ਨਵਾਂਸ਼ਹਿਰ /ਕਾਠਗੜ੍ਹ 11 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਜਿਨਾਂ ਸਰਕਾਰਾਂ ਨੇ ਕਿਸਾਨਾਂ ਦੀਆਂ ਜਮੀਨਾਂ ਹੜਪਣ ਅਤੇ ਪੇਂਡੂ ਰੁਜ਼ਗਰ ਤੇ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਵਿਰੁੱਧ ਲੋਕ ਹਰ ਫਰੰਟ ਤੇ ਲੜਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਮੈਂਬਰ ਸੂਬਾ ਸੂਬਾ ਵਰਕਿੰਗ ਕਮੇਟੀ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਅੱਜ ਇੱਥੇ ਪਿੰਡ ਨੱਥਾ ਨੰਗਲ ਵਿੱਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਹੋਣਾ ਕਿਹਾ ਕਿ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿੱਚ ਲੋਕ ਪੱਖੀ ਧਿਰਾਂ ਦਾ ਇੱਕ ਸਾਂਝਾ ਮੋਰਚਾ ਦਾ ਗਠਨ ਕੀਤਾ ਜਾਵੇਗਾ ਜਿਸ ਦੀ ਸ਼ੁਰੂਆਤ ਛੇਤੀ ਹੀ ਕੀਤੀ ਜਾ ਰਹੀ ਹੈ। ਜਿਹੜੀਆਂ ਹਾਕਮ ਧਿਰਾਂ ਨੇ ਲੋਕ ਵਿਰੋਧੀ ਲੈਂਡ ਪੂਲਿੰਗ ਸਕੀਮ ਲਿਆਂਦੀ, ਪਿੰਡਾਂ ਦਾ ਉਜਾੜਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮਨਰੇਗਾ ਦੇ ਕੰਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿਰੁੱਧ ਹਰ ਫਰੰਟ ਤੇ ਲੜਾਈ ਹੋਵੇਗੀ।
ਸਾਥੀ ਰਾਣਾ ਨੇ ਦੱਸਿਆ ਕਿ ਝੂਠੇ ਪੁਲਿਸ ਮੁਕਾਬਲੇ ਅਤੇ ਹੱਕ ਮੰਗਦੇ ਲੋਕਾਂ ਤੇ ਝੂਠੇ ਕੇਸ ਦਰਜ ਕਰਨ ਵਾਲੀ ਧਿਰ ਵਿਰੁੱਧ ਲੋਕ ਡਟ ਕੇ ਖੜਣਗੇ । ਮਾਫੀਆ ਨਾਲ ਮਿਲ ਕੇ ਆਮ ਲੋਕਾਂ ਤੇ ਦਹਿਸ਼ਤ ਪਾਉਣ ਦੀ ਹਰ ਕਾਰਵਾਈ ਦਾ ਲੋਕ ਵਿਰੋਧ ਕਰਨਗੇ। ਹੁਣ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਮੀਨ ਅਤੇ ਪਿੰਡ ਬਚਾਉਣ ਲਈ ਸਾਰੀ, ਕਿਸਾਨ, ਦੁਕਾਨਦਾਰ ਅਤੇ ਹੋਰ ਲੋਕ ਇੱਕਜੁੱਟ ਹੋ ਕੇ ਸੰਘਰਸ਼ਾਂ ਦੇ ਰਾਹ ਤੇ ਚੱਲਣ। ਉਹਨਾਂ ਦੱਸਿਆ ਕਿ ਇਨਸਾਫ ਪਸੰਦ ਧਿਰਾਂ ਪੂਰੇ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਕ ਮੰਚ ਤੇ ਇਕੱਠੇ ਹੋ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਣਗੇ ਤਾਂ ਕਿ ਜਿੱਤ ਹਾਸਲ ਹੋ ਸਕੇ। ਹੁਣ ਸਵਾਲ ਸਿਰਫ ਜਮੀਨ ਬਚਾਉਣ, ਰੋਜ਼ਗਾਰ ਬਚਾਉਣ ਪਿੰਡ ਬਚਾਉਣ ਅਤੇ ਪੰਜਾਬ ਬਚਾਉਣ ਦਾ ਹੈ। ਇਸ ਲਈ ਸਾਰੀਆਂ ਇਨਸਾਫ ਪਸੰਦ ਧਿਰਾਂ ਏਕਾ ਕਰਕੇ ਜਿੱਤ ਹਾਸਲ ਕਰਨ। ਇਸ ਮੌਕੇ ਹਰਪਾਲ ਸਿੰਘ ਕਟਾਰੀਆ ਮੱਕੋਵਾਲ, ਰੋਸ਼ਨ ਲਾਲ ਭੁੱਟਾ ਸਾਬਕਾ ਸਰਪੰਚ ਕਰਨੈਲ ਸਿੰਘ ਭੱਲਾ, ਪ੍ਰਤਾਪ ਸਿੰਘ ਰਾਣਾ, ਮਨੋਹਰ ਲਾਲ ਆਗੂ ਮਨਰੇਗਾ ਅਧਿਕਾਰ ਅੰਦੋਲਨ ਅਤੇ ਗੁਰਦਿਆਲ ਸਿੰਘ ਆਦਿ ਆਗੂ ਮੌਜੂਦ ਸਨ।


