ਰੱਤੇਵਾਲ ਰੋਡ ਤੇ ਚੋਅ ਚ ਫ਼ਸੇ ਕਾਰਾਂ ਟਰੈਕਟਰ ਅਤੇ ਅਨੇਕਾਂ ਵਾਹਨ ਨੂੰ ਜੇ ਸੀ ਬੀ ਮਸ਼ੀਨ ਨਾਲ ਬਾਹਰ ਕੱਢਿਆ
ਕਾਠਗੜ੍ਹ ਪੰਚਾਇਤ ਵੱਲੋਂ ਪ੍ਰਸ਼ਾਸ਼ਨ ਅੱਗੇ ਵਾਰ ਵਾਰ ਗੁਹਾਰ ਲਾਉਣ ਦੇ ਬਾਵਜੂਦ ਇਹ ਗੰਭੀਰ ਸਮੱਸਿਆ ਦਾ ਹੱਲ ਨਹੀ ਕੀਤਾ ਗਿਆ
ਨਵਾਂਸ਼ਹਿਰ /ਕਾਠਗੜ੍ਹ 6 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )
ਬੀਤੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਕਾਠਗੜ੍ਹ ਵਿਚ ਆਏ ਬੇਸ਼ੁਮਾਰ ਭਾਰੀ ਆਏ ਬਰਸਾਤੀ ਪਾਣੀ ਨੇ ਪਿਛਲੇ ਸਾਰੇ ਰਿਕਾਰਡ ਤੋੜਦਿਆ ਤਬਾਹੀ ਮਚਾਅ ਦਿੱਤੀ ਤੜਕਸਾਰ ਇਹ ਪਾਣੀ ਥਾਣਾ ਕਾਠਗੜ੍ਹ ਵਿੱਚ ਦਾਖਲ ਹੋ ਗਿਆ ਅਤੇ ਇਹ ਬਰਸਾਤੀ ਪਾਣੀ ਲੋਕਾਂ ਦੇ ਵਾੜਿਆ ਅਤੇ 50 ਦੇ ਕਰੀਬ ਵੱਸਦੇ ਝੁੱਗੀ ਝੋਪੜੀਆਂ ਦੇ ਵਿੱਚ ਵੀ ਦਾਖਲ ਹੋ ਕੇ ਭਾਰੀ ਨੁਕਸਾਨ ਕਰ ਗਿਆ। ਇਹ ਖਬਰ ਮਿਲਦੀਆਂ ਉੱਘੇ ਸਮਾਜ ਸੇਵੀ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਆਪਣੇ ਸਾਥੀਆਂ ਸਮੇਤ ਜੇ ਸੀ ਬੀ ਮਸ਼ੀਨ ਲੈ ਕੇ ਮੌਕੇ ਤੇ ਪਹੁੰਚੇ ਜਿਸ ਨਾਲ ਚੋਅ ਦੇ ਪਾਣੀ ਵਿਚ ਫ਼ਸੇ ਕਈ ਵਾਹਨਾਂ ਨੂੰ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਬਾਹਰ ਕੱਢਿਆ ਕਾਠਗੜ੍ਹ ਦੇ ਚੋਅ ਦੇ ਰੈਂਪ ਤੇ ਬਣੀ ਬੇਸ਼ੁਮਾਰ ਦਲ ਦਲ ਅਤੇ ਚਿੱਕੜ ਕਾਰਨ ਰੱਤੇਵਾਲ ਵੱਲੋਂ ਰੋਜ਼ਾਨਾ ਡਿਊਟੀਆਂ ਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਇੱਥੇ ਵਰਨਣਯੋਗ ਹੈ ਕੇ ਬਰਸਾਤ ਦੇ ਦਿਨਾਂ ਵਿਚ ਇੱਥੋਂ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਬਰਸਾਤੀ ਪਾਣੀ ਨਾਲ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਗ੍ਰਾਮ ਪੰਚਾਇਤ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਅਤੇ ਇਲਾਕੇ ਦੇ ਲੋਕਾਂ ਵੱਲੋਂ ਪ੍ਰਸ਼ਾਸ਼ਨ ਅਤੇ ਸੰਬੰਧਿਤ ਵਿਭਾਗ ਨੂੰ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਵੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਵੀ ਠੋਸ ਪ੍ਰਬੰਧ ਨਹੀ ਹੋ ਸਕਿਆ ਅੱਜ ਫਿਰ ਚੋਅ ਵਿਚ ਆਏ ਭਾਰੀ ਪਾਣੀ ਕਾਰਨ ਅਤੇ ਰੈਂਪ ਤੇ ਰੇਤਾ ਭਰ ਜਾਣ ਕਾਰਨ ਲੋਕਾਂ ਦੀ ਆਵਜਾਈ ਲਈ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਨੇ ਆਪਣੇ ਖਰਚੇ ਤੇ ਜੇ ਸੀ ਬੀ ਮਸ਼ੀਨਾਂ ਲਾ ਕੇ ਚਿੱਕੜ ਅਤੇ ਰੇਤੇ ਨੂੰ ਸਾਫ ਕਰਵਾ ਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਬਹਾਲ ਕਰਵਾਈਆਂ ਇਸ ਮੌਕੇ ਇੱਕਤਰ ਹੋਏ ਅਤੇ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਹੈ ਕਿ ਕਾਠਗੜ੍ਹ ਚੋਅ ਵਿੱਚੋਂ ਬਰਸਾਤੀ ਪਾਣੀ ਦਾ ਤੁਰੰਤ ਹੱਲ ਕੀਤੀ ਤਾਂ ਕੇ ਲੋਕਾਂ ਇਸ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਜਦੋਂ ਇਸ ਸਬੰਧੀ ਐਸ ਡੀ ਐਮ ਬਲਾਚੌਰ ਮੈਡਮ ਕ੍ਰਿਤਿਕਾ ਗੋਇਲ ਨਾਲ ਗੱਲਬਾਤ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਛੇਤੀ ਹੱਲ ਕੀਤਾ ਜਾਵੇ



