ਬਲਾਚੌਰ 29ਅਗਸਤ( ਜਤਿੰਦਰ ਪਾਲ ਸਿੰਘ ਕਲੇਰ) ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਵਿਸ਼ੇਸ਼ ਮੀਟਿੰਗ ਹਰਵਿੰਦਰ ਸਿੰਘ ਪੰਜਾਬ ਪ੍ਰਧਾਨ ਕਿਸਾਨ ਯੂਨੀਅਨ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਹਰਵਿੰਦਰ ਸਿੰਘ ਨੇ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮੈਂ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ ਦੀ ਮਾਤਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਤਹਿਸੀਲ ਪ੍ਰਧਾਨ ਹਰਪਾਲ ਸਿੰਘ ਮੱਕੋਂਵਾਲ ਦੇ ਦਫ਼ਤਰ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਹਾਜ਼ਰੀ ਭਰੀ ਹੈ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ ਇਹ ਕਿਸਾਨ ਯੂਨੀਅਨ ਸੰਨ 1970 ਵਿੱਚ ਹੋਂਦ ਵਿੱਚ ਆਈ ਸੀ ਜੋ ਕਿ ਅੱਜ ਹਿੰਦੁਸਤਾਨ ਦੀ ਸਿਰਮੌਰ ਕਿਸਾਨ ਯੂਨੀਅਨ ਹੈ।ਇਸ ਮੌਕੇ ਕਿਸਾਨਾਂ ਨੇ ਉਹਨਾਂ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ ਕਿ ਬਲਾਚੌਰ ਲੱਕੜ ਮੰਡੀ ਵਿੱਚ ਸੰਬੰਧ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਲੱਖਾਂ ਰੁਪਏ ਦੇ ਟੈਕਸ ਸ਼ਰੇਆਮ ਲੁਟ ਖਸੁੱਟ ਹੋ ਰਹੀ ਹੈ ਇਸ ਲਈ ਸਾਡੇ ਇਲਾਕੇ ਵਿੱਚ ਕਿਸੇ ਸਰਕਾਰੀ ਫੈਕਟਰੀ ਦਾ ਲੱਗਣਾ ਜ਼ਰੂਰੀ ਹੈ ਤਾਂ ਕਿ ਜ਼ਿਮੀਦਾਰ ਆਪਣਾ ਪਾਪੂਲਰ ਸਿੱਧਾ ਫੈਕਟਰੀ ਵਿੱਚ ਲਿਜਾ ਕੇ ਆਪਣੇ ਪਾਪੂਲਰ ਦੀ ਚੰਗੀ ਰਕਮ ਹਾਸਲ ਕਰ ਸਕਣ।
ਉਹਨਾਂ ਨੇ ਕਿਹਾ ਕਿ ਦੂਜੇ ਰਾਜਾਂ ਦੇ ਲੱਕੜ ਵਪਾਰੀ ਬਲਾਚੌਰ ਵਿੱਚ ਲੱਕੜ ਮੰਡੀ ਤੋਂ ਬਾਹਰੋਂ ਬਾਹਰ ਲੱਕੜ ਖਰੀਦ ਕੇ ਆਪਣੇ ਰਾਜਾਂ ਨੂੰ ਲੈ ਜਾਂਦੇ ਹਨ ਅਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ ਜਿਸ ਤੇ ਪ੍ਰਸ਼ਾਸਨ ਕੁੰਭਕਰਨੀ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ ।
ਅਤੇ ਬਿਜਲੀ ਬੋਰਡ ਵਲੋਂ ਚਿੱਪ ਵਾਲੇ ਮੀਟਰ ਲਗਾਉਣ ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਬਿਜਲੀ ਬੋਰਡ ਇਸ ਪਾਲਿਸੀ ਨੂੰ ਬਦਲੀ ਨਹੀਂ ਕਰਨਗੇ ਤਾਂ ਇਸ ਦਾ ਕੋਈ ਹੋਰ ਹੱਲ ਲੱਭਿਆ ਜਾਵੇਗਾ ਤਾਂ ਜੋ ਆਮ ਜਨਤਾ ਦੀ ਲੁੱਟ ਖਸੁੱਟ ਹੋਣ ਤੋਂ ਬਚਾਅ ਹੋ ਸਕੇ। ਇਸ ਮੌਕੇ 100 ਤੋਂ ਵੱਧ ਕਿਸਾਨਾਂ ਦੇ ਇਕੱਠ ਵਿੱਚ ਕਿਸਾਨ ਯੂਨੀਅਨ ਲੱਖੋਵਾਲ ਵਿੱਚ ਨਵੇਂ ਭਰਤੀ ਹੋਏ ਕਿਸਾਨਾਂ ਨੂੰ ਨਿਯੁਕਤੀ ਕਾਰਡ ਸੌਂਪੇ ਗਏ। ਹਰਿੰਦਰ ਸਿੰਘ ਨਾਲ ਰਣਜੀਤ ਸਿੰਘ ਰਿਟੈਂਡਾ ਜਨਰਲ ਸਕੱਤਰ,ਜਸਕਮਲ ਸਿੰਘ ਤਲਵੰਡੀ ਖੁਰਦ,ਗੁਰਵਿੰਦਰ ਸਿੰਘ ਕੂੰਮਕਲਾਂ,ਹਰਕਮਲ ਸਿੰਘ, ਤਰਲੋਚਨ ਸਿੰਘ ਰੱਕੜ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਵੀ ਹਾਜਰ ਸਨ,ਇਸ ਮੌਕੇ ਹਰਪਾਲ ਸਿੰਘ ਮੱਕੋਵਾਲ, ਪ੍ਰੇਮ ਸਿੰਘ ਸਰਪੰਚ ,ਹਰਦੇਵ ਸਿੰਘ ਬਲਾਕ ਸੈਕਟਰੀ, ਸੁਖਵਿੰਦਰ ਸਿੰਘ,ਮਨੋਹਰ ਲਾਲ, ਗੁਰਪ੍ਰੀਤ, ਕਰਨੈਲ ਸਿੰਘ ਭੱਲਾ, ਪ੍ਰੇਮ ਪ੍ਰਧਾਨ ਮੁੱਤੋਂ , ਜਰਨੈਲ ਸਿੰਘ ਮੁਤੋਂ, ਸਤਪਾਲ ਸਿੰਘ ਪਾਰੋਵਾਲ,ਹੇਮ ਰਾਜ ਫੌਜੀ, ਕਾਮਰੇਡ ਦਰਸ਼ਨ ਸਿੰਘ, ਚਰਨਜੀਤ ਚੰਨੀ,ਹਰਕਮਲ ਕੌਲਗੜ੍ਹ,ਸੁਲੱਖਣ ਸਿੰਘ ਨੀਲੇਵਾੜੇ ਆਦਿ ਹਾਜ਼ਰ ਸਨ।


