ਨਵਾਂ ਸ਼ਹਿਰ ਚ ਪ੍ਰੈਸ ਕਲੱਬ ਵੱਲੋਂ ਸਮਾਗਮ
ਨਵਾਂਸ਼ਹਿਰ 17 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਦੇਸ਼ ਦੀ ਆਜ਼ਾਦੀ ਲਈ ਬੱਬਰ ਅਕਾਲੀ ਲਹਿਰ ਦਾ ਵੱਡਾ ਯੋਗਦਾਨ ਹੈ ਜਿਨਾਂ ਨੇ ਇਹ ਲਹਿਰ ਦੁਆਬੇ ਤੋਂ ਸ਼ੁਰੂ ਕਰਕੇ ਆਜ਼ਾਦੀ ਦੇ ਸੰਘਰਸ਼ ਚ ਅਹਿਮ ਭੂਮਿਕਾ ਨਿਭਾਈ ਇਹ ਪ੍ਰਗਟਾਵਾ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਨੇ ਨਵਾਂ ਸ਼ਹਿਰ ਵਿਖੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕਰਵਾਏ ਗਏ ਬੱਬਰਾਂ ਦੀ ਯਾਦ ਚ ਸਮਾਗਮ ਦੌਰਾਨ ਕੀਤਾ ਉਹਨਾਂ ਆਖਿਆ ਕਿ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਦੀ ਯਾਦ ਚ ਦੁਆਬੇ ਚ ਯਾਦਗਾਰ ਬਣਾਈ ਜਾਵੇਗੀ ਇਸ ਸਬੰਧੀ ਇਲਾਕੇ ਦੀ ਇੱਕ ਕਮੇਟੀ ਬਣਾ ਕੇ ਸਾਰੇ ਯੋਧਿਆਂ ਦੀ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਉਹਨਾਂ ਦੇ ਜੀਵਨ ਤੇ ਸਾਰਿਆਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ ਜਿਸ ਨਾਲ ਆਉਣ ਵਾਲੀ ਪੀੜੀ ਨੂੰ ਆਪਣੇ ਮਹਾਨ ਯੋਧਿਆਂ ਬਾਰੇ ਜਾਣਕਾਰੀ ਮਿਲੇਗੀ ਉਹਨਾਂ ਆਖਿਆ ਕਿ ਬੱਬਰ ਅਕਾਲੀ ਲਹਿਰ ਦੇ ਯੋਧੇ ਯੋਧਿਆਂ ਨੇ ਆਜ਼ਾਦੀ ਦੀ ਲਹਿਰ ਦਾ ਮੁੱਢ ਬੰਨਿਆ ਉਹਨਾਂ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਯੋਧਿਆਂ ਨੂੰ ਅਣਗੌਲਿਆਂ ਕਰ ਦਿੱਤਾ ਜਿਨਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿਗ ਮਾਣ ਰਹੇ ਹਾਂ। ਉਹਨਾਂ ਆਖਿਆ ਕਿ ਬੱਬਰ ਲਹਿਰ ਦੀ ਸ਼ੁਰੂਆਤ ਦੌਲਤਪੁਰ ਪਿੰਡ ਤੋਂ ਕੀਤੀ ਗਈ ਜਿੱਥੇ ਯੋਧਿਆਂ ਦੀ ਯਾਦ ਚ ਪ੍ਰਿੰਟਿੰਗ ਪ੍ਰੈਸ ਅਜੇ ਵੀ ਮੌਜੂਦ ਹੈ ਜਿੱਥੋਂ ਦੇਸ਼ ਦੀ ਅਜ਼ਾਦੀ ਲਈ ਅਖਬਾਰ ਤਿਆਰ ਕੀਤਾ ਜਾਂਦਾ ਸੀ ਜਿਸ ਨੂੰ ਬੱਬਰ ਕਰਮ ਸਿੰਘ ਦੌਲਤਪੁਰ ਵਲੋ ਸਾਥੀਆਂ ਨੂੰ ਨਾਲ ਲੈ ਕੇ ਤਿਆਰ ਕੀਤਾ ਗਿਆ। ਸਮਾਗਮ ਦੌਰਾਨ ਬੱਬਰ ਕਰਮ ਸਿੰਘ ਝਿੰਗੜ ,ਬੱਬਰ ਦਲੀਪ ਸਿੰਘ ਗੋਸਲ ,ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਕਾਬਲ ਸਿੰਘ ਗੋਬਿੰਦਪੁਰ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਨੂੰ ਲਲਿਤ ਮੋਹਨ ਪਾਠਕ ਹਲਕਾ ਇੰਚਾਰਜ ਨਵਾਂਸ਼ਹਿਰ ,ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ, ਹੁਸਨ ਲੜੋਆ ਬੰਗਾ, ਪ੍ਰਦੀਪ ਭਨੋਟ ,ਸੁਖਜਿੰਦਰ ਸਿੰਘ ਭੰਗਲ, ਸੁਖਦੇਵ ਸਿੰਘ ਉੜਾਪੜ, ਦਿਨੇਸ਼ ਸੂਰੀ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਦੀਦਾਰ ਸਿੰਘ ਸ਼ੇਤਰਾ ਨੇ ਕੀਤਾ। ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਨੇ ਆਖਿਆ ਕਿ ਬੱਬਰਾਂ ਦੀ ਯਾਦ ਚ ਇਹ 21ਵਾਂ ਸਮਾਗਮ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਦੁਆਬੇ ਦੀ ਧਰਤੀ ਨੂੰ ਮਾਣ ਹੈ ਕਿ ਇਥੋਂ ਬੱਬਰ ਅਕਾਲੀ ਲਹਿਰ ਦੀ ਸ਼ੁਰੂਆਤ ਕੀਤੀ ਗਈ। ਸਮਾਗਮ ਦੌਰਾਨ ਬੱਬਰਾਂ ਦੀ ਯਾਦ ਚ ਲੇਖਕ ਕਿਰਪਾਲ ਸਿੰਘ ਵੱਲੋਂ ਲਿਖੀ ਕਿਤਾਬ ਬੱਬਰ ਅਕਾਲੀ ਯੋਧੇ ਮਾਲਵਿੰਦਰ ਸਿੰਘ ਕੰਗ ਵੱਲੋਂ ਜਾਰੀ ਕੀਤੀ ਗਈ।ਇਸ ਮੌਕੇ ਤੇ ਕਮਲਜੀਤ ਪਾਲ ਜਿਲਾ ਲੋਕ ਸੰਪਰਕ ਅਫਸਰ,ਚੇਤ ਰਾਮ ਰਤਨ, ਪਰਮਾਨੰਦ ਬ੍ਰਹਮਪੁਰੀ, ਰਣਜੀਤ ਸਿੰਘ ਝਿੰਗੜ ਮਨਦੀਪ ਸਿੰਘ ਗੋਬਿੰਦਪੁਰ , ਤਰਨਜੀਤ ਸਿੰਘ ਥਾਂਦੀ ,ਵਾਸਦੇਵ ਪਰਦੇਸੀ ,ਨਵਕਾਂਤ ਭਰੋ ਮੁਜਾਰਾ ,ਕਸ਼ਮੀਰੀ ਲਾਲ ਕੈਥ, ਮੁਕੇਸ਼ ਕੁਮਾਰ ਬਿੱਟੂ, ਸੁਰਿੰਦਰ ਸਿੰਘ ਕਰਮ, ਅਮਰੀਕ ਕਟਾਰੀਆ, ਨਰਿੰਦਰ ਮਾਹੀ, ਧਰਮਵੀਰ ਪਾਲ , ਹਰਮਿੰਦਰ ਸਿੰਘ ਪਿੰਟੂ, ਜੋਗਾ ਸਿੰਘ ਥਾਂਦੀ , ਮਨੋਰੰਜਨ ਕਾਲੀਆ, ਜਤਿੰਦਰ ਪਾਲ ਸਿੰਘ ਕਲੇਰ, ਜਗਤਾਰ ਸਿੰਘ ਜੱਬੋਵਾਲ, ਛਿੰਝੀ ਲੜੋਆ , ਸੰਦੀਪ ਮਝੂਰ , ਹਰਜਾਪ ਸਿੰਘ ਰਾਜ ਮਜਾਰੀ ਮਹਿੰਦਰ ਕੁਮਾਰ ਆਦਿ ਹਾਜ਼ਰ ਸਨ। * ਨਵਾਂ ਸ਼ਹਿਰ ਵਿਖੇ ਕਰਵਾਏ ਸਮਾਗਮ ਦੌਰਾਨ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਬੱਬਰਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਨਾਲ ਲਲਤ ਮੋਹਨ ਪਾਠਕ, ਕੁਲਜੀਤ ਸਿੰਘ ਸਰਹਾਲ ਅਤੇ ਪ੍ਰਬੰਧਕ । ਬੱਬਰਾਂ ਦੀ ਯਾਦ ਚ ਕਿਰਪਾਲ ਸਿੰਘ ਵਲੋਂ ਲਿਖੀ ਕਿਤਾਬ ਨੂੰ ਜਾਰੀ ਕਰਦੇ ਹੋਏ ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਨਾਲ ਪ੍ਰਬੰਧਕ।


