Join
Sunday, March 22, 2026
Sunday, March 22, 2026

ਐਨ ਐਚ ਐਮ ਅਧੀਨ ਕੰਮ ਕਰ ਰਹੀਆਂ ਹੈਲਥ ਵਰਕਰਾਂ (ਫੀਮੇਲ) ਜਥੇਬੰਦੀ ਨੂੰ “ਬਰਾਬਰ ਕੰਮ, ਬਰਾਬਰ ਤਨਖਾਹ” ਮਾਨਯੋਗ ਹਾਈਕੋਰਟ ਦੇ ਫੈਸਲਾ 15 ਦਿਨਾ ਵਿੱਚ ਲਾਗੂ ਹੋਣ ਦਾ ਭਰੋਸਾ

ਨਵਾਂਸ਼ਹਿਰ ( ਜਤਿੰਦਰ ਪਾਲ ਸਿੰਘ ਕਲੇਰ) 

ਸਿਹਤ ਵਿਭਾਗ ਵਿੱਚ ਕੰਮ ਕਰਦੇ ਮੁਲਾਜਮਾ ਦੀ ਪ੍ਰਮੁਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਅਤੇ 2211 ਹੈਡ ਕੰਟਰੇਕਟ ਮਲਟੀਪਰਪਜ ਹੈਲਥ ਇੰਪਲਾਈਜ ਫੀਮੇਲ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੁਬਾਈ ਪ੍ਰਧਾਨ ਸਰਬਜੀਤ ਕੋਰ ਨਵਾ ਸਹਿਰ  ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ 21 ਮੈਬਰੀ ਵਫਦ ਦੀ ਇਕ ਅਹਿਮ ਮੀਟਿੰਗ  ਐਨ ਐਚ ਐਮ ਦੇ ਮੁਖ ਦਫਤਰ  ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਸਰਕਾਰ ਵਲੋ ਐਨ ਐਚ ਐਮ ਦੇ ਡਾਇਰੈਕਟਰ ਆਈ ਏ ਐਸ ਸ੍ਰੀ ਘਨੀਸਿਆਮ ਥੋਰੀ, ਡਾਇਰੈਕਟਰ ਸਿਹਤ ਸੇਵਾਵਾ ਪਰਿਵਾਰ ਭਲਾਈ ਡਾ ਅਦਿਤੀ ਸਲਾਰੀਆ ਡਿਪਟੀ  ਡਾਇਰੈਕਟਰ ਐਨ  ਐਚ ਐਮ ਡਾ ਬਲਵਿੰਦਰ ਕੋਰ ਅਤੇ ਹੋਰ ਅਧਿਕਾਰੀਆ ਨਾਲ ਅੱਜ ਅਹਿਮ ਮੀਟਿੰਗ ਕੀਤੀ ਮੀਟਿੰਗ ਵਿੱਚ ਕਾਫੀ ਮੰਗਾ ਵਿਚਾਰੀਆ ਗਾਈਆ   ਐਮ ਡੀ ਥੋਰੀ  ਨੇ ਮੁੱਖ ਮੰਗ ਮਾਨਯੋਗ ਹਾਈਕੋਰਟ ਦੇ ਫੈਸਲੇ ਮੁਤਾਬਕ ਕੰਟਰੇਕਟ ਹੈਲਥ ਵਰਕਰ 2211 ਹੈਡ ਨੂੰ ਪੰਦਰਾ ਦਿਨਾ ਦੇ ਅੰਦਰ ਅੰਦਰ ਬਰਾਬਰ ਕੰਮ ਬਰਾਬਰ ਤਨਖਾਹ  ਦੇਣ ਦਾ ਵਿਸਵਾਸ਼ ਦੁਆਇਆ ਇਸ ਸਬੰਧੀ ਫਾਈਲ ਵਿੱਤ ਵਿਭਾਗ ਨੂੰ ਭੇਜ ਕਿ ਸਰਕਾਰ ਤੋ ਮਨਜੂਰੀ ਲਈ ਜਾ ਰਹੀ ਹੈ  ਇਹ ਮਸਲਾ ਹੱਲ ਹੋਣ ਜਾ ਰਿਹਾ ਹੈ ਇਸ ਮੋਕੇ ਅਧਿਕਾਰੀਆ ਨੇ ਸਿਹਤ ਵਿਭਾਗ ਦੇ ਮੁਲਾਜਮਾ ਨੂੰ ਦੱਸਿਆ ਕਿ ਉਨਾ ਦੇ ਸਾਰੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਹੋਣਗੇ ਉਹ ਆਪਣੀਆ ਡਿਉਟੀਆ ਇਮਾਨਦਾਰੀ ਨਾਲ ਕਰਦੇ ਰਹਿਣ ਇਸ ਮੋਕੇ ਜਥੇਬੰਦੀ ਦੇ ਆਗੂਆ ਨੇ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਦਾ ਧੰਨਵਾਦ ਕੀਤਾ ਉਨਾ ਦੇ ਨਿਰਦੇਸ ਤੇ ਅੱਜ ਦੀ ਅਹਿਮ ਮੀਟਿੰਗ ਹੋਈ ਮੀਟਿੰਗ ਵਿੱਚ ਐਨ ਐਚ ਐਮ ਵਲੋ ਮੈਡਮ ਦੀਪ ਸਿਖਾ, ਸੁਪਰਡੈਟ ਗੁਲਸਨ ਵਰਮਾ, ਸੀਨੀਅਰ ਸਹਾਇਕ ਜਗਤਾਰ ਸਿੰਘ ਸਮੇਤ ਹੋਰ ਦਫਤਰੀ  ਸਟਾਫ ਸਮੇਤ ਜਥੇਬੰਦੀ ਆਗੂ ਜਸਵੀਰ ਕੋਰ ਸੰਗਰੂਰ, ਭਪਿੰਦਰ ਕੋਰ ਪਟਿਆਲਾ, ਸਿੰਦਰ ਕੋਰ ਫਰੀਦਕੋਟ,ਬਲਵੀਰ ਕੋਰ ਮੁਹਾਲੀ, ਨਿੰਦਰ ਕੋਰ, ਸੁਰਦਰਸਨ ਕੋਰ ਫਤਿਹਗੜ ਸਾਹਿਬ, ਗੁਰਦੀਪ ਕੋਰ ਨਵਾ ਸਹਿਰ, ਜਸਪ੍ਰੀਤ ਕੋਰ, ਰਾਜਵੀਰ ਕੋਰ ਪਟਿਆਲਾ,ਸਮੇਤ ਹੋਰ ਆਗੂ ਹਾਜਰ ਸਨ!

Related Articles

LEAVE A REPLY

Please enter your comment!
Please enter your name here

Latest Articles

2

2