Join
Monday, March 23, 2026
Monday, March 23, 2026

“ਮਿਸ਼ਨ ਚੜ੍ਹਦੀ ਕਲਾ” ਦੇ ਤਹਿਤ ਆਪਣਾ ਯੋਗਦਾਨ ਜ਼ਰੂਰ ਪਾਓ- ਸੰਤੋਸ਼ ਕਟਾਰੀਆ 

ਬਲਾਚੌਰ 19 ਸਤੰਬਰ (  ਜਤਿੰਦਰ ਪਾਲ ਸਿੰਘ ਕਲੇਰ )  ਵਿਧਾਇਕ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ “ਮਿਸ਼ਨ ਚੜ੍ਹਦੀਕਲਾ” ਲਾਂਚ ਕੀਤਾ ਹੈ। ਬੀਬੀ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਹੜ੍ਹਾਂ ਨਾਲ ਪੰਜਾਬ ਵਿੱਚ ਬਹੁਤ ਖਰਾਬਾ ਹੋਇਆ ਹੈ।ਪੰਜਾਬ ਦੇ 2300 ਪਿੰਡ ਡੁੱਬ ਗਏ ਤੇ 20 ਲੱਖ ਲੋਕ ਪ੍ਰਭਾਵਿਤ ਹੋਏ, 3200 ਸਕੂਲ ਖੰਡਰ ਬਣ ਗਏ। ਹੜ ਕਾਰਨ 56 ਜਾਨਾਂ ਚਲੀਆਂ ਗਈਆਂ ਤੇ 8500 ਕਿੱਲੋਮੀਟਰ ਸੜਕਾਂ ਬਰਬਾਦ ਹੋ ਗਈਆ ਤੇ 1400 ਕਲੀਨਿਕ ਤੇ 19 ਕਾਲਜ ਖੰਡਰ ਬਣ ਗਏ ਤੇ ਵਿਧਾਇਕਾ ਨੇ ਦੱਸਿਆ ਕਿ ਹੜ੍ਹਾਂ ਨਾਲ ਪੰਜਾਬ ਦਾ 13800 ਕਰੋੜ ਦਾ ਨੁਕਸਾਨ ਹੋਇਆ ਹੈ ।ਅਜਿਹੀ ਸਥਿਤੀ ਵਿੱਚ ਪੰਜਾਬ ਦੇ ਲੋਕ ਪਰਿਵਾਰ ਬਣ ਲੋਕਾਂ ਨਾਲ ਹਮੇਸ਼ਾ ਖੜੇ ਹਨ।ਇਹ ਗੱਲਾਂ ਹੀ ਸਾਨੂੰ ਦੁਨੀਆਂ ਤੋਂ ਅਲੱਗ ਕਰਦੀਆਂ ਹਨ। ਵਿਧਾਇਕਾ ਨੇ ਕਿਹਾ ਕਿ ਹੁਣ ਸਮਾਂ ਰਾਹਤ ਦੇ ਕੰਮਾਂ ਤੋਂ ਅੱਗੇ ਵੱਧਣ ਦਾ ਹੈ ਕਿਉਂਕਿ ਕਿਸਾਨਾਂ ਨੇ ਖੇਤੀ ਵੀ ਕਰਨੀ ਹੈ ਤੇ ਬੱਚਿਆਂ ਨੇ ਸਕੂਲ ਵੀ ਜਾਣਾ ਹੈ, ਘਰਾਂ ਨੇ ਦੁਬਾਰਾ ਬਸਣਾਂ ਹੈ ਤੇ ਇਸੇ ਤਹਿਤ ਸਰਕਾਰ ਸ਼ੁਰੂ ਕਰ ਰਹੀ ਹੈ ਚੜਦੀਕਲਾ ਮਿਸ਼ਨ, ਜਿਸ ਦਾ ਮਤਲਵ ਬੁਲੰਦ ਹੌਸਲੇ ਤੇ ਹਰ ਹਨੇਰੇ ਚ ੳਮੀਦਾਂ ਦੇ ਦੀਵੇ ਜਗਾਈ ਰੱਖਣਾ। ਬੀਬੀ ਕਟਾਰੀਆ ਨੇ ਇਲਾਕੇ ਦੇ ਸਾਰੇ ਹੀ ਸਤਿਕਾਰਯੋਗ ਉਦਯੋਗਪਤੀਆਂ,ਵਪਾਰੀਆਂ, ਸਮਾਜ ਸੇਵੀ ਸੰਸਥਾਵਾਂ, ਕਲਾਕਾਰ ਤੇ ਗਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਿਸ਼ਨ ‘ਚ ਜਿੰਨਾ ਹੋ ਸਕੇ ਆਪਣਾ ਸਹਿਯੋਗ ਦਿਓ ਤੇ ਪੰਜਾਬ ਨੂੰ ਮੁੜ ਤੋਂ ਚੜ੍ਹਦੀਕਲਾ ਵੱਲ ਲੈਕੇ ਜਾਣ ‘ਚ ਮਦਦ ਕਰੋ।

Related Articles

LEAVE A REPLY

Please enter your comment!
Please enter your name here

Latest Articles

2

2