Join
Monday, March 23, 2026
Monday, March 23, 2026

ਸਤਲੁਜ ਦਰਿਆ ‘ਚ ਵਧਿਆ ਪਾਣੀ ਦਾ ਪੱਧਰ ਘਟੀਆ 

ਐਸਡੀਐਮ ਕ੍ਰਿਤਿਕਾ ਗੋਇਲ ਨੇ ਸੰਭਾਲਿਆ ਮੋਰਚਾ
ਨੌਜਵਾਨਾਂ ਵੱਲੋਂ ਪਾਣੀ ਦੀ ਮਾਰ ਤੋਂ ਬੰਨ ਨੂੰ ਬਚਾਉਣ ਲਈ ਉਪਰਾਲੇ ਤੇਜ਼
ਹਲਕਾ ਵਿਧਾਇਕ ਨੇ ਵੀ ਲਿਆ ਜਾਇਜ਼ਾ 

ਨਵਾਂਸ਼ਹਿਰ /ਕਾਠਗੜ੍ਹ, 2 ਸਤੰਬਰ ( ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਹਲਕੀ ਤੇ ਦਰਮਿਆਨੀ ਵਰਖਾ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ ਜਿਸ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਤਹਿਸੀਲ ਬਲਾਚੌਰ ਅਧੀਨ ਪੈਂਦੇ ਪਿੰਡ ਬੇਲਾ ਤਾਜੋਵਾਲ ਵਿਖੇ ਧੁੱਸੀ ਬੰਨ ਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਨੀਂਦ ਉੱਡ ਗਈ ਹੈ।  ਬੀਤੇ ਦਿਨੀਂ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਕੇ 1 ਲੱਖ 14 ਹਜ਼ਾਰ ਕਿਊਸਿਕ ਹੋ ਗਿਆ ਸੀ ਪਰ ਅੱਜ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਨਾ ਮਾਤਰ ਪਏ ਮੀਂਹ ਕਾਰਨ ਅੱਜ ਪਾਣੀ ਦਾ ਪੱਧਰ ਘਟ ਕੇ 65ਹਜ਼ਾਰ ਕਿਊਸਿਕ ਹੋ ਗਿਆ। 

ਸਤਲੁਜ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਬੀਤੀ ਰਾਤ  ਬੇਲਾ ਤਾਜੋਵਾਲ ਦੇ  ਨਾਲ ਲੱਗਦੇ ਧੁੱਸੀ ਬੰਨ ਨੂੰ ਢਾਹ ਲੱਗਣੀ ਸ਼ੁਰੂ ਹੋ ਗਈ ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਲਾਚੌਰ ਤੋਂ ਐਸਡੀਐਮ ਮੈਡਮ ਕ੍ਰਿਤਿਕਾ ਗੋਇਲ  ਵੱਲੋਂ ਆਪਣੀ ਡਿਊਟੀ ਬਹੁਤ ਹੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਉਹਨਾਂ ਵੱਲੋਂ  ਹਰ ਪਲ   ਪਾਣੀ ਦੇ ਪੱਧਰ ‘ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ  ਕਿਸੇ ਵੀ ਤਰਾਂ ਦੀ ਚਿੰਤਾ ਨਾ ਕਰਨ ਦਾ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ।  ਇਸ ਮੌਕੇ  ਹਲਕਾ ਵਿਧਾਇਕ ਮੈਡਮ ਸੰਤੋਸ਼ ਕਟਾਰੀਆ, ਆਪ ਨੇਤਾ ਕਰਨ ਕਟਾਰੀਆ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਜਿਨਾਂ ਨੇ ਬੰਨ ਦਾ ਜਾਇਜਾ ਲਿਆ ਤੇ ਲੋਕਾਂ ਨਾਲ ਇਸ ਔਖੀ ਘੜੀ ਵਿੱਚ ਡਟੇ ਰਹਿਣ ਦਾ ਭਰੋਸਾ ਦਿੱਤਾ । ਉਹਨਾਂ ਕਿਹਾ ਕਿ  ਆਮ ਆਦਮੀ ਪਾਰਟੀ ਹਮੇਸ਼ਾ ਜਨਤਾ ਦੇ ਨਾਲ ਹੈ ।

oplus_0

ਮੈਡਮ ਕਟਾਰੀਆ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਤਿਰਪਾਲਾਂ ਅਤੇ ਇਕ ਕਿਸ਼ਤੀ ਤੇ ਰਾਤ ਸਮੇਂ ਲਾਈਟਾਂ ਦਾ ਪੂਰਾ ਪ੍ਰਬੰਧ ਕਰਵਾਇਆ ਗਿਆ ਹੈ । ਇਲਾਕੇ ਦੇ ਨੌਜਵਾਨਾਂ ਵੱਲੋਂ ਭਾਰੀ ਸੰਖਿਆ ਵਿੱਚ ਪਹੁੰਚ ਕੇ ਆਪਣੇ ਪਿੰਡਾਂ ਨੂੰ  ਬਚਾਉਣ ਦੇ ਲਈ ਟਰੈਕਟਰਾਂ ਦੇ ਨਾਲ ਦਰੱਖਤਾਂ ਨੂੰ  ਲਿਆ ਕੇ ਬੰਨ ਦੀ ਢਾਹ ਨੂੰ ਅੱਗੇ ਵਧਣ ਤੋਂ ਰੁਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਕਿਸੇ ਅਣਸੁਖਾਵੀਂ ਘਟਨਾ ਤੋ ਬਚਾਅ ਹੋ ਸਕੇ। ਇਸ ਤੋਂ ਇਲਾਵਾ  ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਬੰਨ ‘ਤੇ ਡੇਰੇ ਲਗਾਏ ਹੋਏ ਹਨ । ਧੁੱਸੀ ਬੰਨ ‘ਤੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਬੇਲਾ ਤਾਜੋਵਾਲ ਦੇ ਲੋਕਾਂ ਨੇ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਬੰਨ ਨੂੰ ਢਾਹ ਲੱਗ ਰਹੀ ਹੈ ਜਿਸ ਨੂੰ ਰੋਕਣ ਲਈ ਵੱਡੇ ਵੱਡੇ ਦਰਖਤਾਂ ਦੇ ਟਾਣਿਆਂ ਨੂੰ ਕੱਟ ਕੇ ਸੁੱਟਿਆ ਜਾ ਰਿਹਾ ਹੈ ਜਦ ਕਿ ਪ੍ਰਸ਼ਾਸਨ ਪੱਬਾਂ ਭਾਰ ਹੋ ਕੇ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ।  ਲੋਕਾਂ ਨੇ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਪਾਣੀ ਵੱਧਦਾ ਰਿਹਾ ਤਾਂ ਸਥਿਤੀ ਗੰਭੀਰ ਬਣ ਸਕਦੀ ਹੈ । ਸਤਲੁਜ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਅਤੇ ਬੇਲਾ ਤਾਜੋਵਾਲ ਕੋਲ ਸਥਿਤੀ ਦਾ ਜਾਇਜ਼ਾ ਲੈਣ ਲਈ ਐਸਡੀਐਮ ਮੈਡਮ ਕਿ੍ਤਿਕਾ ਗੋਇਲ ਬਲਾਚੌਰ, ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਹੋਏ ਹਨ ਜੋ ਸਥਿਤੀ ‘ਤੇ ਪੂਰੀ ਨਜ਼ਰ ਰੱਖ ਰਹੇ ਹਨ ਅਤੇ ਬੰਨ ਨੂੰ ਟੁੱਟਣ ਤੋਂ ਬਚਾਉਣ ਲਈ ਯਤਨਸ਼ੀਲ ਹਨ ।

Related Articles

LEAVE A REPLY

Please enter your comment!
Please enter your name here

Latest Articles

2

2