Join
Thursday, March 19, 2026
Thursday, March 19, 2026

ਵਿਧਾਇਕ ਸੰਤੋਸ਼ ਕਟਾਰੀਆ ਨੇ ਨਾਨੋਵਾਲ ਕੰਢੀ ਵਿਖੇ ਨਵੇਂ ਟ੍ਰਾਂਸਫਾਰਮਰ ਦਾ ਕੀਤਾ ਉਦਘਾਟਨ

ਬਲਾਚੌਰ  8 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ  ) ਮਾਣਯੋਗ ਮੁੱਖ ਮੰਤਰੀ ਸ੍ਰ: ਭਗਵੰਤ ਮਾਨ ਜੀ ਅਗਵਾਈ ਵਾਲੀ ਸਰਕਾਰ ਬਣਦੇ ਹੀ ਜਿੱਥੇ ਸੂਬੇ ਭਰ ਵਿਚ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਇਸੇ ਲੜੀ ਤਹਿਤ ਸੂਬੇ ਦੇ ਹਰ ਪਿੰਡ ਵਿਚ ਬਿਜਲੀ ਸਪਲਾਈ 24 ਘੰਟੇ ਚਲਦੀ ਰਹੇ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਨੇ ਪਿੰਡ ਨਾਨੋਵਾਲ ਕੰਢੀ ਵਿਖੇ ਬਿਜਲੀ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਪੁੱਟਦਿਆਂ, ਲਗਭਗ ਚਾਰ ਲੱਖ ਦੀ ਲਾਗਤ ਨਾਲ ਨਵੇਂ ਟ੍ਰਾਂਸਫਾਰਮਰ ਦਾ ਉਦਘਾਟਨ ਕੀਤਾ।ਇਸ ਕਾਰਜ ਨੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ।ਇਸ ਮੌਕੇ ‘ਤੇ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਰਕਾਰ ਵਲੋਂ ਪਿੰਡ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ। ਪਿੰਡ ਦੇ ਨੌਜਵਾਨਾਂ ਅਤੇ ਬਜ਼ੁਰਗਾਂ, ਦੋਵਾਂ ਨੇ ਹੀ ਇਸ ਕਦਮ ਨੂੰ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਇੱਕ ਮਹੱਤਵਪੂਰਨ ਯਤਨ ਕਰਾਰ ਦਿੱਤਾ ਹੈ। ਨਵੇਂ ਟ੍ਰਾਂਸਫਾਰਮਰ ਦੇ ਲੱਗਣ ਨਾਲ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਬਿਜਲੀ ਦੀ ਸਮੱਸਿਆ ਹੱਲ ਹੋਵੇਗੀ ਅਤੇ ਖਾਸ ਤੌਰ ‘ਤੇ ਗਰਮੀਆਂ ਦੇ ਮੌਸਮ ਵਿੱਚ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਬਣੇਗੀ।ਇਹ ਉਦਘਾਟਨ ਸਥਾਨਕ ਲੋਕਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੀ ਪ੍ਰਾਪਤੀ ਹੈ l ਇਸ ਮੌਕੇ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਬਿਜਲੀ  ਵਿਭਾਗ ਦਾ ਧੰਨਵਾਦ ਵੀ ਕੀਤਾ ਅਤੇ ਉਮੀਦ ਜ਼ਤਾਈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਵਿਕਾਸੀ ਉਪਰਾਲੇ ਪਿੰਡ ਵਿੱਚ ਜਾਰੀ ਰਹਿਣਗੇ।ਇਸ ਮੌਕੇ ਐਸਡੀਓ ਦਿਨੇਸ਼ ਕੁਮਾਰ ,ਸਰਪੰਚ ਕਮਲਜੀਤ, ਪੰਚ ਅਮਰਨਾਥ ,ਮਦਨ ਲਾਲ ,ਕੇਸ਼ੋ, ਤੋਸ਼ੀ ,ਆਰਸੀ ,  ਸੈਕਟਰੀ ਕੁਲਦੀਪ ,ਬਲਾਕ ਪ੍ਰਧਾਨ ਲਖਵਿੰਦਰ , ਬਲਦੇਵ ਰਾਜ ਸੰਮਤੀ ਮੈਂਬਰ, ਸਰਪੰਚ ਹਰਮੇਸ਼ ਲਾਲ ,

ਸੋਹਨ ਲਾਲ, ਰਾਮ ਸਰਨ, ਰਾਮ ਧਨ ਓਮ ਪ੍ਰਕਾਸ਼ ਬਿੰਦਰ ਭਾਟੀਆ ਤਰਸੇਮ ਭਾਟੀਆ ਸ਼ਾਮ ਲਾਲ ਭਾਟੀਆ, ਤਰਸੇਮ ਚੌਹਾਨ , ਹੁਸਨ ਲਾਲ ,ਮੋਹਨ ਲਾਲ ਭਾਟੀਆ, ਸ਼ਕਤੀ  ਭਾਟੀਆ, ਨੀਰਜ ਚੌਹਾਨ,ਹਰਸ਼ ਚੌਹਾਨ, ਚਮਨ ਲਾਲ, ਬਲਦੇਵ ਚੋਹਾਨ, ਸੁਖਦੇਵ ਸਿੰਘ , ਸੰਮੂ ਭੂੰਬਲਾ, ਹਰੀਸ਼ ਚੌਧਰੀ ,ਪੰਮੀ ,ਕੇਸਰ ,ਸੋਹਨ ਲਾਲ ਜੀਤ ਪੁਰ , ਕਸ਼ਮੀਰੀ ਭੂੰਬਲਾ, ਪੰਮਾ ਭਾਟੀਆ, ਬਿੰਦਰ ਹੱਕਲਾ, ਹੁਸਨ ਚੌਹਾਨ, ਜਸਪਾਲ ਲੰਬੜਦਾਰ, ਗੌਰਵ ਚੌਹਾਨ, ਓਮ ਪ੍ਰਕਾਸ਼ ਸੈਕਟਰੀ ਰਾਕੇਸ਼ ਭੂੰਬਲਾ , ਭਾਗ , ਜੋਨੀ ਭੂੰਬਲਾ, ਸੋਮ ਨਾਥ ਆਦਿ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2