Join
Thursday, March 19, 2026
Thursday, March 19, 2026

ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਵੱਲੋਂ ” ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਲਾਚੌਰ ” ਦਾ ਰੱਖਿਆ ਗਿਆ ਨੀਂਹ ਪੱਥਰ

ਬਲਾਚੌਰ, 18 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ )- ਸੰਤ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਵਲੋਂ ਖਾਲਸਾ ਫਾਰਮ (ਸ਼ਿਕਾਗੋ ਇਨਕਲੇਵਜ)

ਬਲਾਚੌਰ ਵਿਖੇ ਦਾਨ ਕੀਤੀ ਗਈ ਪੰਜ ਏਕੜ ਜਮੀਨ ਤੇ “ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ” ਦਾ ਨੀਂਹ ਪੱਥਰ ਸਿੰਘ ਸਾਹਿਬ ਗਿਆਨੀ

ਰਘਵੀਰ ਸਿੰਘ ਜੀ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਵਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ। ਉਨ੍ਹਾਂ ਬਾਬਾ

ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਵੱਲੋਂ ਕੀਤੇ ਗਏ ਇਸ ਵੱਡੇ ਉਪਰਾਲੇ ਦੀ ਸਲਾਘਾ ਕਰਦਿਆਂ ਹੋਇਆਂ ਕਿਹਾ ਕਿ ਚੀਫ ਖਾਲਸਾ ਦੀਵਾਨ ਸ੍ਰੀ

ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧਾਂ ਹੇਠ ਸ਼ੁਰੂ ਕੀਤੇ ਜਾ ਰਹੇ ਇਸ ਸਕੂਲ ਨਾਲ ਬਲਾਚੌਰ ਦੇ ਵਾਸੀਆਂ ਲਈ ਸਿੱਖਿਆ ਖੇਤਰ ਵਿਚ ਨਵੀਂ ਕ੍ਰਾਂਤੀ ਦੀ

ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਬਲਾਚੌਰ ਇਲਾਕੇ ਦੇ ਬੱਚੇ ਆਈ ਪੀ ਐਸ ਆਈ ਏ ਐਸ ਦੀ ਸਿੱਖਿਆ ਪ੍ਰਾਪਤ

ਕਰਕੇ ਦੇਸ਼ ਦੀਆਂ ਸੇਵਾਵਾਂ ਨਿਭਾਉਣ ਵਿੱਚ ਮੋਹਰੀ ਹੋਣਗੇ। ਸੰਤ ਦਲਜੀਤ ਸਿੰਘ ਸਕਾਗੋ ਵਾਲਿਆਂ ਨੇ ਸਮੁੱਚੀਆਂ ਸਤਿਕਾਰਯੋਗ ਸ਼ਖਸ਼ੀਅਤਾਂ

ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਭਾਈ ਪ੍ਰੇਮ ਸਿੰਘ ਅਰਦਾਸੀਏ ਗੁਰਦੁਆਰਾ ਸਾਹਿਬ ਨਾਨਕ ਪਿਆਉ ਦਿੱਲੀ, ਗਿਆਨੀ ਬਚਿੱਤਰ

ਸਿੰਘ, ਸੰਤ ਬੇਅੰਤ ਸਿੰਘ ਲੰਗਰਾਂ ਵਾਲੇ ਹੇਮਕੁੰਟ ਸਾਹਿਬ, ਸੰਤ ਸੁਰਜੀਤ ਸਿੰਘ ਯੂ ਐਸ ਏ, ਬਾਬਾ ਹਰਜਿੰਦਰ ਸਿੰਘ ਬਰਾੜ ਬਲਾਚੌਰ, ਜਥੇਦਾਰ

ਭਾਈ ਮਨਜੀਤ ਸਿੰਘ, ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ, ਸਰਦਾਰ ਤਜਿੰਦਰ ਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ, ਸੰਸਦਮੈਂਬਰ ਮਲਵਿੰਦਰ ਸਿੰਘ ਕੰਗ, ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਵਿਧਾਇਕਾ ਸੰਤੋਸ਼ ਕਟਾਰੀਆ, ਚੇਅਰਮੈਨ ਸਤਨਾਮ ਜਲਾਲਪੁਰ, ਚੇਅਰਮੈਨ ਪੰਜਾਬ ਬ੍ਰਿਗੇਡੀਅਰ ਰਾਜ ਕੁਮਾਰ, ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਚੌਧਰੀ ਆਰ ਪੀ ਸਿੰਘ, ਸੁਨੀਲ ਕੌਸ਼ਲ ਪ੍ਰਧਾਨ ਨਗਰ ਕੌਂਸਲ ਬਲਾਚੌਰ, ਅਮਿਤ ਕੁਮਾਰ ਸੇਠੀ ਸਰਪੰਚ ਥੋਪੀਆ, ਰਾਮ ਪਾਲ ਮਹੈਸ਼ੀ ਐਮ ਸੀ ਬਲਾਚੌਰ, ਅਜੈ ਬਿੱਟੂ ਐਮ ਸੀ ਬਲਾਚੌਰ, ਨਿਰਮਲਾ ਦੇਵੀ ਐਮ ਸੀ, ਨੰਦ ਕਿਸ਼ੋਰ ਭਾਜਪਾ ਆਗੂ ਪਰਮਜੀਤ ਸਿੰਘ ਖਾਲਸਾ, ਦਿਲਜੀਤ ਸਿੰਘ ਬੈਂਸ ਖੁਰਦਾਂ, ਠੇਕੇਦਾਰ ਗੁਰਚਰਨ ਸਿੰਘ ਉਲੱਦਣੀ, ਸੁਰਜੀਤ ਸਿੰਘ ਦੁਭਾਲੀ, ਸੋਨੂੰ ਸ਼ਿਵਾਲਿਕ ਅਤੇ ਬਹੁ ਗਿਣਤੀ ਇਲਾਕੇ ਦੀਆਂ ਸਤਿਕਾਰਯੋਗ ਸ਼ਖਸ਼ੀਅਤਾਂ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2