ਬਾਬਾ ਕੁਲਵੰਤ ਸਿੰਘ ਅਤੇ ਭਾਈ ਚਾਵਲਾ ਵਲੋਂ ਨੌਜਵਾਨਾਂ ਨੂੰ ਸਿਰੋਪਾ ਭੇਂਟ
ਪਿਛਲੇ ਸੱਤ ਦਿਨਾਂ ਤੋਂ ਨੌਜਵਾਨਾਂ ਦੀ ਨੂੰ ਸੇਵਾ ਗੁਰੂ ਮਹਾਰਾਜ ਚਰਨੀ ਲਗਾਉਣ :- ਬਾਬਾ ਕੁਲਦੀਪ ਸਿੰਘ
ਰੂਪਨਗਰ /ਸ਼੍ਰੀ ਕੀਰਤਪੁਰ ਸਾਹਿਬ 14 ਸਤੰਬਰ(ਜਤਿੰਦਰ ਪਾਲ ਸਿੰਘ ਕਲੇਰ ) ਇਤਿਹਾਸਿਕ ਨਗਰੀ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਬਾਬਾ ਗੁਰਦਿੱਤਾ ਜੀ ਦੇ ਪਾਵਨ ਸਥਾਨ ਤੇ ਬੀਤੇ ਦਿਨੀ ਬਰਸਾਤ ਕਾਰਨ ਡੰਗਾ ਡਿੱਗ ਗਿਆ ਸੀ ਜਿਸ ਕਾਰਨ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਣਾ ਸ਼ੁਰੂ ਹੋ ਗਿਆ ਤੇ ਇਮਾਰਤ ਨੂੰ ਕਈ ਥਾਵਾਂ ਤੋਂ ਤੇ ਤਰੇੜਾ ਆ ਗਈਆਂ ਸਨ ਜਿੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਹੱਥੀ ਸੇਵਾ ਕਰਕੇ ਬੋਰੀਆਂ ਤੇ ਡੱਗੇ ਲਗਾਏ ਉੱਥੇ ਹੀ ਆਪਣੀਆਂ ਟਰੈਕਟਰ ਟਰਾਲੀਆਂ ਸਮੇਤ ਬਾਬਾ ਕੁਲਵੰਤ ਸਿੰਘ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ ਆ ਵੱਲੋਂ ਸੰਗਤ ਦੇ ਸਹਿਯੋਗ ਨਾਲ ਇਸ ਡੰਗੇ ਨੂੰ ਮਿੱਟੀ ਨਾਲ ਪੂਰੇ ਗਿਆ ਜਿਸ ਵਿੱਚ ਸੈਂਕੜੇ ਹੀ ਨੌਜਵਾਨਾਂ ਨੇ ਇਕੱਠੇ ਹੋ ਕੇ ਹਜ਼ਾਰਾਂ ਮਟੀਰੀਅਰ ਟਰਾਲੀਆਂ ਦੀ ਭਰਤ ਪਾ ਕੇ ਗੁਰਦੁਆਰਾ ਸਾਹਿਬ ਦੀ ਇਤਿਹਾਸਿਕ ਇਮਾਰਤ ਨੂੰ ਬਚਾ ਲਿਆ ਅਤੇ ਇਹਨਾਂ ਨੌਜਵਾਨਾਂ ਦਾ ਧੰਨਵਾਦ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਬਾਬਾ ਬਲਵੰਤ ਸਿੰਘ ਨੇ ਵਿਛੋਏ ਸਟੋਰ ਤੇ ਨੌਜਵਾਨਾਂ ਨੂੰ ਸਰੋਪਾ ਭੇਂਟ ਕੀਤਾ ਜਿੱਥੇ ਭਾਈ ਚਾਵਲਾ ਨੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਧੰਨਵਾਦ ਕੀਤਾ ਅਤੇ ਗੁਰੂ ਮਹਾਰਾਜ ਦੀ ਚਰਨਾਂ ਵਿੱਚ ਇਹਨਾਂ ਜੋ ਨੌਜਵਾਨਾਂ ਦੀ ਕਾਮਯਾਬੀ ਅਤੇ ਸਿਹਤਯਾਬੀ ਦੀ ਅਰਦਾਸ ਕੀਤੀ ਇਸ ਮੌਕੇ ਬਾਬਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸੇਵਾ ਪਿਛਲੇ 10 ਦਿਨਾਂ ਤੋਂ ਲਗਾਤਾਰ ਚਲਦੀ ਆ ਰਹੀ ਹੈ। ਅਤੇ ਅਗਲੇ ਵੀ ਦਿਨਾਂ ਤੱਕ ਚਲਦੀ ਰਹੇਗੀ


