ਬਲਾਚੌਰ, 28 ਅਗਸਤ (ਜਤਿੰਦਰ ਪਾਲ ਸਿੰਘ ਕਲੇਰ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਅਪਣੀ ਪੂਰੀ ਟੀਮ ਦੀ ਡਿਊਟੀ ਲਗਾਈ ਹੋਈ ਹੈ ਤੇ ਪ੍ਰਸ਼ਾਸਨ ਤੋਂ ਵੀ ਸਤਲੁਜ ਦਰਿਆ ਦੇ ਬੰਨ੍ਹ ਦੀ ਪਲ ਪਲ ਦੀ ਜਾਣਕਾਰੀ ਲਈ ਜਾ ਰਹੀ ਹੈ। ਸੰਤੋਸ਼ ਕਟਾਰੀਆ ਨੇ ਹਲਕੇ ਦੇ ਸਮੂਹ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੜਾਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਾਂ ਮਦਦ ਲਈ ਲੋਕ ਸਿੱਧਾ ਉਨ੍ਹਾਂ ਨਾਲ ਸੰਪਰਕ ਕਰਨ। ਉਨ੍ਹਾਂ ਨੇ ਕਿਹਾ ਕਿ ਪ੍ਰਾਕ੍ਰਿਤਕ ਆਪਦਾਵਾਂ ਦੇ ਸਮੇਂ ਇਕ-ਦੂਜੇ ਦਾ ਹੌਸਲਾ ਬਣਨਾ ਤੇ ਮਿਲਜੁਲ ਕੇ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ।
ਵਿਧਾਇਕ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਦਿਆ ਹੋਇਆ ਕਿਹਾ ਕਿ ਸਾਡੇ ਹਲਕੇ ਬਲਾਚੌਰ ਦੇ ਹਾਲਾਤ ਕਾਬੂ ਹੇਠ ਹਨ। ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਹਲਕਾ ਪੱਧਰ ਤੇ ਕੰਟਰੋਲ ਰੂਮ ਬਣਾਏ ਗਏ ਹਨ ਜੋ ਕਿ 24 ਘੰਟੇ ਲੋਕ ਸੇਵਾ ਲਈ ਸਮਰਪਿਤ ਹਨ। ਬਲਾਚੌਰ ਕੰਟਰੋਲ ਰੂਮ ਦਾ ਨੰਬਰ 01885220075 ਹੈ।
ਸੰਤੋਸ਼ ਕਟਾਰੀਆ ਨੇ ਭਰੋਸਾ ਦਵਾਇਆ ਕਿ ਹਲਕੇ ਦੇ ਹਰ ਪ੍ਰਭਾਵਿਤ ਪਰਿਵਾਰ ਨੂੰ ਪੂਰੀ ਮਦਦ ਅਤੇ ਸਮਰਥਨ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਨੇ ਸਰਕਾਰੀ ਵਿਭਾਗਾਂ ਅਤੇ ਰਾਹਤ ਟੀਮਾਂ ਨੂੰ ਵੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਤੁਰੰਤ ਕਾਰਵਾਈ ਕਰਨ ਲਈ ਹਦਾਇਤਾਂ ਦਿੱਤੀਆਂ ਹਨ।


