Join
Sunday, March 22, 2026
Sunday, March 22, 2026

ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ ਅੰਤਰਰਾਸ਼ਟਰੀ ਬੁਜ਼ੁਰਗ ਦਿਵਸ ਮੌਕੇ ਮਾਤਾ ਭਦਰਕਾਲੀ ਮੰਦਰ ਵਿਖੇ ਕੀਤੇ ਬਜੁਰਗਾਂ ਨੂੰ ਫਲ ਵਿਤਰਿਤ

ਨਵਾਂਸ਼ਹਿਰ, 5 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਅੰਤਰਰਾਸ਼ਟਰੀ ਬੁਜ਼ੁਰਗ ਦਿਵਸ ਦੇ ਮੌਕੇ ‘ਸ਼੍ਰੀ ਕ੍ਰਿਸ਼ਨਾ ਯੂਥ ਕਲੱਬ (ਰਜਿ.)’ ਵੱਲੋਂ ਮਾਤਾ ਭਦਰਕਾਲੀ ਅਨਾਥ ਅਤੇ ਬ੍ਰਿਧ ਆਸ਼ਰਮ, ਨਵਾਂਸ਼ਹਿਰ ਵਿੱਚ ਸੇਵਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਨੇ ਆਸ਼ਰਮ ਵਿੱਚ ਰਹਿ ਰਹੇ ਬੁਜ਼ੁਰਗਾਂ ਅਤੇ ਬੱਚਿਆਂ ਨੂੰ ਫਲ ਵੰਡੇ ਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਪਿਆਰ ਅਤੇ ਆਦਰ ਦਾ ਸੁਨੇਹਾ ਦਿੱਤਾ।

ਸਮਾਗਮ ਤੋਂ ਬਾਅਦ ਬੁਜ਼ੁਰਗਾਂ ਵੱਲੋਂ ਬੂਟੇ ਲਗਾ ਕੇ ਵਾਤਵਾਰਨ ਸੰਭਾਲ ਅਤੇ ਹਰਿਆਵਲ ਦਾ ਸੁਨੇਹਾ ਦਿੱਤਾ ਗਿਆ। ਇਹ ਕਾਰਜਕ੍ਰਮ ਯੁਵਾ ਕਾਰਜਕ੍ਰਮ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਧੀਨ ਮੇਰਾ ਯੁਵਾ ਭਾਰਤ, ਸ਼ਹੀਦ ਭਗਤ ਸਿੰਘ ਨਗਰ ਦੇ ਤਹਿਤ ਆਯੋਜਿਤ ਕੀਤਾ ਗਿਆ।

ਕਲੱਬ ਮੈਂਬਰ ਕੁਲਵਿੰਦਰ ਸਿੰਘ ਨੇ ਕਿਹਾ ਕਿ — ਬੁਜ਼ੁਰਗ ਸਾਡੇ ਸਮਾਜ ਦੀ ਅਮੋਲਕ ਧਰੋਹਰ ਹਨ। ਉਨ੍ਹਾਂ ਦਾ ਅਸ਼ੀਰਵਾਦ ਅਤੇ ਅਨੁਭਵ ਸਾਨੂੰ ਜੀਵਨ ਦੀ ਸਹੀ ਦਿਸ਼ਾ ਦਿੰਦਾ ਹੈ। ਹਰ ਯੁਵਾ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਬੁਜ਼ੁਰਗਾਂ ਪ੍ਰਤੀ ਆਦਰ ਅਤੇ ਸੇਵਾ ਦਾ ਭਾਵ ਰੱਖੇ।

ਆਸ਼ਰਮ ਦੇ ਸੰਚਾਲਕ ਮਹੰਤ ਰਾਜਕੁਮਾਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ — ਸੇਵਾ ਹੀ ਸੱਚਾ ਧਰਮ ਹੈ। ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ ਕੀਤਾ ਗਿਆ ਇਹ ਸੇਵਾ  ਕਾਰਜ ਸਮਾਜ ਵਿੱਚ ਮਨੁਖਤਾ ਅਤੇ ਦਇਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ।

ਮੇਰਾ ਯੁਵਾ ਭਾਰਤ ਦੀ ਡਿਪਟੀ ਡਾਇਰੈਕਟਰ ਵੰਦਨਾ ਲੌ ਨੇ ਦੱਸਿਆ ਕਿ ਹਰ ਸਾਲ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬੁਜ਼ੁਰਗ ਦਿਵਸ ਮਨਾਇਆ ਜਾਂਦਾ ਹੈ। ਹਾਲਾਂਕਿ ਬੁਜ਼ੁਰਗਾਂ ਦਾ ਆਦਰ ਹਰ ਦਿਨ ਸਾਡੇ ਜੀਵਨ ਦਾ ਹਿੱਸਾ ਹੋਣਾ ਚਾਹੀਦਾ ਹੈ, ਪਰ ਉਨ੍ਹਾਂ ਪ੍ਰਤੀ ਵਿਸ਼ੇਸ਼ ਸਨਮਾਨ ਅਤੇ ਚਿੰਤਨ ਲਈ ਇਹ ਦਿਨ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਸਾਲ ਮੇਰਾ ਯੁਵਾ ਭਾਰਤ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 1 ਤੋਂ 3 ਅਕਤੂਬਰ ਤੱਕ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ।

ਸਮਾਗਮ ਦੇ ਅੰਤ ਵਿੱਚ ਸਾਰੇ ਮੈਂਬਰਾਂ ਨੇ ਮਿਲ ਕੇ ਇਹ ਸੰਕਲਪ ਲਿਆ ਕਿ ਉਹ ਹਰ ਸਾਲ ਇਸ ਦਿਨ ਨੂੰ ਸੇਵਾ, ਸਨਮਾਨ ਅਤੇ ਪ੍ਰੇਰਣਾ ਦੇ ਤੌਰ ‘ਤੇ ਮਨਾਉਣਗੇ।ਇਸ ਮੌਕੇ ਕੁਣਾਲ ਪੁਰੀ, ਅਮਨ, ਅਜੈ, ਹੈਰੀ, ਜਸਵਿੰਦਰ, ਰਿਕੀ ਸਿੰਘ ਅਤੇ ਅਮਿਤ ਸਮੇਤ ਕਈ ਮੈਂਬਰ ਹਾਜ਼ਰ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2