ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ)
ਸਿੱਖਿਆ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਪ੍ਰਿੰਸਿਪਲ ਗੀਤਿਕਾ ਚੰਦੇਲ ਨੂੰ ਜੀ ਐਨ ਏ ਯੂਨੀਵਰਸਿਟੀ ਵੱਲੋਂ “ਐਕੈਡਮਿਕ ਐਕਸੀਲੈਂਸ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਯੂਨੀਵਰਸਿਟੀ ਦੇ ਵਾਰਸ਼ਿਕ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ।ਯੂਨੀਵਰਸਿਟੀ ਦੇ ਚਾਂਸਲਰ ਨੇ ਪ੍ਰਿੰਸਿਪਲ ਦੀਆਂ ਸਿੱਖਿਆ ਵਿੱਚ ਨਵੀਂ ਸੋਚ, ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਅਤੇ ਸਿੱਖਿਆ ਦੇ ਮਾਪਦੰਡ ਉੱਚੇ ਕਰਨ ਲਈ ਕੀਤੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ।ਇਸ ਮੌਕੇ ਤੇ ਪ੍ਰਿੰਸੀਪਲ ਗੀਤਿਕਾ ਚੰਦੇਲ ਨੇ ਕਿਹਾ ਕਿ ਇਹ ਅਵਾਰਡ ਪੂਰੀ ਟੀਮ ਦੀ ਮਿਹਨਤ ਦਾ ਨਤੀਜਾ ਹੈ ਅਤੇ ਉਹ ਅੱਗੇ ਵੀ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਦੇਣ ਲਈ ਵਚਨਬੱਧ ਹਨ। ਇਸ ਮੌਕੇ ਤੇ ਨਿਊ ਦਰਸ਼ ਪਬਲਿਕ ਸਕੂਲ ਦੇ ਐਮਡੀ ਸੰਜੇ ਮਲੋਤਰਾ ਨੇ ਪ੍ਰਿੰਸੀਪਲ ਗੀਤਿਕਾ ਚੰਦੇਲ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਇਹ ਅਵਾਰਡ ਪ੍ਰਿੰਸੀਪਲ ਗੀਤਿਕਾ ਚੰਦੇਲ ਦੀ ਮੈਂ ਇਹਨਾਂ ਤੋਂ ਸਦਕਾ ਇਹਨਾਂ ਨੂੰ ਪ੍ਰਾਪਤ ਹੋਇਆ।


