Join
Monday, March 23, 2026
Monday, March 23, 2026

ਦ ਨੋਰਵੁੱਡ ਸਕੂਲ ਦੇ ਵਿਦਿਆਰਥੀਆਂ ਦਾ ਪੰਜਾਬ ਜੋਨਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ।

ਨਵਾਂਸ਼ਹਿਰ /ਕਾਠਗੜ੍ਹ 2 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ ) ਪੰਜਾਬ ਰਾਜ ਜੋਨਲ ਖੇਡਾਂ ਵਿੱਚ ਲੜਕੀਆਂ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਦ ਨੋਰਵੁੱਡ ਸਕੂਲ, ਚਾਹਲ ਦੀਆਂ ਵਿਦਿਆਰਥਣਾਂ ਦਾ ਵੱਖ-ਵੱਖ ਈਵੈਟਾਂ ਵਿੱਚ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਜਿਸ ਵਿੱਚ ਪ੍ਰੇਰਨਾ ਨੇ ਹਰਡਲ ਰੇਸ(ਅੰਡਰ-19) ਵਿੱਚ ਪਹਿਲਾ, ਕ੍ਰਿਤਿਕਾ ਨੇ ਹਰਡਲ ਰੇਸ(ਅੰਡਰ-14) ਵਿੱਚ ਪਹਿਲਾ, ਮੰਨਤ ਚੌਧਰੀ ਨੇ ਹਾਈ ਜੰਪ(ਅੰਡਰ-17) ਵਿੱਚ ਪਹਿਲਾ, ਨਰਵਦਾ ਰਿਖੀ ਨੇ 100 ਮੀਟਰ ਰੇਸ(ਅੰਡਰ-14) ਵਿੱਚ ਤੀਜਾ, ਕੋਮਲਪ੍ਰੀਤ ਨੇ 200 ਮੀਟਰ ਰੇਸ(ਅੰਡਰ-14) ਵਿੱਚ ਪਹਿਲਾ, ਜਸਮੀਤ ਨੇ 600 ਮੀਟਰ ਰੇਸ(ਅੰਡਰ-14) ਵਿੱਚ ਤੀਜਾ, ਅੰਸ਼ਿਕਾ ਨੇ ਹਾਈ ਜੰਪ(ਅੰਡਰਾ-19) ਵਿੱਚ ਪਹਿਲਾ, ਅਮਨਜੋਤ ਨੇ ਹਾਈ ਜੰਪ(ਅੰਡਰ-19) ਵਿੱਚ ਤੀਜਾ, ਨਿਤਾ ਨੇ 100 ਅਤੇ 200 ਮੀਟਰ ਰੇਸ(ਅੰਡਰ-17) ਵਿੱਚ ਤੀਜਾ, ਦਿਕਸ਼ਾ ਨੇ 400 ਮੀਟਰ ਰੇਸ(ਅੰਡਰ-17) ਵਿੱਚ ਪਹਿਲਾ, ਹਰਮਨਪ੍ਰੀਤ ਕੌਰ ਨੇ 800 ਮੀਟਰ ਰੇਸ(ਅੰਡਰ-17) ਵਿੱਚ ਦੂਜਾ, ਪ੍ਰੀਤ, ਬੰਦਨਾ, ਦਿਸ਼ੀਕਾ ਤੇ ਕ੍ਰਿਤਿਕਾ ਨੇ ਰੀਲੇਅ ਰੇਸ(ਅੰਡਰ-14) ਵਿੱਚ ਦੂਜਾ, ਪ੍ਰੇਰਨਾ, ਅੰਸ਼ਿਕਾ, ਕਲਪਨਾ ਤੇ ਅਮਨਜੋਤ ਨੇ ਰੀਲੇਅ ਰੇਸ(ਅੰਡਰ-19) ਵਿੱਚ ਪਹਿਲਾ, ਦਿਕਸ਼ਾ, ਅਨੂ, ਨਿਤਾਂਸ਼ ਤੇ ਤਰਨਪ੍ਰੀਤ ਨੇ ਰੀਲੇਅ ਰੇਸ(ਅੰਡਰ-17) ਵਿੱਚ ਪਹਿਲਾ, ਅੰਸ਼ਿਕਾ ਨੇ 200 ਮੀਟਰ ਰੇਸ(ਅੰਡਰ-19) ਵਿੱਚ ਤੀਜਾ, ਜਾਨਵੀ ਨੇ ਸ਼ਾਰਟਪੁਟ ਤੇ ਡਿਸਕਸ ਥਰੋਅ(ਅੰਡਰ-14) ਵਿੱਚ ਪਹਿਲਾ, ਜਸਲੀਨ ਨੇ ਡਿਸਕਸ ਥਰੋਅ(ਅੰਡਰ-14) ਵਿੱਚ ਤੀਜਾ, ਅਸ਼ਮੀਤ ਨੇ ਡਿਸਕਸ ਥਰੋਅ(ਅੰਡਰ-17) ਵਿੱਚ ਪਹਿਲਾ, ਤਾਨੀਆ ਨੇ ਡਿਸਕਸ ਥਰੋਅ ਤੇ ਸ਼ਾਰਟਪੁਟ(ਅੰਡਰ-17) ਵਿੱਚ ਦੂਜਾ ਤੇ ਪਹਿਲਾ, ਅਸ਼ਮੀਤ ਨੇ ਸ਼ਾਰਟਪੁਟ(ਅੰਡਰ-17) ਵਿੱਚ ਦੂਜਾ, ਮੁਸਕਾਨ ਚੌਧਰੀ ਨੇ ਸ਼ਾਰਟਪੁਟ ਤੇ ਡਿਸਕਸ ਥਰੋਅ (ਅੰਡਰ-19) ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਮੈਨੇਜਮੈਂਟ ਦੱਸਿਆ ਕਿ ਸਾਨੂੰ ਆਪਣੀਆਂ ਲੜਕੀਆਂ ਦੀ ਇਸ ਉਪਲੱਬਧੀ ਤੇ ਮਾਣ ਹੈ ਕਿ ਕਿਸ ਤਰਾਂ ਉਹ ਆਪਣੇ ਕੋਚਿਸ ਸਾਹਿਬਾਨਾਂ ਦੀ ਮਦਦ ਤੇ ਆਪਣੀ ਮਿਹਨਤ ਨਾਲ ਲੜਕਿਆਂ ਦੀ ਤਰਾਂ ਹੀ ਅੱਗੇ ਵੱਧ ਰਹੀਆਂ ਹਨ। ਇਸ ਮੌਕੇ ਮੈਨੇਜਮੈਂਟ ਨੇ ਖਿਡਾਰਨਾਂ ਤੇ ਕੋਚਿਸ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿੱਚ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

Related Articles

LEAVE A REPLY

Please enter your comment!
Please enter your name here

Latest Articles

2

2