Join
Wednesday, March 25, 2026
Wednesday, March 25, 2026

ਗਹੂੰਣ ਵਿਖੇ ਕਰਵਾਇਆ ਗਿਆ ਪੁਰਾਤਨ ਛਿੰਜ ਮੇਲਾ 

ਸੁੱਖ ਮੰਡ ਚੌਂਤਾ ਤੇ ਸ਼ੰਮੀ ਡੂਮਛੇੜੀ ਨੇ ਜਿੱਤੀਆਂ ਝੰਡੀ ਦੀਆਂ ਕੁਸ਼ਤੀਆਂ

ਬਲਾਚੌਰ, 18 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਗੁੱਗਾ ਨੌਮੀ ਵਾਲੇ ਦਿਨ ਕਾਫੀ ਪੁਰਾਣੇ ਸਮੇਂ ਤੋਂ ਹੀ ਚਲਿਆ ਆਉਂਦਾ ਪਿੰਡ ਗਹੂੰਣ ਦਾ ਪੁਰਾਤਨ ਛਿੰਜ ਮੇਲਾ ਲੰਬੜਦਾਰ ਕੇਹਰ ਸਿੰਘ ਰਾਏ ਤੇ ਲੰਬੜਦਾਰ ਰਾਮ ਕਿਸ਼ਨ ਸ਼ੀਂਹਮਾਰ ਦੀ ਅਗਵਾਈ ਵਿੱਚ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸ ਵਿਚ ਸਰਪੰਚ ਗੁਰਦੀਪ ਕੌਰ ਤੇ ਹਰਵਿੰਦਰ ਸਿੰਘ ਸੰਨੀ ਦਿਆਲ ਦੇ ਪਰਿਵਾਰ, ਮੈਂਬਰ ਪੰਚਾਇਤ ਰੇਵਲ ਕੌਰ ਤੇ ਕੈਪਟਨ ਕੁਲਦੀਪ ਸਿੰਘ ਅਤੇ ਬਾਪੂ ਭਜਨ ਸਿੰਘ ਦਿਆਲ ਪਰਿਵਾਰ, ਕੈਪਟਨ ਕਸ਼ਮੀਰ ਸਿੰਘ ਦਿਆਲ ਪਰਿਵਾਰ, ਸੁਦਾਗਰ ਸਿੰਘ ਦਿਆਲ ਪਰਿਵਾਰ, ਜਰਨੈਲ ਸਿੰਘ ਸਹੋਤਾ ਪਰਿਵਾਰ, ਸਤਨਾਮ ਸਿੰਘ ਰਾਏ ਪਰਿਵਾਰ, ਸੋਹਣ ਸਿੰਘ ਰਾਏ ਪਰਿਵਾਰ ਸਮੇਤ ਇੰਦਰਜੀਤ ਸਿੰਘ ਅਤੇ ਸੂਬੇਦਾਰ ਫਤਹਿ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੇਲੇ ਵਿੱਚ ਕਾਠਗੜ੍ਹ, ਬਲਾਚੌਰ, ਰੋਪੜ, ਨੂਰਪੁਰ ਬੇਦੀ, ਮੰਡ ਚੌਂਤਾ, ਡੂਮਛੇੜੀ, ਮਲੇਰਕੋਟਲਾ, ਫਿਰੋਜ਼ਪੁਰ, ਅਬੋਹਰ, ਰਾਜਸਥਾਨ, ਸ੍ਰੀ ਖੰਡੂਰ ਸਾਹਿਬ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਅਮ੍ਰਿਤਸਰ ਸਾਹਿਬ, ਸ੍ਰੀ ਗੁਰੂ ਹਰਸਰਾਏ, ਬਿਆਸ, ਜਲੰਧਰ ਤੇ ਨਵਾਂਸ਼ਹਿਰ ਅਖਾੜਿਆਂ ਤੋਂ ਪਹਿਲਵਾਨ ਪਹੁੰਚੇ। ਛੋਟੀ ਝੰਡੀ ਦੀ ਕੁਸ਼ਤੀ ਸ਼ੰਮੀ ਡੂਮਛੇੜੀ ਨੇ ਸੰਦੀਪ ਜਲੰਧਰ ਨੂੰ ਹਰਾ ਕੇ ਜਿੱਤੀ। ਜਦਕਿ ਵੱਡੀ ਪੱਟਕੇ ਦੀ ਕੁਸ਼ਤੀ ਸੁੱਖ ਮੰਡ ਚੌਂਤਾ ਨੇ ਕਾਠਗੜ੍ਹ ਆਖਾੜੇ ਦੇ ਸ਼ੇਰੂ ਪਹਿਲਵਾਨ ਨੂੰ ਚਿੱਤ ਕਰਕੇ ਜਿੱਤੀ। ਜੇਤੂ ਪਹਿਲਵਾਨ ਨੂੰ ਭਜਨ ਸਿੰਘ ਦਿਆਲ ਦੇ ਪਰਿਵਾਰ ਵਲੋਂ ਸੋਨੇ ਦੀ ਮੁੰਦਰੀ ਪਹਿਨਾਈ ਗਈ। ਬਾਕੀ ਵੀ ਸਾਰੀਆਂ ਕੁਸ਼ਤੀਆਂ ਆਰਪਾਰ ਦੀਆਂ ਹੋਈਆਂ ਕੋਈ ਵੀ ਘੋਲ ਬਰਾਬਰ ਨਹੀਂ ਛੁਡਾਈ ਗਈ। ਜੋੜ ਮਿਲਾਉਣ ਤੇ ਘੋਲ ਕਰਾਉਣ ਦੀਆਂ ਸੇਵਾਵਾਂ ਕੈਪਟਨ ਕੁਲਦੀਪ ਸਿੰਘ, ਰੇਸ਼ਮ ਸਿੰਘ ਸਹੋਤਾ, ਮਿਸਤਰੀ ਤੇਲੂ ਸਿੰਘ ਸੰਘਾਂ ਵਲੋਂ ਸੁਚੱਜੇ ਤਰੀਕੇ ਨਾਲ ਨਿਭਾਈਆਂ ਗਈਆਂ। ਮੇਲੇ ਵਿਚ ਪ੍ਰਸਿੱਧ ਕੈਮਰਾਮੈਨ ਅਮ੍ਰਿਤਪਾਲ ਸਿੰਘ ਪਾਲੀ, ਮਨਪ੍ਰੀਤ ਸਿੰਘ ਮਨੀ ਦਿਆਲ, ਸੰਤੋਖ ਸਿੰਘ ਬੱਬੀ ਸਹੋਤਾ, ਮੋਹਨੀ ਸੰਘਾਂ, ਮੀਕਾ ਗਹੂੰਣੀਆ ਤੇ ਕਿਸ਼ਨ ਕੁਮਾਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਕਮੈਂਟਰੀ ਰਾਹੀਂ ਬੋਲਾਂ ਦੀ ਸਾਂਝ ਹਰਦੀਪ ਸਿੰਘ ਕਲਮ ਗਹੂੰਣ ਦੁਆਰਾ ਪਾਈ ਗਈ। ਇਸ ਸਮੇਂ ਸਾਬਕਾ ਸਰਪੰਚ ਜਸਵੰਤ ਸਿੰਘ, ਮਾਸਟਰ ਹਰਭਜਨ ਸਿੰਘ ਗਹੂੰਣ, ਨਾਜ਼ਰ ਸਿੰਘ ਫ਼ੌਜੀ, ਕੇਹਰ ਸਿੰਘ ਸੈਣੀ, ਜਸਵੰਤ ਸਿੰਘ ਸੈਣੀ, ਸੁਰਿੰਦਰ ਸਿੰਘ ਦੇਹਲ, ਰਾਮ ਕਿਸ਼ਨ ਲੋਚਨ, ਨਿਰਮਲ ਸਿੰਘ ਰਾਏ, ਡਾ. ਹਰੀ ਸਿੰਘ ਦਿਆਲ, ਰਛਪਾਲ ਸਿੰਘ ਪਾਲਾ, ਬਿੱਕਰ ਸਿੰਘ ਸਹੋਤਾ, ਨਿਛੱਤਰ ਸਿੰਘ ਬਿੱਲਾ ਫ਼ੌਜੀ, ਜਸਪ੍ਰੀਤ ਸਿੰਘ ਜੱਸਾ ਫ਼ੌਜੀ, ਕਿਸਾਨ ਆਗੂ ਮਹਿੰਦਰ ਸਿੰਘ ਦਿਆਲ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਮੱਕੋਵਾਲ, ਲੰਬਰਦਾਰ ਗੁਰਜਿੰਦਰ ਸਿੰਘ ਲਾਡੀ ਸਾਧੜਾ, ਗਗਨ ਗਹੂੰਣ, ਮੇਜਰ ਸਿੰਘ ਲੋਹਟ, ਕਰਨੈਲ ਸਿੰਘ ਲੋਹਟ, ਜਸਵਿੰਦਰ ਸਿੰਘ ਬਿੱਟੂ ਲੋਹਟ, ਸਵਰਨ ਸਿੰਘ ਤੇ ਸਰਬਨ ਸਿੰਘ ਪਤਵੰਤੇ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2