Join
Monday, March 23, 2026
Monday, March 23, 2026

ਪਿੰਡ ਰੈਲ ਵਿੱਚ ਪਹਿਲਾ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।

ਨਵਾਂਸ਼ਹਿਰ /ਕਾਠਗੜ੍ਹ 25 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )

ਪਿੰਡ ਰੈਲ ਵਿੱਚ ਪਹਿਲਾ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ। ਸ਼ਕਤੀ ਪੀਠ ਮਾਂ ਨੈਣਾਂ ਦੇਵੀ ਤੋਂ ਮਾਤਾ ਰਾਣੀ ਦੀ ਪਵਿੱਤਰ ਜੋਤ ਲਿਆ ਕੇ ਸਾਰੇ ਪਿੰਡ ਦੇ ਧਾਰਮਿਕ ਸਥਾਨਾਂ ਤੇ ਜੋਤ ਨੂੰ ਲਿਜਾ ਕੇ ਵਿਧੀ ਪੂਰਵਕ ਪੰਡਾਲ ਵਿੱਚ ਸ਼ਸ਼ੋਭਿਤ ਕੀਤਾ ਗਿਆ। ਸਾਰੀਆਂ ਰਸਮਾਂ ਤੋਂ ਬਾਅਦ ਜਾਗਰਣ ਦੀ ਸ਼ੁਰੂਆਤ ਸ੍ਰੀ ਗਣੇਸ਼ ਬੰਦਨਾ ਨਾਲ ਹੋਈ। ਮਸ਼ਹੂਰ ਜਾਗਰਣ ਕਲਾਕਾਰ ਜੈਸਵੀਰ ਅਤੇ ਬੀ ਚੌਹਾਨ ਨੇ ਹਿੱਟ ਭੇਟਾਂ ਗਾ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਮਾਤਾ ਰਾਣੀ ਦਾ ਸੁੰਦਰ ਭਵਨ ਵੇਖਣਯੋਗ ਸੀ । ਮਾਤਾ ਰਾਣੀ ਦਾ ਅਤੁੱਟ ਲੰਗਰ ਦਿਨ ਰਾਤ ਚੱਲਦਾ ਰਿਹਾ। ਪ੍ਰਬੰਧਕਾਂ ਵਿੱਚ ਰਿੰਕੂ ਬਾਜਵਾ, ਜੋਜਨ ਚੌਹਾਨ, ਪ੍ਰੇਮ ਚੰਦ, ਅਮਰੀਕ ਸਿੰਘ,ਜਨਕ ਮਾਨ, ਸੂਰਜ,ਚਮਨ ਲਾਲ,ਜੱਸੀ, ਬਿੱਟੂ,ਦੀਪੇ,ਅਮਨ, ਸੁਖਦੀਪ, ਵਿਜੇ, ਮੱਖਣ, ਅਮਨ ਯੂ ਐਸ ਏ,ਬੰਟੀ,ਪਵਨ ਸ਼ਾਮਲ ਸਨ।

Related Articles

LEAVE A REPLY

Please enter your comment!
Please enter your name here

Latest Articles

2

2