ਬਲਾਚੌਰ, 20 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) – ਬੀਤੇ ਦਿਨ ਪਿੰਡ ਠਠਿਆਲਾ ਬੇਟ ਵਿਖੇ ਇੱਕ ਅਣਪਛਾਤੇ ਕਾਰ ਸਵਾਰ ਵਿਅਕਤੀ ਸਬੰਧੀ ਜੋ ਹੰਗਾਮਾ ਹੋਇਆ ਸੀ ਪੁਲਿਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਪਿੰਡ ਵਾਸੀਆਂ ਅਤੇ ਮੁਹਤਬਰਾਂ ਦੀ ਸਹਿਮਤੀ ਨਾਲ ਸਮੁੱਚੇ ਮਾਮਲੇ ਨੂੰ ਸ਼ਾਂਤ ਕਰਵਾਇਆ ਪਿੰਡ ਠਠਿਆਲਾ ਬੇਟ ਦੇ ਸਰਪੰਚ ਤਰਸੇਮ ਰਾਣਾ ਅਤੇ ਰਣਵੀਰ ਸਿੰਘ ਧਾਲੀਵਾਲ ਜੱਟਪੁਰ ਵਾਲਿਆਂ ਨੇ ਦੱਸਿਆ ਕਿ ਕਾਰ ਛੱਡ ਕੇ ਭੱਜੇ ਵਿਅਕਤੀ ਸਬੰਧੀ ਬਲਾਚੌਰ ਪੁਲਿਸ ਵੱਲੋਂ ਪੂਰੀ ਤਰਾਂ ਜਾਂਚ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਇਹ ਵਿਅਕਤੀ ਮੋਹਾਲੀ ਦਾ ਰਹਿਣ ਵਾਲਾ ਸੀ ਜੋ ਕਿ ਪਰਿਵਾਰ ਵੱਲੋਂ ਬੇਦਖਲ ਕੀਤਾ ਹੋਇਆ ਸੀ ਅਤੇ ਦਿਮਾਗੀ ਤੌਰ ਤੇ ਵੀ ਪ੍ਰੇਸ਼ਾਨ ਸੀ। ਜਿਸ ਦਾ ਪਿਛਲੇ ਟੋਲ ਪਲਾਜੇ ਦੇ ਕਰਮਚਾਰੀਆਂ ਨਾਲ ਵੀ ਝਗੜਾ ਹੋਇਆ ਸੀ ਜਿਸ ਤੇ ਉਕਤ ਵਿਅਕਤੀ ਟੋਲ ਬਚਾਉਣ ਦੇ ਕਰਕੇ ਪਿੰਡਾਂ ਵਾਲੇ ਰਸਤੇ ਵਿੱਚੋਂ ਆਪਣੀ ਕਾਰ ਲੈ ਆਇਆ। ਉਪਰੰਤ ਦਿਮਾਗੀ ਪ੍ਰੇਸ਼ਾਨੀ ਕਾਰਨ ਰਾਸਤਾ ਭੁੱਲ ਜਾਣ ਤੇ ਪਿੰਡ ਠਠਿਆਲਾ ਬੇਟ ਵਿਖੇ ਇਸ ਬੱਚੇ ਕੋਲ ਕਾਰ ਰੋਕੀ ਪਰੰਤੂ ਕੁੱਝ ਬੇਸਮਝੀ ਕਾਰਨ ਉਸ ਨੇ ਕਾਰ ਭਜਾ ਲਈ ਜਿੱਥੇ ਅੱਗੇ ਜਾ ਕੇ ਉਸਦੀ ਕਾਰ ਕੱਚੇ ਰਸਤੇ ਵਿੱਚ ਵਿੱਚ ਫਸ ਗਈ। ਜਿੱਥੋਂ ਉਹ ਕਾਰ ਛੱਡ ਕੇ ਫਰਾਰ ਹੋ ਗਿਆ। ਬਲਾਚੌਰ ਪੁਲਿਸ ਨੇ ਮੁਸ਼ਤੈਦੀ ਵਿਖਾਉਂਦਿਆਂ ਹੋਇਆਂ ਥੋੜੇ ਹੀ ਸਮੇਂ ਵਿੱਚ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਪਰੰਤੂ ਜਦੋਂ ਡੂੰਘਾਈ ਨਾਲ ਪੁਲਿਸ ਨੇ ਜਾਂਚ ਪੜਤਾਲ ਕੀਤੀ ਗਈ ਤਾਂ ਉਕਤ ਵਿਅਕਤੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਪਾਇਆ ਗਿਆ। ਜਿਸ ਸਬੰਧੀ ਡੀ ਐਸ ਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਸਮੁੱਚਾ ਪੁਰਾਣਾ ਰਿਕਾਰਡ ਖੰਗਾਲਿਆ ਗਿਆ ਤਾਂ ਉਸ ਖਿਲਾਫ ਦੇ ਖਿਲਾਫ ਕਿਸੇ ਕਿਸਮ ਦਾ ਵੀ ਕਰੀਮੀਨਲ ਪਿਛੋਕੜ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਿੰਡ ਠਠਿਆਲਾ ਬੇਟ ਦੇ ਸਰਪੰਚ ਤਰਸੇਮ ਰਾਣਾ ਅਤੇ ਹੋਰ ਮੁਹਤਬਰਾਂ ਨੂੰ ਜਾਣਕਾਰੀ ਦੇਣ ਉਪਰੰਤ ਉਨ੍ਹਾਂ ਦੀ ਸਹਿਮਤੀ ਨਾਲ ਉਕਤ ਵਿਅਕਤੀ ਨੂੰ ਛੱਡ ਦਿੱਤਾ ਗਿਆ ਹੈ।


