Join
Thursday, March 12, 2026
Thursday, March 12, 2026

ਸੀਨੀਅਰ ਅਕਾਲੀ ਆਗੂ ਤਜਿੰਦਰ ਸਿੰਘ ਮਿੱਡੂਖੇੜਾਂ ਨੇ ਹੜ੍ਹ ਪ੍ਰਭਾਵਿਤ ਬੰਨ੍ਹ ਏ ਡੀ ਬੀ ਤਾਜੋਵਾਲ ਦਾ ਲਿਆ ਜਾਇਜ਼ਾ 

(ਸ਼੍ਰੋਮਣੀ ਅਕਾਲੀ ਦਲ ਬਾਦਲ ਲੋਕਾਂ ਦੀ ਹਰ ਸਮੱਸਿਆ ਲਈ ਤਤਪਰ ਰਹੇ) .. ਮਿੱਡੂਖੇੜਾਂ 
ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਵਿਚ ਸ਼੍ਰੋਮਣੀ ਅਕਾਲੀ ਨੇ ਲੋਕਾਂ ਦੀ ਵਿਸ਼ੇਸ਼ ਮਦਦ ਕੀਤੀ. ਹਨੀ ਟੌਂਸਾ 

ਨਵਾਂਸ਼ਹਿਰ /ਕਾਠਗੜ੍ਹ 10 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ )ਇਸ ਇਲਾਕੇ ਦੇ ਬੇਟ ਦੇ ਪਿੰਡ ਏ ਡੀ ਬੀ ਤਾਜੋਵਾਲ ਵਿਖੇ ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੱਧਣ ਕਾਰਨ ਜੋ ਕਿ ਬੰਨ੍ਹ ਨੂੰ ਢਾਹ ਲੱਗ ਸੀ ਉਸ ਨੂੰ ਬੰਨ੍ਹ ਮੁੜ ਕਾਇਮ ਕਰਨ ਲਈ ਇਸ ਇਲਾਕੇ ਦੇ ਸਮੂਹ ਲੋਕਾਂ ਅਤੇ ਰਾਜਨੀਤਕ ਆਗੂਆਂ ਨੇ ਪਾਰਟੀ ਪੱਧਰ ਤੋਂ ਉਪਰ ਉਠਦਿਆ ਦਿਨ ਰਾਤ ਇਕ ਕਰਕੇ ਦਰਿਆ ਦੇ ਬੰਨ੍ਹ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਢਾਹ ਬਚਾਉਣ ਲਈ ਮਿੱਟੀ ਦੇ ਬੋਰੇ ਲੋਹੇ ਦੇ ਜਾਲ ਵਿਚ ਬੰਨ ਕੇ ਪਾਣੀ ਦਾ ਰੁੱਖ ਦਰਿਆ ਵੱਲ ਹੀ ਮੋੜ ਕੇ ਲੋਕਾਂ ਦਾ ਅਰਬਾਂ ਖਰਬਾਂ ਦਾ ਹੋਣ ਵਾਲਾ ਵੱਡਾ ਨੁਕਸਾਨ ਹੋਣੋ ਬਚਾਅ ਲਿਆ ਸੀ ਅਤੇ ਇਸ ਤ੍ਰਾਸਦੀ ਦਾ ਜਾਇਜ਼ਾ ਲੈਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਮੈਂਬਰ ਕੋਰ ਕਮੇਟੀ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ  ਸ ਤਜਿੰਦਰ ਸਿੰਘ ਮਿੱਡੂਖੇੜਾਂ ਨੂੰ ਉੱਚੇਚੇ ਤੌਰ ਤੇ ਹਲਕਾ ਬਲਾਚੌਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਪਿੰਡ ਏ ਡੀ ਬੀ ਤਾਜੋਵਾਲ ਦੇ ਸਤਲੁਜ ਦਰਿਆ ਬੰਨ੍ਹ ਤੇ ਭੇਜਿਆ ਇਸ ਮੌਕੇ ਉਨ੍ਹਾਂ ਨੇ ਹਿੰਮਤ ਸਿੰਘ ਰਾਜਾ ਪ੍ਰਧਾਨ ਸਿੱਖ ਸਟੂਡੈਂਟਸ ਗਰੇਵਾਲ ਰੋਪੜ੍ਹ ਦੇ ਬੰਨ੍ਹ ਨੇੜੇ ਬਣੇ ਫਾਰਮ ਹਾਊਸ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇ ਮੈਨੂੰ ਸ ਸੁਖਬੀਰ ਸਿੰਘ ਬਾਦਲ ਨੇ ਇਸ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲੋਕਾਂ ਦੇ ਹੋਏ ਨੁਕਸਾਨ ਦਾ ਦਾ ਜਾਇਜ਼ਾ ਲੈਣ ਲਈ ਭੇਜਿਆ ਹੈ ਅਤੇ ਹੁਕਮ ਕੀਤਾ ਹੈ ਜਿੱਥੇ ਵੀ ਹੜ੍ਹ ਪੀੜਤ ਪਰਿਵਾਰਾਂ ਜਿਸ ਵੀ ਚੀਜ ਦੀ ਜਰੂਰਤ ਹੋਵੇ ਉਹ ਤੁਰੰਤ ਉਪਲੱਬਧ ਕਰਵਾਈ ਜਾਵੇ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਦੇ ਵਿਚ ਹੜ੍ਹਾਂ ਨਾਲ ਨੁਕਸਾਨ ਹੋਇਆ ਹੈ ਉੱਥੇ ਹੀ ਸ ਸੁਖਬੀਰ ਸਿੰਘ ਬਾਦਲ ਵਲੋਂ ਆਪ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਲੋਂ ਹੜ੍ਹ ਪੀੜਤ ਲੋਕਾਂ ਦੀ ਹਰ ਤਰ੍ਹਾਂ ਦਾ ਸਹਿਯੋਗ ਦੇ ਕੇ ਮਦਦ ਕੀਤੀ ਗਈ ਹੈ।

ਇੱਥੇ ਵਰਨਣਯੋਗ ਹੈ ਸ ਬਾਦਲ ਵਲੋਂ ਪਹਿਲਾਂ ਵੀ ਏ ਡੀ ਬੀ ਤਾਜੋਵਾਲ ਦੇ ਬੰਨ੍ਹ ਲਈ ਯੂਥ ਅਕਾਲੀ ਦਲ ਦੇ ਜਿਲ੍ਹਾਂ ਪ੍ਰਧਾਨ ਸ ਸੁਖਦੀਪ ਸਿੰਘ ਸ਼ੁਕਾਰ ਰਾਹੀ ਬੰਨ੍ਹ ਤੇ ਸੇਵਾ ਨਿਭਾ ਬਿੱਟੂ ਹਲਕਾ ਦੀ ਟੀਮ ਨੂੰ 1 ਲੱਖ ਨਗਦ ਅਤੇ ਡੀਜ਼ਲ ਭੇਜ ਕੇ ਲੋਕਾਂ ਨੂੰ ਹੜ੍ਹ ਤੋਂ ਬਚਾਉਣ ਮਦਦ ਕੀਤੀ ਸ ਤਜਿੰਦਰ ਸਿੰਘ ਮਿੱਡੂਖੇੜਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹਰ ਸਮੇਂ ਲੋਕਾਂ ਦੇ ਨਾਲ ਦੁੱਖ ਦੀ ਘੜੀ ਵਿਚ ਖੜ੍ਹਦਾ ਹੈ ਅਤੇ ਅੱਗੇ ਤੋਂ ਖੜ੍ਹਦੇ ਰਹਾਂਗੇ ਇਸ ਮੌਕੇ ਹਨੀ ਟੌਂਸਾ ਜਿਲ੍ਹਾਂ ਪ੍ਰਧਾਨ ਯੂਥ ਅਕਾਲੀ ਦਲ ਨੇ ਬਾਦਲ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕੇ ਸ ਬਾਦਲ ਵਲੋਂ ਦੁੱਖ ਦੀ ਘੜੀ ਵਿਚ ਲੋਕਾਂ ਨਾਲ ਖੜ੍ਹਨਾ ਅੱਤ ਸਰਾਹੁਣਯੋਗ ਕਦਮ ਹੈ ਜਿਸ ਨੂੰ ਲੋਕ ਕਦੇ ਵੀ ਨਹੀਂ ਭੁਲਾਉਣ ਗੇ ਅਤੇ ਹਮੇਸ਼ਾ ਡੱਟ ਕੇ ਸ਼੍ਰੋਮਣੀ ਅਕਾਲੀ ਬਾਦਲ ਦਾ ਸਾਥ ਦੇਣਗੇ ਇਸ ਮੌਕੇ , ਹਿੰਮਤ ਸਿੰਘ ਰਾਜਾ, ਸੁਰਜੀਤ ਕੌਹਲੀ ਮਾਲੇਵਾਲ ਸਰਕਲ ਪ੍ਰਧਾਨ ਰੱਤੇਵਾਲ , ਬਿੱਟੂ ਹੱਕਲਾ, ਸ਼ੱਮੀ ਸਰਪੰਚ ਊਧਨਵਾਲ ਸਰਕਲ ਪ੍ਰਧਾਨ , ਸ਼ੱਮੀ ਨੰਬਰਦਾਰ ਸਰਕਲ ਪ੍ਰਧਾਨ ਜਲਾਲਪੁਰ, ਪਰਮਜੀਤ ਸਿੰਘ ਸਰਕਲ ਪ੍ਰਧਾਨ ਰੈਲਮਾਜਰਾ, ਮੋਹਣ ਸਿੰਘ ਸਰਕਲ ਪ੍ਰਧਾਨ ਟੱਪਰੀਆਂ, 

 ਸੁੱਖਵਿੰਦਰ ਸਿੰਘ ਸਰਕਲ ਪ੍ਰਧਾਨ ਠਠਿਆਲਾ ਬੇਟ ਪਰਮਜੀਤ ਸਿੰਘ  ਸਰਕਲ ਪ੍ਰਧਾਨ ਮੰਡਆਣੀ, ਸਮੇਤ ਅਕਾਲੀ ਦਲ ਦੇ ਵਰਕਰ ਆਗੂ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles