ਕਰਨਜੀਤ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਾਲਾਂ ਜਿਲ੍ਹਾ ਜਲੰਧਰ ਥਾਣਾ ਫਿਲੋਰ ਹੋਇਆ ਜ਼ਖਮੀ
ਨਵਾਂਸ਼ਹਿਰ 7 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਹੱਪੋਵਾਲ ਦੇ ਸਰਪੰਚ ਗੁਰਿੰਦਰ ਸਿੰਘ ਤੇ ਹਮਲਾ ਕਰਵਾਉਣ ਵਾਲਾ ਕਰਨਜੀਤ ਸਿੰਘ ਉਰਫ ਜੱਸਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਾਲਾਂ ਜਿਲ੍ਹਾ ਜਲੰਧਰ ਥਾਣਾ ਫਿਲੋਰ ਹਾਲ ਵਾਸੀ ਹੱਪੋਵਾਲ ਜੋ ਆਪਣੇ ਨਾਨਕੇ ਘਰ ਰਹਿ ਰਿਹਾ ਸੀ ਪੁਲਿਸ ਨਾਲ ਹੋਈ ਮੁਠਭੇੜ ਵਿੱਚ ਗੈਂਗਸਟਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਤਿੰਨ ਗੋਲੀਆਂ ਗੈਂਗਸਟਰ ਵੱਲੋਂ ਚਲਾਈਆਂ ਗਈਆਂ ਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਇੱਕ ਗੋਲੀ ਗੈਂਗਸਟਰ ਦੀ ਲੱਤ ਵਿੱਚ ਲੱਗੀ ਜਿਸ ਨੂੰ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨੂੰ ਅਸਲੇ ਦੀ ਬਰਾਮਦਗੀ ਲਈ ਲਿਆਂਦਾ ਗਿਆ ਸੀ ਤਾਂ ਗੈਂਗਸਟਰ ਨੇ ਯਕਦਮ ਪੁਲਿਸ ਤੇ ਫਾਇਰ ਕਰ ਦਿੱਤੇ ਪੁਲਿਸ ਨੇ ਵੀ ਜਵਾਬੀ ਫਾਇਰ ਕਰਦੇ ਹੋਏ ਆਪਣਾ ਬਚਾਅ ਕੀਤਾ ਤੇ ਇੱਕ ਗੈਂਗਸਟਰ ਦੇ ਗੋਲੀ ਲੱਗੀ


