Join
Friday, March 13, 2026
Friday, March 13, 2026

ਕਿਸੇ ਵੀ ਕੀਮਤ ਤੇ ਸ਼ਾਮਲਾਤ ਦੀਆਂ ਜਮੀਨਾਂ ਵੇਚਣ ਨਹੀਂ ਦਿੱਤੀਆਂ ਜਾਣਗੀਆਂ:ਸਰਪੰਚ ਕੁਲਵਿੰਦਰ ਮੰਡ ਸੰਯੁਕਤ ਕਿਸਾਨ ਮੋਰਚਾ

ਨਵਾਂਸ਼ਹਿਰ 31 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋੱ ਪ੍ਰੈੱਸ ਸਕੱਤਰ ਕੁਲਵਿੰਦਰ ਸਰਪੰਚ ਪਰਾਗਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਪੰਜਾਬ ਸਰਕਾਰ ਲੈਂਡ ਪੂਲਿੰਗ  ਨੀਤੀ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਕਰਨ ਤੋਂ ਬਾਅਦ ਕੈਬਨਿਟ ਵਿੱਚ ਵਾਪਸ ਲੈਣ ਤੋਂ  ਨਵੇਂ ਨੀਤੀ ਨਾਲ ਹੁਣ ਸ਼ਾਮਲਾਤ ਜ਼ਮੀਨਾਂ ਵੇਚਣ ਲੱਗ ਪਏ ਹਨ ।ਇਸ ਬਦਲਾਅ ਨੇ ਪੰਜਾਬ ਦੇ ਲੋਕਾਂ ਨੂੰ ਬਰਬਾਦ ਕਰਨ ਦੀ ਸਹੁੰ ਖਾਧੀ ਹੈ   ।ਫਿਰ ਪੰਜਾਬ ਸਰਕਾਰ ਪੰਚਾਇਤੀ ਵਿਭਾਗ ਤੇ ਦਬਾਅ ਬਣਾ ਕੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਵੇਚਣ ਲਈ ਤਿਆਰੀ ਕਰ ਰਹੀਆਂ ਹਨ ਪੰਜਾਬ ਸਰਕਾਰ ਨੇ ਇਹ ਮੋਹਾਲੀ ਤੋਂ ਸ਼ੁਰੂਆਤ ਕਰਨ ਲੱਗ ਪਈ ਹੈ ਸਰਕਾਰ ਨੇ ਜਬਰੀ 17 ਪੰਚਾਇਤਾ ਕੋਲੋਂ 26ਅਗਸਤ ਨੂੰ ਪੰਚਾਇਤੀ ਵਿਭਾਗ ਤੇ ਦਬਾਅ ਬਣਾ ਕੇ ਮਤੇ ਪਾਉਣ ਲਈ ਪੰਜਾਬ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਇਸ ਨੂੰ ਕਿਸਾਨ ਜਥੇਬੰਦੀਆਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਪੰਜਾਬ ਸਰਕਾਰ ਨੇ ਇਹ ਫੈਸਲਾ ਵੀ ਵਾਪਸ ਨਾ ਲਿਆ ਤਾਂ ਕਿਸਾਨ ਯੂਨੀਅਨਾਂ ਸੰਘਰਸ਼ ਕਰਨ ਲਈ ਤਿਆਰ ਹਨ। ਇਸੇ ਮੁੱਦੇ ਤੇ ਸ਼ਹੀਦ ਭਗਤ ਸਿੰਘ ਨਗਰ ਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲਾ ਪੱਧਰੀ ਮੀਟਿੰਗ ਬੁੱਧਵਾਰ ਨੂੰ ਬਲਾਚੌਰ,ਇਕ ਮੀਟਿੰਗ ਕਾਠਗੜ੍ਹ ਕੀਤੀ ਜਾਵੇਗੀ ਜਿਸ ਦੀ ਪ੍ਰਧਾਨਗੀ ਸੰਤੋਖ ਸਿੰਘ ਰੈਲਮਾਜਰਾ ਕਰਨਗੇ ਜਿਲੇ ਦੇ ਕਿਸਾਨ ਆਗੂ ਜ਼ਿਲੇ ਦੇ ਆਹੁਦੇਦਾਰ ਤੇ ਕਿਸਾਨ ਪਹੁੰਚ ਰਹੇ ਹਨ।

Related Articles

LEAVE A REPLY

Please enter your comment!
Please enter your name here

Latest Articles