ਬਲਾਚੌਰ 24 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਪਿਛਲੇ ਕਾਫੀ ਸਮੇਂ ਤੋਂ ਆਪਸੀ ਕਾਟੋ ਕਲੇਸ਼ ਵਿੱਚ ਉਲਝੇ ਰਹਿਣਾ, ਬੇਲੋੜੀਆਂ ਦੁਸ਼ਣਬਾਜੀਆ, ਪੰਥਕ ਏਜੰਡੇ ਤੋਂ ਪਿੱਛੇ ਹਟਣ ਕਾਰਨ ਅਕਾਲੀ ਦਲ ਪੰਜਾਬ ਵਿਚ ਬਹੁਤ ਕਮਜ਼ੋਰ ਹੋ ਗਿਆ ਹੈ। ਇਨਾਂ ਵਿਚਾਰਾ ਦਾ ਪ੍ਰਗਟਾਵਾ ਸਾਬਕਾ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਬਲਾਚੌਰ ਵਿਖੇ ਅਮਿਤ ਕੁਮਾਰ ਸੇਠੀ ਸਰਪੰਚ ਦੇ ਗ੍ਰਹਿ ਵਿਖੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਿਤੈਸ਼ੀ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਚਾਹੁੰਦਾ ਹੈ ਜਿਸ ਲਈ ਉਨ੍ਹਾਂ ਪੰਜਾਬ ਵਾਸੀਆਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਚਲਾਈ ਪੰਜਾਬ ਮੇਲ ‘ਚ ਸਵਾਰ ਹੋ ਕੇ ਪਾਰਟੀ ਵਿੱਚ ਸਮੂਲੀਅਤ ਕਰਨ ਦਾ ਸੱਦਾ ਦਿੱਤਾ । ਪ੍ਰੋਫੈਸਰ ਚੰਦੂਮਾਜਰਾ ਨੇ ਆਖਿਆ ਕਿ ਅੱਜ ਪੰਜਾਬ ਸਮਾਜਿਕ, ਰਾਜਨੀਤਿਕ ਵਰਗੇ ਵੱਡੇ ਸੈਕਟਾ ਵਿੱਚ ਘਿਰ ਚੁੱਕਿਆ ਹੈ ਜਿਸ ਨੂੰ ਬਚਾਉਣ ਦਾ ਸਮ੍ਹਾਂ ਆ ਗਿਆ ਹੈ । ਪੰਜਾਬ ਨੂੰ ਹੱਸਦਾ ਅਤੇ ਵੱਸਦਾ ਰੱਖਣ ਲਈ, ਪੰਜਾਬ ਨੂੰ ਬਚਾਉਣ ਲਈ ਜੋ ਉਪਰਾਲੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਰੰਭ ਕੀਤੇ ਜਾ ਰਹੇ ਹਨ ਉਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਮੌਜੂਦਾ ਸਮੇਂ ਵਿੱਚ ਲਾਵਾਰਸ ਹੋ ਚੁੱਕੇ ਪੰਜਾਬ ਨੂੰ ਬਚਾਉਣ ਲਈ ਕੋਈ ਆ ਗਿਆ ਹੈ। ਮੌਜੂਦਾ ਸਰਕਾਰ ਨੇ ਪੰਜਾਬ ਨੂੰ ਅਣਗੋਲਿਆ ਕੀਤਾ ਹੈ, ਪੰਜਾਬ ਦੇ ਆਰਥਿਕ ਸੋਮੇ ਮੁਕੰਮਲ ਬੰਦ ਕਰ ਦਿੱਤੇ, ਪੰਜਾਬ ਨੂੰ ਪੰਜਾਬ ਨਾ ਰਹਿਣ ਲਈ ਸਾਜਿਸ ਦੇ ਅਧੀਨ ਯਤਨ ਕੀਤੇ ਜਾ ਰਹੇ ਹਨ। ਪੰਜਾਬੀਆ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਬਾਹਰਲੇ ਲੋਕਾਂ ਦੀਆ ਬਹੁ ਕੰਪਨੀਆ ਇੰਡਸਟਰੀਆ ਲਿਆ ਕੇ ਪੰਜਾਬ ਦੀਆਂ ਜ਼ਮੀਨਾਂ ਜਬਰੀ ਕਬਜੇ ਕਰਕੇ ਵਸਾਇਆ ਜਾ ਰਿਹਾ ਹੈ। ਜਿਸ ਲਈ ਹੁਣ ਪੰਜਾਬੀਆਂ ਦੀ ਭਾਵਨਾ ਪੈਦਾ ਕਰਨਾ ਸਮੇ ਦੀ ਲੋੜ ਹੈ। ਪਿਛਲੇ ਕਾਫੀ ਸਮੇਂ ਤੋਂ ਸ੍ਰੋਮਣੀ ਅਕਾਲੀ ਦਲ ਆਪਸੀ ਕਾਟੋ ਕਲੇਸ਼ ਦੀਆਂ ਬੇਲੋੜੀਆਂ ਦੁਸ਼ਣਬਾਜੀਆ ਵਿੱਚ ਉਲਝੇ ਪਏ ਹਨ । ਸਾਨੂੰ ਇਸ ‘ਚ ਨਿਕਲਕੇ ਇੱਕ ਸਮੁੱਚਾ ਪੰਜਾਬੀਆਂ ਦਾ ਸਾਂਝਾ ਫਰੰਟ ਉਸਾਰਨ ਦੀ ਲੋੜ ਸੀ ਜੋ ਇਹ ਸਾਂਝਾ ਫਰੰਟ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਬਣਿਆ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਸੱਭ ਦੇ ਸਾਂਝੇ ਹਨ । ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਜਿੱਥੇ ਮਾਨਵੀ ਹੱਕਾਂ ਲਈ ਸੰਘਰਸ਼ ਲੜੇ ਉਥੇ ਹੀ ਅਜਾਦ ਭਾਰਤ ਤੇ ਭਾਸ਼ਾ ਦੇ ਹਮਲਿਆ ਦੇ ਸੰਘਰਸ਼ ਲੜੇ ਅਤੇ ਸਮੇਂ ਸਮੇਂ ਤੇ ਜਦ ਵੀ ਪੰਜਾਬ ਨਾਲ ਕਿਸੇ ਵਲੋਂ ਵਿਤਕਰਾ ਹੋਇਆ ਤਦ ਹਰ ਸਮੇਂ ਸ੍ਰੀ ਅਕਾਲ ਤਖਲ ਸਾਹਿਬ ਦੀ ਸਰਪ੍ਰਸਤੀ ਹੇਠ ਸੰਘਰਸ਼ ਲੜੇ ਅਤੇ ਜਿੱਤਾ ਪ੍ਰਾਪਤ ਕਰਕੇ ਪੰਜਾਬ ਨੂੰ ਇੰਨਸਾਫ ਦਵਾਇਆ। ਹੁਣ ਜਦ ਪੰਜਾਬ ਚਾਰੇ ਪਾਸੇ ਤੋਂ ਘਿਰਿਆ ਹੈ, ਪੰਜਾਬ ਪੰਥ ਵਿਰੋਧੀ, ਪੰਜਾਬ ਵਿਰੋਧੀ ਸਾਜਿਸਾ ਦਾ ਸ਼ਿਕਾਰ ਹੋ ਕੇ ਹਰ ਪਾਸੇ ਤੋਂ ਸੰਕਟਾ ਵਿੱਚ ਹੈ। ਸਮੇਂ ਦੀ ਸਰਕਾਰ ਨੇ ਪੰਜਾਬ ਨੂੰ ਚਾਰ ਲੱਖ ਕਰੋੜ ਦਾ ਵੱਡਾ ਕਰਜਾਈ ਕਰ ਦਿੱਤਾ ਜਦ ਕਿ ਕੇਂਦਰ ਕੋਲ ਜੋ ਪੰਜਾਬ ਦਾ ਜੋ ਪੈਸਾ ਹੈ, ਉਹ ਧੱਕੇ ਨਾਲ ਦੱਸੀ ਬੈਠਾ ਹੈ । ਉਹ ਪੰਜਾਬ ਸਰਕਾਰ ਦੀ ਨਾਲਾਇਕੀ ਕਰਕੇ ਜਾਂ ਪੰਜਾਬ ਪ੍ਰਤੀ ਇਨਾਂ ਦਾ ਮੋਹ ਨਾ ਹੋਣ ਕਰਕੇ ਇੱਕ ਲਾਵਾਰਸ ਪੰਜਾਬ ਦੇ ਪੈਸੇ ਨੂੰ ਕੇਂਦਰ ਦੱਬੀ ਬੈਠਾ ਹੈ । ਇਸ ਮੌਕੇ ਪੰਜਾਬ ਨੂੰ ਜਗਾਉਣ ਲਈ ਬਚਾਉਣ ਲਈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਿਹੜੀ ਪੰਜਾਬ ਮੇਲ ਸ਼ਤਾਬਦੀ ਤੁਰੀ ਹੈ ਉਸ ਵਿੱਚ ਸਮੂਹ ਪੰਜਾਬੀਆਂ ਨੂੰ ਚੜਨ, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਸ੍ਰੋਮਣੀ ਅਕਾਲੀ ਦਲ ਵਿੱਚ ਸਮੂਲੀਅਤ ਕਰਨ ਲਈ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਆਖਿਆ ਕਿ ਬਲਾਚੌਰ ਦਾ ਇਲਾਕਾ ਪੰਜਾਬ ਦੇ ਹਿੱਤ ਲਈ ਹਮੇਸ਼ਾ ਹੀ ਡੱਟ ਕੇ ਖੜਿਆ ਹੈ, ਇੱਥੋਂ ਦੇ ਲੋਕ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹਨ । ਅਖੀਰ ਵਿੱਚ ਉਨ੍ਹਾਂ ਸੇਠੀ ਸਰਪੰਚ ਪਿੰਡ ਥੋਪੀਆ ਵਲੋਂ 29 ਤਾਰੀਖ ਨੂੰ ਰੱਖੇ ਸਮਾਗਮ ਵਿੱਚ ਵੱਧ ਚੜ ਕੇ ਪੁੱਜਣ ਅਤੇ ਪੰਜਾਬ ਮੇਲ ਵਿੱਚ ਚੜ ਕੇ ਸਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਅਮਿਤ ਕੁਮਾਰ ਸੇਠੀ ਸਰਪੰਚ, ਸਾਬਕਾ ਬਲਾਕ ਸੰਮਤੀ ਮੈਬਰ ਹਰਮਿੰਦਰ ਸਿੰਘ ਰਿੰਕੂ, ਰੁਪਿੰਦਰ ਸਿੰਘ, ਰਣਵੀਰ ਸਿੰਘ ਪੂਨੀਆ, ਸੁਰਜੀਤ ਸਿੰਘ ਦੋਭਾਲੀ, ਠੇਕੇਦਾਰ ਗੁਰਚਰਨ ਸਿੰਘ ਉਲੱਦਣੀ, ਕਮਲ ਥੋਪੀਆ, ਸਿੱਧੂ ਮਾਲੇਵਾਲ, ਜਸਵੰਤ ਸਿਘ,ਜਤਿੰਦਰ ਸਿੰਘ,ਪਵਨ ਕਿਸਾਣਾ, ਸੁਮਿਤ ਮਰਵਾਹਾ ਸਮੇਤ ਹੋਰ ਵੀ ਪ੍ਰਮੁੱਖ ਸਖਸੀਅਤਾ ਮੌਜੂਦ ਸਨ।


