Join
Thursday, March 19, 2026
Thursday, March 19, 2026

ਸਤਨਾਮ ਜਲਾਲਪੁਰ ਚੇਅਰਮੈਨ ਨੇ ਨਾਨੋਵਾਲ  ਨੂੰ ਦਿੱਤੀ ਇੱਕ ਲੱਖ ਰੁਪਏ ਦੀ ਗਰਾਂਟ

ਬਲਾਚੌਰ, 14 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ) ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਇਹ ਪਹਿਲ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਜੋ ਸ਼ਮਸ਼ਾਨ ਘਾਟ ਬਣੇ ਹੋਏ ਹਨ।ਉਹਨਾਂ ਦੀਆਂ ਚਾਰ ਦਿਵਾਰਾਂ, ਸ਼ਮਸ਼ਾਨ ਨੂੰ ਜਾਂਦੀਆਂ ਸੜਕਾਂ ਜੋ ਕੱਚੀਆਂ ਹਨ।  ਉਹਨਾਂ ਨੂੰ ਪੱਕੀਆਂ ਕਰਨਾ ਸਬੰਧੀ ਸਰਕਾਰ ਕੋਈ ਕਸਰ ਨਹੀਂ ਛੱਡੇਗੀ। ਚੇਅਰਮੈਨ ਜਿਲਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਸਤਨਾਮ ਜਲਾਲਪੁਰ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਇਕ ਲੱਖ ਰੁਪਏ ਦੀ ਗਰਾਂਟ ਗ੍ਰਾਮ ਪੰਚਾਇਤ ਨਾਨੋਵਾਲ ਬਲਾਕ ਸੜੋਆ ਨੂੰ ਦਿੱਤੀ। ਗਰਾਂਟ ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਦੀ ਉਸਾਰੀ ਕਰਨ ਲਈ ਦਿੱਤੀ ਗਈ ਹੈ। ਸਤਨਾਮ ਜਲਾਲਪੁਰ ਨੇ ਦੱਸਿਆ ਕਿ ਪਿੰਡ ਨਾਨੋਵਾਲ ਵਾਸੀਆਂ ਨੇ ਬਲਦੇਵ ਰਾਜ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਇਆ ਅਤੇ ਆਪਣੀ ਏਕਤਾ ਦਾ ਸਬੂਤ ਦਿੱਤਾ। ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਇਹ ਗਰਾਂਟ ਜਾਰੀ ਕੀਤੀ ਗਈ ਹੈ। ਉਹ ਕਿਹਾ ਕਿ ਸਰਕਾਰ ਵੱਲੋਂ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ I ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਮੋਹਤਵਾਰ ਵਿਆਕਤੀਆਂ ਨੇ ਚੇਅਰਮੈਨ ਸਾਹਿਬ ਦਾ ਧੰਨਵਾਦ ਕੀਤਾ। ਇਸ ਮੌਕੇ ਹਰਮੇਸ਼ ਲਾਲ ਬਲਾਕ ਪ੍ਰਧਾਨ, ਬਲਦੇਵ ਰਾਜ (ਸਰਪੰਚ) , ਰਿਟਾਇਰਡ ਡੀ.ਐਸ.ਪੀ ਸਤਪਾਲ  ਜੀ, ਅਸ਼ੋਕ ਕੁਮਾਰ ਨਾਨੋਵਾਲ, ਇੰਸਪੈਕਟਰ ਨਰੇਸ਼ ਕੁਮਾਰ, ਪ੍ਰਿੰਸੀਪਲ ਸੁਖਦੇਵ ਸਿੰਘ, ਜਸਮਨ  ਸਿੰਘ (ਲੰਬੜਦਾਰ), ਦੇਵਰਾਜ (ਪੰਚ), ਕਮਲ ਦੇਵ (ਪੰਚ), ਗੁਰਚਰਨ (ਪੰਚ),  ਧਰਮਵੀਰ ਭੂੰਬਲਾ, ਮਿਹਰਦਾਸ ਭੂੰਬਲਾ  ,ਪਰਸ਼ੋਤਮ ਲਾਲ , ਰਾਮ ਕ੍ਰਿਸ਼ਨ ,ਅਸ਼ਵਨੀ ,ਜਸਵੀਰ ਸਿੰਘ ਗੁਰਦੇਵ ,ਮਾਸਟਰ ਬਲਬੀਰ ਸਿੰਘ ਤੋਂ ਇਲਾਵਾ ਕਈ ਪਿੰਡ ਵਾਸੀ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2