Join
Monday, March 23, 2026
Monday, March 23, 2026

ਲੋਕਾਂ ਦਾ ਧਿਆਨ ਭੜਕਾਉਣ  ਦੇ ਲਈ  ਸਰਕਾਰ ਪ੍ਰਵਾਸੀਆਂ ਦੇ ਮੁੱਦੇ  ਨੂੰ  ਬਣਾ ਰਹੀ ਹੈ ਅਹਿਮ :ਹਰਪਾਲ ਸਿੰਘ ਮੱਕੋਂਵਾਲ ਵਾਲ 

ਬਲਾਚੌਰ 19 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )- ਪੰਜਾਬ ਸਰਕਾਰ  ਵਲੋਂ ਆਪਣੀ ਕਮੀਆਂ ਨੂੰ ਛਿਪਾਉਣ ਦੇ ਲਈ ਹੜ੍ਹਾਂ ਚ ਹੋਏ ਨੁਕਸਾਨ ਕੰਮਾ ਨੂੰ  ਛੁਪਾਉਣ ਦੇ ਲਈ ਪੰਜਾਬ  ਵਿੱਚ ਪ੍ਰਵਾਸੀਆ ਦੇ ਮੁੱਦੇ ਨੂੰ  ਅਹਿਮ ਬਣਾ  ਕਰ ਪੇਸ਼ ਕੀਤਾ ਜਾ ਰਿਹਾ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਯੂਨੀਅਨ ਲੱਖੋਵਾਲ  ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਮੱਕੋਂਵਾਲ  ਨੇ ਦੱਸਿਆਂ ਕਿ ਸਰਕਾਰ ਵਲੋਂ ਆਪਣੇ ਕੀਤੇ ਕੰਮਾਂ ਦੀਆਂ ਨਾਕਾਮੀਆਂ ਨੂੰ  ਛਪਾਉਣ ਦੇ ਲਈ ਪ੍ਰਵਾਸੀਆਂ ਦੇ ਮੁੱਦੇ ਨੂੰ  ਅਹਿਮ ਬਣਾਇਆ ਜਾ ਰਿਹਾ ਹੈ | ਇਸ ਮੌਕੇ ਤੇ ਹਰਪਾਲ ਸਿੰਘ ਮੱਕੋਂਵਾਲ ਨੇ ਕਿਹਾ ਕਿ ਸਰਕਾਰ ਵਲੋਂ ਲੋਕਾਂ ਦਾ ਧਿਆਨ ਭੜਕਾਉਣ ਦੇ ਲਈ ਪ੍ਰਵਾਸੀਆਂ ਦੇ ਮੁੱਦੇ ਨੂੰ  ਗੰਭੀਰਤਾਂ ਬਣਾਉਣ ਵਿੱਚ ਲੱਗੀ ਹੋਈ ਹੈ |  ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਵਾਸੀ ਇਕੋ ਜਿਹੇ ਨਹੀ ਹੁੰਦੇ | ਅੱਜ ਜਰੂਰਤ ਹੈ  ਹੜ੍ਹ ਪ੍ਰਭਾਵਿਤ ਪੰਜਾਬੀਆਂ  ਨੂੰ  ਸਰਕਾਰ ਰਾਹਤ ਪੈਕੇਜ ਦੇਵੇ | ਪਰ ਸਰਕਾਰ ਨਫਰਤ ਦਾ ਏਜੰਡਾ ਚਲਾ ਕੇ ਲੋਕਾਂ  ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣਾ ਚਾਹੁੰਦੀ ਹੈ | ਹਰਪਾਲ ਸਿੰਘ ਮੱਕੋਂਵਾਲ  ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਤਰੁੰਤ ਸਰਬ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਇਸ ਤੇ ਵਿਚਾਰ ਕਰੇ | ਉਨ੍ਹਾਂ ਨੇ ਕਿਹਾ ਕਿ ਸਰਕਾਰ ਪ੍ਰਵਾਸੀਆਂ ਦਾ ਆਧਾਰ ਕਾਰਡ, ਪਿਛਲਾ ਅਪਰਾਧਿਕ ਰਿਕਾਰਡ ਅਤੇ ਰਿਹਾਇਸ਼ ਸਬੰਧੀ ਪੜਤਾਲ ਕਰਨ ਦਾ ਕੰਮ ਕਰੇ | ਸਮੂਹ ਪੰਚਾਇਤਾਂ ਅਤੇ ਲੋਕਾਂ ਦੀ ਹਿਫਾਜ਼ਤ ਦੇ ਲਈ ਪ੍ਰਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵੈਰੀਫਿਕੇਸ਼ਨ ਪੁਲਿਸ ਥਾਣੇ ਵਿੱਚ ਕਰਵਾਉਣ ਨੂੰ  ਯਕੀਨੀ ਬਣਾਇਆ ਜਾਵੇ |

Related Articles

LEAVE A REPLY

Please enter your comment!
Please enter your name here

Latest Articles

2

2