ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਜਿੱਥੇ ਪੜ੍ਹਾਈ ਬੱਚਿਆ ਨੂੰ ਗਿਆਨ ਪ੍ਰਦਾਨ ਕਰਦੀ ਹੈ ਓਥੇ ਖੇਡਾਂ ਸਰੀਰਿਕ ਤੰਦਰੁਸਤੀ ਪ੍ਰਦਾਨ ਕਰਦੀਆ ਹਨ । ਜਿੱਥੇ ਸਕੂਲ ਨੇ ਵਿੱਦਿਆ ਦੇ ਖੇਤਰ ਵਿੱਚ ਓਚ ਪ੍ਰਾਪਤੀਆ ਕੀਤੀਆ ਹਨ ਓਥੇ ਹੀ ਖੇਡਾਂ ਦੇ ਖੇਤਰ ਵਿੱਚ ਇਸ ਸਕੂਲ ਨੇ ਮੱਲ੍ਹਾ ਮਾਰੀਆ ਹਨ।
ਬਲਾਕ ਪੱਧਰੀ ਖੇਡਾ ਬਲਾਚੌਰ ਵਿੱਚ ਲੜਕੀਆ ਅੰਡਰ 19 ਚੈਸ ਕੁੱਲ 4 ਟੀਮਾ ਵਿੱਚ ਪਹਿਲਾ ਸਥਾਨ, ਲੜਕੇ ਅੰਡਰ 19 ਚੈਸ ਕੁੱਲ 4 ਟੀਮਾ ਵਿੱਚੋ ਪਹਿਲਾ ਸਥਾਨ, ਲੜਕੀਆ ਅੰਡਰ 19 ਫੁੱਟਬਾਲ ਵਿੱਚ ਪਹਿਲਾ ਸਥਾਨ, ਲੜਕੀਆ ਅੰਡਰ 19 ਕਬੱਡੀ ਵਿੱਚੋਂ ਪਹਿਲਾ ਸਥਾਨ, ਲੜਕੇ ਅੰਡਰ 17 ਕ੍ਰਿਕੇਟ ਕੁੱਲ 9 ਟੀਮਾ ਵਿੱਚੋ ਪਹਿਲਾ ਸਥਾਨ, ਲੜਕੇ ਅੰਡਰ 19 ਗਤਕਾ ਵਿੱਚ ਪਹਿਲਾ ਸਥਾਨ, ਲੜਕੇ ਅੰਡਰ 17 ਗਤਕਾ ਵਿੱਚੋ ਪਹਿਲਾ ਸਥਾਨ, ਵਿੱਚ ਲੜਕੀਆ ਅੰਡਰ 17 ਖੋ-ਖੋ ਕੁੱਲ 4 ਟੀਮਾ ਵਿੱਚੋ ਦੂਸਰਾ ਸਥਾਨ ਹਾਸਲ ਕੀਤਾ।
ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਐਚ.ਪੀ.ਸਿੰਘ,ਪ੍ਰਿੰਸੀਪਲ ਹਰਮਨਿੰਦਰ ਕੌਰ ਸਪੋਰਟਸ ਕੋਚ ਰਜਨੀ ਅਤੇ ਸਮੂਹ ਸਟਾਫ ਮੈਬਰਾਂ ਨੇ ਬੱਚਿਆ ਅਤੇ ਓਨ੍ਹਾ ਦੇ ਮਾਪਿਆ ਨੂੰ ਵਧਾਈ ਦਿੱਤੀ।



