ਬਲਾਚੌਰ, 25 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲਾਚੌਰ ਦੇ ਵੱਖ ਵੱਖ ਮੰਦਰਾਂ ਵਿੱਚ ਦੁਰਗਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਗਹੂੰਣ ਰੋਡ ਸਥਿਤ ਸ੍ਰੀ ਮਹਾਦੇਵ ਬ੍ਰਹਮਚਾਰੀ ਮੰਦਰ ਅਤੇ ਸ੍ਰੀ ਸੀਤਾ ਰਾਮ ਮੰਦਰ ਵਿੱਚ ਦੁਰਗਾ ਉਤਸਵ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ।


ਰਾਤ ਵੇਲੇ ਆਰਤੀ ਕਰਨ ਉਪਰੰਤ ਬੱਚਿਆਂ ਵੱਲੋਂ ਸੁੰਦਰ ਸੁੰਦਰ ਝਾਕੀਆਂ ਕੱਢੀਆਂ ਜਾ ਰਹੀਆਂ ਹਨ। ਸ਼ਹਿਰ ਵਾਸੀ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ। ਸਵੇਰੇ ਅਤੇ ਸ਼ਾਮ ਨੂੰ ਆਰਤੀ ਕੀਤੀ ਜਾ ਰਹੀ ਹੈ, ਸ਼ਾਮ ਨੂੰ ਆਰਤੀ ਉਪਰੰਤ ਬੱਚਿਆਂ ਵੱਲੋਂ ਸੁੰਦਰ ਸੁੰਦਰ ਝਾਕੀਆਂ ਕੱਢੀਆਂ ਜਾ ਰਹੀਆਂ ਹਨ। ਸ੍ਰੀ ਸੀਤਾ ਰਾਮ ਮੰਦਰ ਵਿੱਚ ਦੁਰਗਾ ਮਾਤਾ ਜੀ ਦੀ ਵੱਖ ਵੱਖ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨਾਂ ਦਾ ਦੁਸਹਿਰੇ ਵਾਲੇ ਦਿਨ ਸਤਲੁਜ ਦਰਿਆ ਵਿੱਚ ਵਿਸਰਜਨ ਕੀਤਾ ਜਾਵੇਗਾ।


