Join
Sunday, March 22, 2026
Sunday, March 22, 2026

ਕੇਕ ਕੱਟ ਕੇ ਮਨਾਇਆ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਮਨਾਇਆ :-ਮੈਡੀਕਲ ਪ੍ਰੈਕਟੀਸ਼ਨ

ਨਵਾਂ ਸ਼ਹਿਰ ( ਜਤਿੰਦਰ ਪਾਲ ਸਿੰਘ ਕਲੇਰ )

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿ 295 ਨੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਦਾ   118 ਜਨਮ ਦਿਨ ਸ਼ਹੀਦ  ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕੱਟ ਕੇ ਮਨਾਇਆ

 ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮਦਿਨ ਦੇ ਮੌਕੇ ‘ਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਮਾਰਕ ਤੇ ਜਾ ਕੇ ਮਾਲਾ ਅਰਪਿਤ ਕੀਤੀ ਅਤੇ ਸ਼ਰਧਾਂਜਲੀ ਭੇਟ ਕੀਤੀ।  ਮੌਕੇ ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਅਤੇ ਸਥਾਨਕ ਲੋਕਾਂ ਨੇ ਨਾਰਿਆਂ ਨਾਲ ਸ਼ਹੀਦੀ ਰੂਹ ਨੂੰ ਸਲਾਮ ਕੀਤਾ –

“ਇਨਕਲਾਬ ਜ਼ਿੰਦਾਬਾਦ, ਸ਼ਹੀਦਾਂ ਨੂੰ ਲਾਲ ਸਲਾਮ”।

 ਮੌਕੇ ਤੇ ਪੰਜਾਬ ਦੇ ਪ੍ਰਧਾਨ ਡਾ ਧੰਨਾ ਮੱਲ ਗੋਇਲ, ਡਾ ਚਮਕੌਰ ਸਿੰਘ ਦੇ ਪ੍ਰੈੱਸ ਸੈਕਟਰੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਜਦੋਂ ਭਾਰਤ ਦੇਸ਼ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਦੀਆਂ ਜ਼ੰਜੀਰਾ ‘ਚ ਜਕੜਿਆ ਪਿਆ ਸੀ,ਉਸ ਸਮੇਂ ਭਗਤ ਸਿੰਘ ਦਾ28 ਸਤੰਬਰ 1907 ਜਨਮ ਹੋਇਆ ਅਤੇ ਸ਼ਹੀਦ ਏ ਆਜ਼ਮ  ਸ. ਭਗਤ ਸਿੰਘ ਆਜ਼ਾਦੀ ਦੀ ਗੁੜ੍ਹਤੀ ਉਨ੍ਹਾਂ ਦੇ ਪਰਿਵਾਰ ਵਿਚੋਂ ਅਜਿਹੀ ਮਿਲੀ ਕਿ ਭਰ ਜਵਾਨੀ ਵਿਚ ਉਨ੍ਹਾਂ ਵਲੋਂ ਦੇਸ਼ ਦੀ ਆਨ ਬਾਣ ਅਤੇ ਸ਼ਾਨ ਦੀ ਰਾਖੀ ਕਰਦਿਆਂ ਭਾਰਤ ਦੇਸ਼ ਨੂੰ ਅੰਗਰੇਜ਼ੀ ਹਕੂਮਤ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਕੇ ਅਜ਼ਾਦ ਕਰਾਇਆ ਸ. ਭਗਤ ਸਿੰਘ ਦਾ ਪਰਿਵਾਰ ਵੀ ਕ੍ਰਾਂਤੀਕਾਰੀ ਸੀ ਜਿਨ੍ਹਾਂ ਵਲੋਂ ਭਾਰਤ ਦੇਸ਼ ਨੂੰ ਅੰਗਰੇਜ਼ ਹਕੂਮਤ ਤੋਂ ਅਜ਼ਾਦ ਕਰਾਉਣ ਲਈ ਬਚਪਨ ਵਿਚ ਹੀ ਸਿੱਖਿਆ ਦੇਣੀ ਆਰੰਭ ਕੀਤੀ ਸੀ ਜਿਸ ਦੇ ਫਸਲਰੂਪ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣਦੇ ਆ ਰਹੇ ਹਾਂ।

” ਸ਼ਹੀਦ ਦੀ ਜੀਵਨ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਆਖਿਆ ਕਿ ਉਹ ਹਾਲੇ ਮਹਿਜ 12 ਸਾਲ ਦੀ ਉਮਰ ਦੇ ਸਨ ਕਿ ਅੰਗਰੇਜ਼ ਹਕੂਮਤ ਵਲੋਂ ਜਲਿਆਵਾਲੇ ਬਾਗ ਦੇ ਢਾਹੇ ਸਾਕੇ ਨੂੰ ਵੇਖਣ ਲਈ ਅੰਮ੍ਰਿਤਸਰ ਰਵਾਨਾ ਹੋ ਅਤੇ ਉਥੇ ਉਨ੍ਹਾਂ ਸੰਕਲਪ ਕੀਤਾ ਕਿ ਉਹ ਭਾਰਤ ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਤੋਂ ਆਜ਼ਾਦ ਕਰਾ ਕੇ ਹੀ ਰਹਿਣਗੇ, ਭਾਵੇਂ ਉਨ੍ਹਾਂ ਨੂੰ ਇਸ ਬਦਲੇ ਆਪਣਾ ਬਲਿਦਾਨ ਕਿਉਂ ਨਾ ਦੇਣਾ ਪਵੇ।ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਇਕ ਪੜ੍ਹਿਆ ਲਿਖਿਆ ਵਿਦਵਾਨ ਲਿਖਾਰੀ ਸੀ ਜਿਹੜੇ ਕਿ ਪੰਜਾਬੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤੀ, ਬੰਗਾਲੀ, ਹਿੰਦੀ ਵਰਗੀਆਂ ਕਈ ਭਾਸ਼ਾਵਾਂ ਦਾ ਗਿਆਨ ਰੱਖਦੇ ਸਨ ਅਤੇ ਉਨ੍ਹਾਂ ਵਲੋਂ ਜੇਲ ਦੀ ਬੰਦ ਕੋਠੜੀ ਵਿਚ ਕਈ ਲਿਖੀਆਂ ਕਿਤਾਬਾਂ ਵਿਚ ਦੇਸ਼ ਭਗਤੀ ਦੀ ਚੰਗੀ ਸੇਧ ਮਿਲਦੀ ਹੈ। ਜਿਨ੍ਹਾਂ ਸੂਰਵੀਰਾਂ ਵਲੋਂ ਸਾਡੀ ਖਾਤਰ ਆਪਣਾ ਬਲੀਦਾਨ ਦਿੱਤਾ ਹੈ।

ਉਨ੍ਹਾਂ ਨੂੰ ਸ਼ਰਧਾ ਸੁੰਮਨ ਭੇਟ ਕਰਨਾ ਸਾਡਾ ਸਭ ਤੋਂ ਪਹਿਲਾ ਹੱਕ ਬਣਦਾ ਹੈ। ਇਸ ਸਮੇਂ ਉਨ੍ਹਾਂ ਜਥੇਬੰਦੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਮੌਕੇ ਤੇ ਕਸ਼ਮੀਰ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਡਾ ਦਿਲਦਾਰ ਸਿੰਘ ਚਾਹਲ ਉਪ ਪ੍ਰਧਾਨ ਸੂਬਾ ਕਮੇਟੀ ਡਾ ਧਰਮਪਾਲ ਸੂਬਾ ਕਮੇਟੀ ਮੈਂਬਰ ਕਮੇਟੀ ਮੈਂਬਰ ਡਾ ਟੇਕ ਚੰਦ ਜ਼ਿਲ੍ਹਾ ਚੇਅਰਮੈਨ , ਡਾ ਧਰਮਜੀਤ, ਡਾ ਰਾਮਜੀ ਦਾਸ, ਡਾ ਬਿਮਲ ,ਡਾ ਧਰਮਪਾਲ ਡਾ ਕੁਲਵਿੰਦਰ, ਡਾ ਗਿਆਨ ਸਿੰਘ ,ਡਾ ਦੇਸ ਰਾਜ ,ਡਾ ਹਰਜਿੰਦਰ ਡਾ ਸੁਖਯਾਦ ਡਾ ਹਰਦੀਪ ,ਡਾ ਪੁਰਸ਼ੋਤਮ ,ਡਾ ਤਜਿੰਦਰ  ਜੋਤ ਬਲਾਕ ਪ੍ਰਧਾਨ ਬਲਾਚੌਰ ਹੋਰ ਜਿਲੇ ਦੇ ਬਹੁਤ ਸਾਰੇ ਮੈਡੀਕਲ ਪ੍ਰੈਕਟੀਸ਼ਨ ਸ਼ਾਮਿਲ ਹੋਏ l

Related Articles

LEAVE A REPLY

Please enter your comment!
Please enter your name here

Latest Articles

2

2