-ਵਿਗਿਆਪਣ ਖਪਤਕਾਰਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਚੰਗੇ ਵੀ ਲੱਗਣੇ ਚਾਹੀਦੇ ਹਨ – ਡਾ. ਵਿਕਾਸ ਕੁਮਾਰ
ਨਵਾਂਸ਼ਹਿਰ, 22 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )
ਕਰਿਆਮ ਰੋਡ ’ਤੇ ਸਥਿਤ ਕੇਸੀਐਸਐਮਸੀਏ ਕਾਲਜ ਦੇ ਬੀਬੀਏ ਅਤੇ ਬੀਕਾੱਮ ਵਿਭਾਗਾਂ ਨੇ ਡਾ. ਵਿਕਾਸ ਕੁਮਾਰ ਦੀ ਨਿਗਰਾਨੀ ਹੇਠ ਸਿਲੇਬਸ ਦੇ ਆਧਾਰ ’ਤੇ ਵਿਦਿਆਰਥੀਆਂ ਦੀ ਇੱਕ ਐਡ-ਓ ਮਾਨਿਆ ਐਡਵਰਟਾਇਜਿੰਗ ਸਬੰਧੀ ਐਕਟੀਵਿਟੀ ਕਰਵਾਈ ਗਈ, ਜਿਸ ’ਚ 6 ਗਰੁੱਪਾਂ ’ਚ 24 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਭਾਗ ਮੁੱਖੀ ਸਹਾਇਕ ਪ੍ਰੋਫੈਸਰ ਜਸਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਵਰਸ਼ਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਨਾਟਕੀ ਪ੍ਰਦਰਸ਼ਨਾਂ ਰਾਹੀਂ ਸਾਬਣ, ਤੇਲ, ਟੁੱਥਪੇਸਟ, ਸਨਸਕ੍ਰੀਨ, ਅੰਡੇ ਦੇ ਬਾਇਲਰ ਅਤੇ ਸਟੀਲ ਦੀਆਂ ਬੋਤਲਾਂ ਸਮੇਤ ਵੱਖੋ-ਵੱਖ ਕੰਪਨੀਆਂ ਦੇ ਉਤਪਾਦਾਂ ਨੂੰ ਵੇਚਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ। ਸਾਰਿਆਂ ਨੇ ਮੰਚ ਤੇ ਆਕੇ ਅਪਣੇ ਅਪਣੇ ਪ੍ਰੋਡਕਟ ਨੂੰ ਸੇਲ ਕਰਨ ਦੀ ਅਦਭੁੱਤ ਕਲਾ ਨਾਲ ਪਲਾਸਟਿਕ ਅਤੇ ਰਸਾਇਣਕ ਉਤਪਾਦਾਂ ਤੋਂ ਬਚਣ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ, ਆਪਣੀ ਸ਼ਾਨਦਾਰ ਵਿਕਰੀ ਦਾ ਪ੍ਰਦਰਸ਼ਨ ਕੀਤਾ। ਉਹਨਾਂ ਦੱਸਿਆ ਕਿ ਸਾਨੂੰ ਸਿਹਤਮੰਦ ਚੀਜਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਡਾ. ਵਿਕਾਸ ਕੁਮਾਰ ਨੇ ਸਮਝਾਇਆ ਕਿ ਕੁਝ ਵੀ ਵੇਚਣ ਦੀ ਕਲਾ ’ਚ ਮੁਹਾਰਤ ਹਾਸਲ ਕਰਨ ਲਈ, ਸਾਨੂੰ ਆਪਣੇ ਵਿਚਾਰਾਂ ਨੂੰ ਵਿਗਿਆਪਣ ’ਚ ਬਦਲਣਾ ਚਾਹੀਦਾ ਹੈ। ਕਈ ਵਾਰ, ਇੱਕ ਵਿਅਕਤੀ ਦਾ ਵਿਚਾਰ ਸਿਰਫ਼ ਇੱਕ ਵਿਅਕਤੀ ਨਹੀਂ, ਲੱਖਾਂ ਲੋਕਾਂ ਤੱਕ ਪੁੱਜਦਾ ਹੈ। ਵਿਗਿਆਪਣ ਇੱਕ ਕਲਾ ਹੈ, ਜੋ ਮਨੋਵਿਗਿਆਨਕ ਅਤੇ ਵਿਗਿਆਨਕ ਦੋਵਾਂ ਤਰੀਕਿਆਂ ਦੀ ਵਰਤੋਂ ਕਰਦੀ ਹੈ। ਵਿਗਿਆਪਣਾਂ ਨੂੰ ਖਪਤਕਾਰਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਦ੍ਰਿਸ਼ਟੀਗਤ ਤੌਰ ’ਤੇ ਆਕਰਸ਼ਕ ਹੋਣਾ ਚਾਹੀਦਾ ਹੈ। ਮੰਚ ਸੰਚਾਲਨ ਸਾਰਿਕਾ ਅਤੇ ਆਵਿਦਾ ਨੇ ਬਾਖੂਵੀ ਕੀਤਾ। ਮੌਕੇ ’ਤੇ ਸਹਾਇਕ ਪ੍ਰੋਫੈਸਰ ਪ੍ਰਭਜੋਤ ਕੌਰ, ਨਿਸ਼ਾ, ਸੁਖਵਿੰਦਰ ਸਿੰਘ, ਵਿਪਨ ਕੁਮਾਰ ਹਾਜ਼ਰ ਰਹੇ।


