈਕਟਰ ਨੀਰਜ ਚੌਧਰੀ, ਇੰਚਾਰਜ ਸੀ.ਆਈ.ਏ, ਸ਼ਹੀਦ ਭਗਤ ਸਿੰਘ ਨਗਰ ਦੀ ਸੁਪਰਵੀਜਨ ਹੇਠ ਮਿਤੀ 18.10.2025 ਨੂੰ ਏ.ਐਸ.ਆਈ ਨਿਰਮਲ ਸਿੰਘ, ਸੀ.ਆਈ.ਏ ਸਟਾਫ ਸਮੇਤ ਸਾਥੀ ਕਰਮਚਾਰੀਆ ਦੇ ਨਾਕਾਬੰਦੀ ਦੇ ਸਬੰਧ ਵਿੱਚ ਨਵਾਂਸ਼ਹਿਰ ਬਾਈਪਾਸ ਮਹਾਲੋਂ ਮੌਜੂਦ ਸੀ, ਦੌਰਾਨੇ ਚੈਕਿੰਗ ਨਵਾਸ਼ਹਿਰ ਸਾਈਡ ਤੋਂ ਆ ਰਹੀ ਗੱਡੀ ਨੰਬਰੀ PB-08-FJ-8888 ਮਾਰਕ Hyundai Creta ਨੂੰ ਰੋਕ ਕੇ ਗੱਡੀ ਦੇ ਡਰਾਇਵਰ ਦਾ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਇੰਦਰਜੀਤ ਸਿੰਘ ਪੁੱਤਰ ਲੇਟ ਦਾਰਾ ਸਿੰਘ ਵਾਸੀ ਚੱਕ ਠੱਠੀਆ ਥਾਣਾ ਬਿਆਸ, ਜਿਲ੍ਹਾ ਅੰਮ੍ਰਿਤਸਰ ਦੱਸਿਆ। ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਦੇ ਗੇਅਰ ਲੀਵਰ ਪਾਸ ਬਣੇ ਖਾਨੇ ਵਿੱਚ 50.46 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ਤੇ ਏ.ਐਸ.ਆਈ ਨਿਰਮਲ ਸਿੰਘ ਨੇ ਇੰਦਰਜੀਤ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ 226 ਮਿਤੀ 18.10.2025 ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।ਦੌਰਾਨ ਤਫਤੀਸ਼ ਦੋਸ਼ੀ ਇੰਦਰਜੀਤ ਸਿੰਘ ਉਕਤ ਪਾਸੋਂ ਪੁੱਛ-ਗਿੱਛ ਕਰਨ ਤੇ ਉਸ ਦੇ ਆਪਣੇ ਘਰ ਪਿੰਡ ਚੱਕ ਠੱਠੀਆ ਥਾਣਾ ਬਿਆਸ ਵਿਖੇ ਰੱਖੀ 6 ਕਿਲੋ 870 ਗ੍ਰਾਮ ਅਫੀਮ ਬਰਾਮਦ ਹੋਈ। ਤਫਤੀਸ਼ੀ ਦੌਰਾਨ ਦੋਸ਼ੀ ਇੰਦਰਜੀਤ ਸਿੰਘ ਨੇ ਤਫਤੀਸ਼ੀ ਅਫਸਰ ਕੋਲ ਮੰਨਿਆ ਕਿ ਉਹ ਕਾਫੀ ਸਮੇਂ ਤੋਂ ਅਫੀਮ ਦੀ ਸਪਲਾਈ ਕਰਦਾ ਹੈ। ਦਵਿੰਦਰ ਕੁਮਾਰ ਉਰਫ ਲਾਲਾ ਪੁੱਤਰ ਪਵਨ ਕੁਮਾਰ ਵਾਸੀ ਖੋਜਾ ਥਾਣਾ ਰਾਹੋ ਹਾਲ ਵਾਸੀ ਸਲੋਹ ਰੋਡ ਨਵਾਂਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਉਸ ਦੀ ਕਾਫੀ ਜਾਣ ਪਹਿਚਾਣ ਸੀ। ਉਸ ਨਾਲ ਅਕਸਰ ਵੱਟਸਐਪ ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਦਵਿੰਦਰ ਕੁਮਾਰ ਉਰਫ ਲਾਲਾ ਨੇ ਉਸ ਪਾਸੋਂ ਅਫੀਮ ਮੰਗਵਾਈ ਸੀ, ਉਸ ਨੇ ਦਵਿੰਦਰ ਕੁਮਾਰ ਉਰਫ ਲਾਲਾ ਦੇ ਕਹਿਣ ਤੇ ਪਿੰਡ ਕੰਗ ਥਾਣਾ ਰਾਹੋਂ ਵਿਖੇ ਦਵਿੰਦਰ ਕੁਮਾਰ ਦੇ ਘਰ ਵਿੱਚ ਬਲਟੀ ਵਿੱਚ ਅਫੀਮ ਪਾ ਕੇ ਗੇਟ ਦੇ ਪਾਸ ਦੱਬ ਦਿੱਤੀ ਸੀ। ਹੁਣ ਉਹ ਜਦੋਂ ਦਵਿੰਦਰ ਕੁਮਾਰ ਉਰਫ ਲਾਲਾ ਪਾਸੋਂ ਪੈਸੇ ਮੰਗ ਰਿਹਾ ਸੀ ਤਾਂ ਦਵਿੰਦਰ ਕੁਮਾਰ ਉਰਫ ਲਾਲਾ ਉਸ ਦੇ ਕੋਲੋਂ ਪੈਸੇ ਮੰਗ ਰਿਹਾ ਸੀ ਤਾਂ ਦਵਿੰਦਰ ਕੁਮਾਰ ਉਰਫ ਲਾਲਾ ਉਸ ਦੇ ਪੈਸੇ ਨਹੀ ਦੇ ਰਿਹਾ ਸੀ, ਜਿਸ ਕਰਕੇ ਉਹ ਦਵਿੰਦਰ ਕੁਮਾਰ ਉਰਫ ਲਾਲਾ ਦੇ ਘਰ ਰੱਖੀ ਅਫੀਮ ਲੈਣ ਲਈ ਆਇਆ ਸੀ। ਦੌਰਾਨੇ ਤਫਤੀਸ਼ ਦੋਸ਼ੀ ਇੰਦਰਜੀਤ ਸਿੰਘ ਉਕਤ ਵਲੋਂ ਮੁਤਾਬਿਕ ਮੌਕਾ ਤੋਂ 21 ਕਿਲੋ 160 ਗ੍ਰਾਮ ਅਫੀਮ ਬਰਾਮਦ ਹੋਈ ਹੈ। ਜਿਸ ਤੇ ਦੋਸ਼ੀ ਦਵਿੰਦਰ ਕੁਮਾਰ ਉਰਫ ਲਾਲਾ ਪੁੱਤਰ ਪਵਨ ਕੁਮਾਰ ਵਾਸੀ ਖੋਜਾ ਥਾਣਾ ਰਾਹੋਂ ਹਾਲ ਵਾਸੀ ਸਲੋਹ ਰੋਡ ਨਵਾਂਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਉਕਤ ਮੁਕੱਦਮੇ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਹੈ। ਦੋਸ਼ੀ ਦਵਿੰਦਰ ਕੁਮਾਰ ਉਕਤ ਲਾਲਾ ਉਕਤ ਕਿਸੇ ਹੋਰ ਮੁਕੱਦਮੇ ਵਿੱਚ ਜੇਲ ਵਿੱਚ ਬੰਦ ਹੈ
ਪੁਲਿਸ ਮੁਤਾਬਕ ਮੁਕੱਦਮੇ ਵਿੱਚ ਨਾਮਜਦ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਕੇ ਉਸ ਪਾਸੋਂ ਪੁੱਛ-ਗਿੱਛ ਕੀਤੀ ਜਾਵੇਗੀ, ਪੁੱਛ-ਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।


