Join
Sunday, March 22, 2026
Sunday, March 22, 2026

ਕੰਟਰੈਕਟ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਯੂਨੀਅਨ ਨੇ ਸੀਨੀਅਰ ਮੈਡੀਕਲ ਅਫਸਰ ਨੂੰ ਦਿੱਤਾ ਮੰਗ ਪੱਤਰ 

ਬਲਾਚੌਰ 3 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਕੰਟਰੈਕਟ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਯੂਨੀਅਨ  ਪੰਜਾਬ ਸੂਬਾ ਪ੍ਰਧਾਨ ਸਰਬਜੀਤ ਕੌਰ ਨੇ ਪ੍ਰੈਸ  ਬਿਆਨ ਜਾਰੀ ਕਰਦਿਆ ਦੱਸਿਆ 5-10-25   ਨੂੰ  ਪਟਿਆਲਾ ਵਿਖੇ ਸਿਹਤ ਮੰਤਰੀ ਜੀ ਦੇ ਘਰ ਦਾ  ਘਰਾਓ ਅਤੇ ਰੈਲੀ ਦੀ ਤਿਆਰੀ  ਹਰ ਜਿਲ੍ਹੇ ਵਿੱਚ ਬੜੇ ਜੋਰਾ ਨਾਲ ਚੱਲ ਰਹੀ ਹੈ । ਕੰਟਰੈਕਟ ਹੈਲਥ ਵਰਕਰਾਂ ਵਿੱਚ ਭਾਰੀ ਰੋਸ਼ ਹੈ ਕਿਉੰਕਿ ਪਹਿਲਾ ਤਾਂ ਮਹਿਕਮਾ ਕੋਰਟ ਦਾ ਹਵਾਲਾ ਦੇ ਕੇ ਪਿੱਛਲੇ ਕਈ ਸਾਲਾਂ ਤੋਂ ਟਾਲ ਮਟੋਲ ਕਰ ਰਿਹਾ ।ਹੁਣ ਮਾਨਯੋਗ ਹਾਈ ਕੋਰਟ ਵੱਲੋਂ ਸਾਰੀਆਂ ਰੋਕਾਂ ਹਟਾ ਕੇ ਸਾਡੇ ਹੱਕ ਵਿੱਚ ਫ਼ੈਸਲੇ ਦੇਣ ਦੇ ਬਾਵਜੂਦ ਵੀ ਮਹਿਕਮਾ ਪੱਲਾ ਨਹੀਂ ਫੜਾ ਰਿਹਾ 

  ਸਮੇਂ ਸਮੇਂ ਦੀਆਂ ਸਰਕਾਰਾਂ ਅਤੇ ਮੋਜੂਦਾ  ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਫ਼ੈਸਲੇ ਤੇ ਮਾਨਯੋਗ ਹਾਈ ਕੋਰਟ ਵੱਲੋਂ ਰੋਕ ਲੱਗੀ ਦਾ ਬਹਾਨਾ ਬਣਾ ਕੇ ਸਾਨੂੰ ਇੰਨੇ ਸਾਲ ਖੱਜਲ ਖੁਆਰ ਕੀਤਾ । ਸਾਡੇ ਹੱਕ ਵਿੱਚ ਫ਼ੈਸਲੇ ਆਏ ਨੂੰ ਹੁਣ ਅੱਠ ਮਹੀਨੇ ਬੀਤ ਜਾਣ ਤੇ ਵੀ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ ।  ਯੂਨੀਅਨ ਦੀਆਂ ਵਿਭਾਗੀ ਅਤੇ ਹੱਕੀ ਮੰਗਾਂ ਤੇ ਮੀਟਿੰਗਾਂ ਕਰ ਕੇ ਸਿਰਫ ਇੱਕ ਡਰਾਮੇਬਾਜ਼ੀ  ਅਤੇ  ਡੰਗ ਟਪਾਊ ਨੀਤੀ ਅਪਣਾਈ ਹੋਈ ਹੈ।ਕਿਸੇ ਵੀ ਮੀਟਿੰਗ ਨੂੰ ਲਿਖਤੀ ਰੂਪ ਵਿੱਚ ਅਮਲ ਵਿੱਚ ਨਹੀ ਲਿਆਂਦਾ ਜਾ ਰਿਹਾ ਜਿਸ ਤੋਂ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀ ਨੀਅਤ ਦਾ ਸਾਫ ਪਤਾ ਲੱਗਦਾ ਹੈ  ਪਿਛਲੀਆਂ ਸਾਰੀਆਂ ਪੈਨਲ ਮੀਟਿੰਗਾਂ ਵਿੱਚ ਲਾਰੇ ਤੋਂ ਬਿਨਾਂ ਅੱਜ ਤੱਕ ਕੁਝ ਨਹੀਂ ਮਿਲਿਆ।ਸਾਡੇ ਵਕੀਲ ਸਾਬ ਅਨੁਸਾਰ ਪਹਿਲਾ ਕੀਤੇ ਫ਼ੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਦੀਆਂ ਦੋਬਾਰਾ ਮਨਜੂਰੀਆਂ ਲੈਣ ਦੀ ਲੋੜ ਨਹੀਂ ਹੈ ਮਹਿਕਮਾ ਉਸ ਨੂੰ ਆਪਣੇ ਤੌਰ ਤੇ ਲਾਗੂ ਕਰ ਸਕਦਾ ਹੈ । ਰਹੀ ਗੱਲ ਪੁਰਾਣੇ ਬਕਾਏ ਦੇਣ ਦੀ ਮਨਜੂਰੀ ਲੈਣ ਦੀ ਉਹ ਵਿਭਾਗ ਬਾਅਦ ਵਿੱਚ ਵੀ ਆਪਣੇ ਤੌਰ ਤੇ ਲੈ  ਸਕਦਾ ਹੈ । ਇਸ ਕਰਕੇ ਸੰਘਰਸ਼ ਨੂੰ ਦਬਾਉਣ ਲਈ ਹੁਣ ਫਿਰ 6-10-25 ਦੀ ਮੀਟਿੰਗ ਦਿੱਤੀ ਗਈ ਜੋ ਬਿਲਕੁਲ ਸਾਫ਼ ਪਤਾ ਲੱਗਦਾ ਹੈ ਕਿ  5-10-25 ਦੀ ਜੋ ਪਟਿਆਲਾ ਵਿਖੇ ਰੋਸ਼ ਰੈਲੀ ਰੱਖੀ ਹੋਈ ਹੈ ਉਸ ਨੂੰ  ਟਾਲਣ ਲਈ ਮੀਟਿੰਗ ਦਿੱਤੀ ਗਈ ਹੈ ਸਾਨੂੰ ਬਿਲਕੁੱਲ ਸਾਫ ਪਤਾ ਹੈ ਕਿ ਇਸ ਮੀਟਿੰਗ ਵਿਚ ਸਾਡੇ ਲਈ ਕੁਝ ਨਹੀਂ ਹੈ ਸਿਵਾਏ ਲਾਰੇਲੱਪੇ ਤੋਂ ਇਸ ਕਰਕੇ ਅਸੀਂ ਅਪਣੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਸਰਕਾਰ ਵਿਰੁੱਧ ਰੋਸ਼ ਪ੍ਰਦਰਸਨ ਕਰਾਂਗੀਆ ।ਜੇਕਰ ਸਰਕਾਰ ਨੇ ਕੁਝ ਕਰਨਾ ਹੈ ਤਾਂ  ਉਸ ਦਾ ਲਿਖਤੀ ਆਰਡਰ ਕਰੇ ਅਤੇ ਲਾਗੂ ਕਰੇ । ਬਰਾਬਰ ਕੰਮ ਬਰਾਬਰ ਤਨਖਾਹ ਤੇ ਅਜੇ ਤੱਕ ਕੋਈ ਵੀ ਵਿਭਾਗੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ । ਕੰਟਰੈਕਟ ਹੈਲਥ ਵਰਕਰਾਂ ਵੱਲੋਂ ਆਪਣੀਆਂ ਬਦਲੀਆਂ ਦੀਆਂ ਅਰਜ਼ੀਆਂ ਸਿਫਾਰਸ਼ ਸਮੇਤ ਦਿੱਤੀਆਂ ਹੋਣ ਦੇ ਬਾਵਜੂਦ ਵੀ ਬਦਲੀਆਂ ਨਹੀਂ ਕੀਤੀਆਂ ਗਈਆਂ । ਇਸ ਤੋਂ ਇਲਾਵਾਂ ਕਿਸੇ ਵੀ ਵਿਭਾਗੀ ਮਸਲੇ ਦਾ ਹੱਲ ਨਹੀਂ ਕੀਤਾ ਗਿਆ। ਅਸੀ ਪਿਛਲੀਆਂ ਪੈਨਲ ਮੀਟਿੰਗਾਂ  ਦੇ ਲਾਰਿਆ  ਤੋਂ ਤੰਗ ਆ ਕੇ ਹੀ ਸੰਘਰਸ਼ ਦੇ ਰਾਹ ਪਏ ਹਾਂ ਅਤੇ ਹੁਣ ਲਗਾਤਾਰ ਸੰਘਰਸ਼ ਕਰਾਂਗੀਆ ਅਤੇ ਸਿਹਤ ਮੰਤਰੀ ਦੇ ਘਰ ਅੱਗੇ ਕਾਲੀ ਦੀਵਾਲੀ ਵੀ ਮਨਾਵਾਂਗੀਆਂ  ਆਉਣ ਵਾਲੇ ਦਿਨਾਂ ਵਿੱਚ ਜ਼ਿਮਨੀ ਚੋਣਾਂ ਵਿੱਚ ਵੀ ਰੈਲੀਆਂ ਅਤੇ  ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ ਜਦੋਂ ਤੱਕ ਸਾਡੀਆ ਮੰਗਾਂ ਦਾ ਪੱਕਾ ਹੱਲ ਹੋ ਕੇ ਲਾਗੂ ਨਹੀਂ ਹੁੰਦੀਆਂ । ਕੰਟਰੈਕਟ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ  ਥਾਂ ਥਾਂ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਬੋਰਡ ਲਾਉਣ ਨਾਲ ਗੱਲ ਨਹੀਂ ਬਣਨੀ ਪੜੀਆ ਲਿਖੀਆਂ  ਬੇਟੀਆਂ ਨੂੰ  ਉਹਨਾਂ ਦਾ ਬਣਦਾ ਹੱਕ ਦੇਣਾ ਅਤੇ ਪੱਕਾ ਰੋਜ਼ਗਾਰ ਦੇਣਾ ਵੀ ਸਰਕਾਰ ਦੀ ਜਿੰਮੇਵਾਰੀ ਹੈ । ਅਪਣੇ ਹੱਕ ਲੈਣ ਲਈ ਬੇਟੀਆਂ ਨੂੰ ਲਗਾਤਾਰ ਸੜਕਾਂ ਤੇ  ਧਰਨੇ ਪ੍ਰਦਰਸ਼ਨ ਅਤੇ ਰੋਸ਼  ਰੈਲੀਆਂਕਰਨੀਆਂ ਪੈ  ਰਹੀਆਂ ਹਨ।  ਇਸ ਆਨਲਾਈਨ ਮੀਟਿੰਗ ਵਿੱਚ ਸਟੇਟ ਕਮੇਟੀ ਮੈਂਬਰ ਅਤੇ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਅਮਰੀਕ ਸਿੰਘ, ਬਲਜਿੰਦਰਪਾਲ ਕੋਰ, ਸਤਿੰਦਰ ਕੌਰ, ਪ੍ਰਭਦੀਪ ਕੋਰ, ਸੁਖਬੀਰ ਕੌਰ , ਚੰਚਲ ਬਾਲਾ, ਭਿੰਦਰ ਕੌਰ, ਕੁਲਜੀਤ ਕੌਰ ,  ਦਜਿੰਦਰ ਕੌਰ , ਰੁਪਿੰਦਰ ਕੌਰ , ਜਰਨੈਲ ਕੌਰ , ਰਾਜਿੰਦਰ ਕੌਰ ਜਯੋਤੀ ਸ਼ਰਮਾ , ਅੰਮ੍ਰਿਤ ਕੌਰ , ਜਸਵਿੰਦਰ ਕੌਰ,  ਗੁਰਪ੍ਰੀਤ ਕੌਰ, ਵੀਰਪਾਲ ਕੌਰ ,ਨੀਲਮ ਰਾਣੀ , ਬਲਵਿੰਦਰ ਕੌਰ, ਨਿਸ਼ਾ ਸ਼ਰਮਾ , ਗੁਰਵਿੰਦਰ ਕੌਰ, ਰਾਜਵਿੰਦਰ ਕੌਰ, ਸ਼ਰਨਜੀਤ ਕੌਰ,  ਪਰਮਜੀਤ ਕੌਰ , ਲਖਵਿੰਦਰ ਕੌਰ ,ਜਸਵਿੰਦਰ ਕੌਰ,  ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2