ਨਵਾਂਸ਼ਹਿਰ 6 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )-
ਪਿੰਡ ਕਮਾਮ ਵਿਖੇ ਡਾਇਰੈਕਟਰ ਆਯੁਰਵੈਦਿਕ ਅਤੇ ਯੂਨਾਨੀ ਡਾ. ਰਵੀ ਡੁਮਰਾ ਅਤੇ ਡਾਇਰੈਕਟਰ ਹੋਮਿਓਪੈਥਿਕ ਡਾ. ਹਰਿੰਦਰਪਾਲ ਦੇ ਨਿਰਦੇਸ਼ਾਂ ‘ਤੇ, ਆਯੂਸ਼ ਵਿਭਾਗ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵਲੋਂ ਮੁਫ਼ਤ ਆਯੁਸ਼ ਮੈਡੀਕਲ ਕੈਂਪ ਲਗਾਇਆ। ਜਿਸ ਵਿੱਚ ਜਿਸ ਵਿੱਚ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਸਰਬਜੀਤ ਕੌਰ ਅਤੇ ਹੋਮਿਓਪੈਥਿਕ ਜ਼ਿਲਾ ਅਫਸਰ ਡਾਕਟਰ ਰਜੀਵ ਜਿੰਦੀਆ ਦੀ ਅਗਵਾਈ ਹੇਠ ਡੇਰਾ ਬਾਬਾ ਸਰਬ ਦਿਆਲ ਪਿੰਡ ਕਮਾਮ ਵਿੱਚ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਰਪੰਚ ਕੁਲਵਿੰਦਰ ਕੌਰ ਨੇ ਮੈਡੀਕਲ ਅਫਸਰਾਂ ਅਤੇ ਸਮੂਹ ਪਿੰਡ ਦੇ ਪਤਵੰਤਿਆ ਨਾਲ ਕੀਤਾ। ਇਸ ਕੈਂਪ ਵਿਚ ਨੋਡਲ ਅਫ਼ਸਰ ਡਾ. ਅਮਰਪ੍ਰੀਤ ਕੌਰ ਢਿੱਲੋਂ, ਆਯੁਰਵੈਦਿਕ ਡਾ. ਰਮਿੰਦਰ ਕੋਰ, ਆਯੁਰਵੈਦਿਕ ਡਾ: ਰੀਨਾ ਚੋਪੜਾ ਹੋਮਿਓਪੈਥਿਕ ਡਾ.ਹਰਦੀਪ ਸਿੰਘ ਅਤੇ ਡਾ: ਅਮਰਿੰਦਰ ਸਿੰਘ ਆਦਿ ਦੀ ਦੇਖ-ਰੇਖ ਹੇਠ ਮਰੀਜ਼ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀ। ਕੈਂਪ ਮੌਕੇ ਆਯੂਰੁਵੇਦਿਕ ਦੇ 367 ਮਰੀਜ਼ਾਂ ਅਤੇ ਹੋਮੀਊਪੈਥਿਕ ਦੇ 296 ਮਰੀਜ਼ਾਂ ਦੀ ਜਾਂਚ ਕੀਤੀ ਗਈ।ਇਸ ਮੌਕੇ ਚੰਗੀ ਸਿਹਤ ਲਈ ਪਿੰਡ ਵਾਸੀਆਂ ਨੂੰ ਦੀਪਕ ਚੋਪੜਾ ਅਤੇ ਜੋਯਤੀ ਯੋਗਾ ਅਭਿਆਸ ਵਾਰੇ ਦੱਸਿਆ। ਇਸ ਕੈਂਪ ਵਿੱਚ ਮਾਹਿਰਾਂ ਨੇ ਮਰੀਜ਼ਾਂ ਨੂੰ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਆਯੁਰਵੈਦ ਦੇ ਸਿਧਾਂਤਾਂ ਅਨੁਸਾਰ ਖੁਰਾਕ ਸੰਬੰਧੀ ਹਦਾਇਤਾਂ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਡਾਕਟਰਾਂ ਦੀ ਟੀਮ ਨੇ ਜੋੜਾਂ ਦੇ ਦਰਦ, ਪੇਟ ਨਾਲ ਸਬੰਧਤ ਸਮੱਸਿਆਵਾਂ, ਬਲੱਡ ਪ੍ਰੈਸ਼ਰ, ਸ਼ੂਗਰ, ਔਰਤਾਂ ਦੇ ਰੋਗਾਂ ਅਤੇ ਚਮੜੀ ਦੇ ਰੋਗਾਂ ਲਈ ਵੀ ਦਵਾਈਆਂ ਦਿੱਤੀਆਂ। ਇਸ ਕੈਂਪ ਵਿਚ ਮਰੀਜ਼ਾ ਨੇ ਆਯੁਰਵੈਦਿਕ ਅਤੇ ਮਰੀਜ਼ਾ ਨੇ ਹੋਮਿਓਪੈਥਿਕ ਦਵਾਈਆਂ ਦਾ ਲਾਭ ਲਿਆ।ਇਸ ਮੌਕੇ ਆਯੁਰਵੈਦਿਕ ਵੈਦ ਹਰਜਿੰਦਰ ਸਿੰਘ,ਆਯੁਰਵੈਦਿਕ ਵੈਦ ਰਜਨੀਸ਼ ਕ,ਹੋਮਿਓਪੈਥਿਕ ਡਿਸਪੈਂਸਰ ਸਤਿੰਦਰਪਾਲ ਸਿੰਘ, ਲਖਵੀਰ ਸਿੰਘ (ਪੰਚ) ਜਸਵਿੰਦਰ ਕੁਮਾਰ (ਪੰਚ) ਖੁਸ਼ਵੰਤ ਸਿੰਘ (ਪੰਚ) ਬਲਵਿੰਦਰ ਕੁਮਾਰ ਸਾਬਕਾ ਸਰਪੰਚ ਲੰਬਰਦਾਰ ਬਲਵੀਰ ਸਿੰਘ ਕੁਲਵੀਰ ਸਿੰਘ ਨਰੇਸ਼ ਕੁਮਾਰ ਮਹਿੰਦਰ ਰਾਮ ਦੋਵੇਂ ਸਾਬਕਾ ਸਰਪੰਚ ਅਸ਼ੋਕ ਕੁਮਾਰ ਸਭਾ ਸਿੰਘ ਕੁਲਬੀਰ ਸਿੰਘ ਆਦਿ ਪਿੰਡ ਵਾਸੀ



