“ਵਾਤਾਵਰਨ ਦੀ ਸੰਭਾਲ਼ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ: ਕਾਬਲ ਸਿੰਘ ਚੇਚੀ”
ਨਵਾਂਸ਼ਹਿਰ /ਕਾਠਗੜ੍ਹ 21 ਅਗਸਤ ( ਜਤਿੰਦਰ ਪਾਲ ਸਿੰਘ ਕਲੇਰ ) ਵਣ ਵਿਭਾਗ ਵਲੋਂ ਵਣ ਰੇਂਜ ਅਫ਼ਸਰ ਸੁਨੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਨਿੱਘੀ ਵਿਖੇ ਵਣ ਗਾਰਡ ਗੁਰਪ੍ਰੀਤ ਸਿੰਘ, ਪ੍ਰਭਜੋਤ ਸਿੰਘ ਅਤੇ ਸਰਬਜੀਤ ਕੌਰ ਦੀ ਅਗਵਾਈ ਹੇਠ ਵਣ-ਉਤਸਵ ਮਨਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਖ-ਵੱਖ ਥਾਈਂ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸੇਵਾ-ਮੁਕਤ ਏ.ਐੱਸ.ਆਈ. ਕਾਬਲ ਸਿੰਘ ਚੇਚੀ ਨੇ ਪੌਦੇ ਲਗਾਉਣ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮਨੁੱਖੀ ਜ਼ਿੰਦਗੀ ਰੁੱਖਾਂ ਤੇ ਹੀ ਨਿਰਭਰ ਹੈ, ਇਸ ਲਈ ਰੁੱਖ ਲਗਾ ਕੇ ਉਹਨਾਂ ਦੀ ਸੰਭਾਲ ਕਰਨਾ ਹਰੇਕ ਵਿਅਕਤੀ ਦਾ ਮੁੱਢਲਾ ਫਰਜ਼ ਹੈ। ਇਸ ਮੌਕੇ ਨੰਬਰਦਾਰ ਸੰਦੀਪ ਚੇਚੀ, ਰਾਮ ਦਾਸ ਚੇਚੀ ਉੱਪ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਟੁੰਡੇਵਾਲ, ਸਾਬਕਾ ਸਰਪੰਚ ਤੇ ਕਾਂਗਰਸੀ ਆਗੂ ਕੁਲਦੀਪ ਦੀਪਾ, ਗੁਰਮੁੱਖ ਸਿੰਘ ਸਰਪੰਚ ਨਿੱਘੀ ਖੁਰਦ, ਸੋਨੂੰ ਚੇਚੀ, ਸੁਰਿੰਦਰ ਚੇਚੀ, ਸੰਜੀਵ ਕੁਮਾਰ ਮੋਹਨਮਾਜਰਾ, ਸਮੀਰ ਚੌਧਰੀ, ਕਾਕਾ, ਨਰਿੰਦਰ ਚੇਚੀ, ਅਮਨ ਚੇਚੀ ਸਮੇਤ ਹੋਰ ਪਿੰਡ ਵਾਸੀ ਅਤੇ ਵਣ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।


