Join
Sunday, March 22, 2026
Sunday, March 22, 2026

ਸਤਨਾਮ ਜਲਾਲਪੁਰ ਨੇ ਪਿੰਡ ਮਹਾਲੋੋਂ ਨੂੰ ਦਿੱਤੀ ਡੇਢ ਲੱਖ ਰੁਪਏ ਦੀ ਗਰਾਂਟ… 

ਨਵਾਂਸ਼ਹਿਰ 7 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ   )ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਬਹੁਤ ਸਾਰੇ ਕੰਮ ਆਰੰਭ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰੇਕ ਪਿੰਡ ਵਿਚ ਸਟਰੀਟ ਲਾਇਟਾਂ ਦਾ ਕੰਮ ਲਗਾਤਾਰ ਜਾਰੀ ਹੈ। ਸਤਨਾਮ ਜਲਾਲਪੁਰ, ਚੇਅਰਮੈਨ ਜਿਲਾ ਯੋਜਨਾ ਬੋਰਡ, ਸ਼ਹੀਦ ਭਗਤ ਸਿੰਘ ਨਗਰ ਨੇ ਮਹਾਲੋਂ ਦੀ ਗ੍ਰਾਮ ਪੰਚਾਇਤ ਨੂੰ ਸਟਰੀਟ ਲਾਈਟਾਂ ਲਗਾਉਣ ਲਈ ਡੇਢ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ। ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬੂਟਾ ਰਾਮ (ਲੱਡੂ ਮਹਾਲੋਂ) ਵੱਲੋਂ ਆਪਣੇ ਪਿੰਡ ਦੀ ਗ੍ਰਾਮ ਪੰਚਾਇਤ ਲਈ ਇਸ ਵਿਸ਼ੇ ਤੇ ਕਈ ਵਾਰ ਮੰਗ ਰੱਖੀ, ਜਿਸ ਨੂੰ ਸਤਨਾਮ ਜਲਾਲਪੁਰ ਨੇ ਆਪਣੇ ਜਿਲਾ ਯੋਜਨਾ ਬੋਰਡ ਦੇ ਅਖਤਿਆਰੀ ਕੋਟੇ ਵਿੱਚੋਂ ਗਰਾਂਟ ਜਾਰੀ ਕਰਕੇ ਪੂਰਾ ਕੀਤਾ। ਬਲਾਕ ਪ੍ਰਧਾਨ ਵਲੋਂ ਸਤਨਾਮ ਜਲਾਲਪੁਰ ਦਾ ਆਪਣੇ, ਪਿੰਡ ਦੀ ਪੰਚਾਇਤ ਅਤੇ ਆਪਣੇ ਪਿੰਡ ਦੇ ਹੋਰ ਮੋਹਤਵਾਰ ਵਿਆਕਤੀ ਵਲੋਂ ਧੰਨਵਾਦ ਕੀਤਾ।ਇਸ ਸਮੇਂ ਉਹਨਾਂ ਦੇ ਨਾਲ ਗਗਨ ਅਗਨੀਹੋਤਰੀ,ਚੇਅਰਮੈਨ ਮਾਰਕੀਟ ਕਮੇਟੀ ਨਵਾਂ ਸ਼ਹਿਰ, ਬਲਾਕ ਪ੍ਰਧਾਨ ਲੱਡੂ ਮਹਾਲੋਂ,ਮਹਿੰਦਰ ਮਾਨ, ਨਛੱਤਰ ਕੌਰ ਸਰਪੰਚ, ਨਛੱਤਰ ਰਾਮ ਪੰਚ, ਹਰਨੇਕ ਸਿੰਘ ਲੰਬੜਦਾਰ, ਜੋਗਿੰਦਰ ਸਿੰਘ,ਜਗਤਾਰ ਰਾਮ, ਸੱਤੀ, ਹਰਦਿਆਲ ਸਿੰਘ ਪੰਚ, ਮੇਜਰ ਰਾਮ, ਜਾਕਿਰ ਹੁਸੈਨ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2