ਨਵਾਂਸ਼ਹਿਰ, 6 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਅਪ੍ਰੈਲ-ਮਈ 2025 ਦੇ ਐਲਾਨੇ ਗਏ ਕੇਸੀ ਕਾਲਜ ਆਫ਼ ਫਾਰਮੇਸੀ ਦੇ ਬੀ. ਫਾਰਮਾ (ਚਾਰ ਸਾਲਾ ਡਿਗਰੀ) ਦੇ ਦੂਜੇ, ਚੌਥੇ, ਛੇਵੇਂ ਅਤੇ ਅੱਠਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਪ੍ਰਿੰਸੀਪਲ ਡਾ. ਸੰਦੀਪ ਕਲਸੀ ਨੇ ਦਸਿਆ ਕਿ ਦੂਜੇ ਸਮੈਸਟਰ ਵਿੱਚ ਦਿਲਕੀਰਤ ਸਿੰਘ ਨੇ 8.83 ਐਸਜੀਪੀਏ (ਸਮੈਸਟਰ ਗ੍ਰੇਡ ਪੁਆਇੰਟ ਔਸਤ) ਲੈ ਕੇ ਕਾਲਜ ਵਿੱਚ ਪਹਿਲਾ ਸਥਾਨ, ਗੁਰਲੀਨ ਸਿੰਘ ਪਨੇਸਰ ਨੇ 8.69 ਐਸਜੀਪੀਏ ਨਾਲ ਦੂਜਾ ਅਤੇ ਹਿਮਾਨੀ ਰੱਤੂ ਨੇ 8.62 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਚੌਥੇ ਸਮੈਸਟਰ ਵਿੱਚ ਮਨੀਸ਼ਾ ਕੁਮਾਰੀ ਨੇ 9.29 ਐਸਜੀਪੀਏ ਨਾਲ ਪਹਿਲਾ, ਸੁਮੈਨਿਕਾ ਨੇ 8.86 ਐਸਜੀਪੀਏ ਨਾਲ ਦੂਜਾ, ਰਾਜ ਰਾਣੀ ਅਤੇ ਅਲੀਸ਼ਾ ਨੇ ਸਾਂਝੇ ਤੌਰ ‘ਤੇ 8.64 ਐਸਜੀਪੀਏ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਛੇਵੇਂ ਸਮੈਸਟਰ ਵਿੱਚ ਕੁਮਾਰੀ ਕਾਮਿਨੀ ਨੇ 8.13 ਐਸਜੀਪੀਏ ਲੈ ਕੇ ਪਹਿਲਾ ਸਥਾਨ, ਸਿਮਰਨ ਨੇ 8 ਐਸਜੀਪੀਏ ਲੈ ਕੇ ਦੂਜਾ ਅਤੇ ਸ਼ਹਿਜ਼ਾਦ ਅਹਿਮਦ ਅਤੇ ਜ਼ੁਲਫਿਕਾਰ ਅਲੀ ਨੇ ਸਾਂਝੇ ਤੌਰ ‘ਤੇ 7.6 ਐਸਜੀਪੀਏ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਅੱਠਵੇਂ ਸਮੈਸਟਰ ਵਿੱਚ ਕੋਮਲ ਨੇ 9.27 ਐਸਜੀਪੀਏ ਲੈ ਕੇ ਕਾਲਜ ਵਿੱਚ ਪਹਿਲਾ, ਖੁਸ਼ੀ ਅਤੇ ਮਨਜੋਤ ਨੇ ਸਾਂਝੇ ਤੌਰ ‘ਤੇ 8.91 ਐਸਜੀਪੀਏ ਲੈ ਕੇ ਕਾਲਜ ਵਿੱਚ ਦੂਜਾ ਸਥਾਨ, ਮੁਸਕਾਨ ਅਤੇ ਹਰਜੋਤ ਨੇ ਸਾਂਝੇ ਤੌਰ ‘ਤੇ 8.73 ਐਸਜੀਪੀਏ ਲੈ ਕੇ ਕਾਲਜ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਫਾਰਮੇਸੀ ਦੇ ਪ੍ਰਿੰਸੀਪਲ ਡਾ. ਸੰਦੀਪ ਕਲਸੀ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।


