ਜਲੰਧਰ: ਜਥੇਦਾਰ ਦੀ ਦਸਤਾਰਬੰਦੀ ਦੇ ਮਾਮਲੇ ‘ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਾਡੇ ਕਿਸੇ ਵੀ ਸਿੱਖ ਨਾਲ ਕੋਈ ਵੈਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਨੂੰ ਸੇਵਾ ਦਿੱਤੀ ਗਈ ਹੈ, ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਨਾਲ ਦਸਤਾਰਬੰਦੀ ਕੀਤੀ ਗਈ, ਉਸ ਨਾਲ ਹਰ ਸਿੱਖ ਉਦਾਸ ਹੋ ਗਿਆ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜਥੇਦਾਰ ਦੀ ਦਸਤਾਰਬੰਦੀ ਦੇ ਸਮੇਂ ਜੇਕਰ ਪਰੰਪਰਾ ਦਾ ਪਾਲਣ ਨਹੀਂ ਕੀਤਾ ਗਿਆ, ਤਾਂ ਅਸੀਂ ਨਹੀਂ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਜਲੰਧਰ ਦੀ ਸੰਗਤ ਨੇ ਸਾਨੂੰ ਇਕੱਠਾ ਕੀਤਾ ਹੈ ਅਤੇ ਅਸੀਂ ਸਿਰਫ ਸਿਧਾਂਤਾਂ ਦੀ ਰੱਖਿਆ ਕਰਨ ਲਈ ਪਹੁੰਚੇ ਹਾਂ।
ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਚੀਫ ਸੈਕਟਰੀ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ, ਤਾਂ ਇਹ ਬਹੁਤ ਮੰਦਭਾਗੀ ਹੈ, ਕਿਉਂਕਿ ਉਹ ਪ੍ਰਬੰਧਕ ਢਾਂਚੇ ਦਾ ਅਧਿਕਾਰੀ ਹੁੰਦਾ ਹੈ। ਉਨ੍ਹਾਂ ਨੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਇੱਛਾ ਜਤਾਈ, ਜਿਵੇਂ ਕਿ 100 ਜਾਂ 50 ਸਾਲ ਪਹਿਲਾਂ ਹੋਇਆ ਕਰਦਾ ਸੀ।
ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਸਵਾਲ ‘ਤੇ ਕਿਹਾ ਕਿ ਉਹ ਸਿਰਫ ਸੇਵਾਦਾਰ ਬਣ ਕੇ ਰਹਿਣਾ ਚਾਹੁੰਦੇ ਹਨ ਅਤੇ ਆਪਣੇ ਸੰਕਲਪਾਂ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੰਗੇ ਸਲਾਹਕਾਰ ਮਿਲਣ ‘ਤੇ ਹੀ ਅਕਾਲੀ ਦਲ ਆਪਣੀ ਹੋਦ ਬਚਾ ਸਕਦਾ ਹੈ, ਨਹੀਂ ਤਾਂ ਇਹ ਹੋਰ ਥਲੇ ਜਾ ਸਕਦਾ ਹੈ।