Join
Wednesday, March 25, 2026
Wednesday, March 25, 2026

ਜੋਨ ਨੰਬਰ -9 ਕਾਠਗੜ੍ਹ ਦੀਆਂ ਜੋਨਲ ਟੂਰਨਾਮੈਂਟ ਖੇਡਾਂ ਦਾ ਹੋਇਆ ਆਗਾਜ਼

ਨਵਾਸ਼ਹਿਰ /ਕਾਠਗੜ੍ਹ 5 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )  ਜ਼ਿਲਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਦੇ ਹੁਕਮ ਅਨੁਸਾਰ ਜੋਨ ਨੰਬਰ-9 ਕਾਠਗੜ੍ਹ ਸਲਾਨਾ ਜੋਨਲ ਟੂਰਨਾਮੈਂਟ ਖੇਡਾਂ ਦਾ ਰਸਮੀ ਉਦਘਾਟਨ ਨੋਰਵੁੱਡ ਸਕੂਲ ਚਾਹਲ ਵਿਖੇ ਜੋਨਲ ਪ੍ਰਧਾਨ ਪ੍ਰਿੰਸੀਪਲ ਜਸਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਉਨਾਂ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ਵਿੱਚ ਖੇਡਾਂ ਦਾ ਬਹੁਤ ਮਹੱਤਵ ਹੁੰਦਾ ਹੈ ਕਿਉਂਕਿ ਨਿਰੋਏ ਸਰੀਰ ਵਿੱਚ ਹੀ ਨਰੋਆ ਮਨ ਹੁੰਦਾ ਹੈ। ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ। ਜੋਨਲ ਸਕੱਤਰ ਸ਼੍ਰੀਮਤੀ ਪੁਸ਼ਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਨਲ ਖੇਡਾਂ ਚ ਕ੍ਰਿਕਟ, ਲਾਨ ਟੈਨਿਸ,ਫੁੱਟਵਾਲ,ਇਨਡੋਰ ਸ਼ੂਟਿੰਗ 10 ਮੀਟਰ ਅਤੇ ਖੋ-ਖੋ ਖੇਡਾਂ ਕਰਵਾਈਆਂ ਗਈਆਂ। ਕ੍ਰਿਕਟ ਦੇ ਹੋਏ ਲੀਗ ਮੁਕਾਬਲਿਆਂ ਵਿੱਚ ਕ੍ਰਿਕਟ ਅੰਡਰ-14 ਲੜਕੇ ਰਿਆਤ ਇੰਟਰਨੈਸ਼ਨਲ ਸਕੂਲ ਰੈਲ ਮਾਜਰਾ ਨੇ ਪਹਿਲਾ ਸਥਾਨ, ਨੋਰਵੁੱਡ ਸਕੂਲ ਚਾਹਲ ਨੇ ਦੂਜਾ ਸਥਾਨ, ਅਤੇ ਸਰਕਾਰੀ ਹਾਈ ਸਕੂਲ ਨਿਘੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕ੍ਰਿਕਟ ਮੁਕਾਬਲਾ ਅੰਡਰ -17 ਲੜਕੇ ਦਾ ਨੋਰਵੁੱਡ ਸਕੂਲ ਨੇ ਪਹਿਲਾ ਸਥਾਨ, ਰਿਆਤ ਇੰਟਰਨੈਸ਼ਨਲ ਸਕੂਲ ਰੈਲ ਮਾਜਰਾ ਨੇ ਦੂਜਾ ਸਥਾਨ, ਸਰਕਾਰੀ ਹਾਈ ਸਕੂਲ ਨਿੱਘੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕ੍ਰਿਕਟ ਮੁਕਾਬਲੇ ਅੰਡਰ-19 ਲੜਕੇ ਪੀਐਮ ਸ੍ਰੀ ਸਸਸਸ ਰੱਤੇਵਾਲ ਨੇ ਪਹਿਲਾ ਸਥਾਨ, ਰਿਆਤ ਇੰਟਰਨੈਸ਼ਨਲ ਸਕੂਲ ਰੈਲ ਮਾਜਰਾ ਨੇ ਦੂਜਾ ਸਥਾਨ, ਦਾ ਨੋਰਵੁੱਡ ਸਕੂਲ ਚਾਹਲ ਨੇ ਤੀਜਾ ਸਥਾਨ ਹਾਸਲ ਕੀਤਾ। ਲਾਨ ਟੈਨਿਸ, ਫੁੱਟਬਾਲ ਅਤੇ ਖੋ-ਖੋ ਦੇ ਟਰਾਇਲ ਕਰਵਾਏ ਗਏ ਅਤੇ ਟੀਮਾਂ ਦੀ ਚੋਣ ਕੀਤੀ ਗਈ। ਮਾਸਟਰ ਨਿਰਮਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਕੀ ਰਹਿੰਦੀਆਂ ਖੇਡਾਂ ਦੇ ਮੁਕਾਬਲੇ ਆਉਣ ਵਾਲੇ ਦਿਨਾਂ ਵਿੱਚਪੀਐਮ ਸ੍ਰੀ ਸਸਸਸ ਰੱਤੇਵਾਲ ਅਤੇ ਸਹਸ ਪਨਿਆਲੀ ਕਲਾਂ ਵਿਖੇ ਕਰਵਾਏ ਜਾਣਗੇ। ਜੋਨਲ ਟੂਰਨਾਮੈਂਟ ਦੀ ਸਫਲ ਸ਼ੁਰੂਆਤ ਅਤੇ ਪ੍ਰਬੰਧ ਲਈ ਸਭ ਨੇ  ਰਵਿੰਦਰ ਭਨੋਟ ਪ੍ਰਿੰਸੀਪਲ ਨੋਰਵੁੱਡ ਸਕੂਲ ਚਾਹਲ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕਚਰਾਰ ਵਰਿੰਦਰ ਪਾਲ, ਮਾਸਟਰ ਅਮਿਤ ਕੁਮਾਰ, ਭੁਪਿੰਦਰ ਸਿੰਘ, ਅਰਵਿੰਦਰ ਕੁਮਾਰ, ਓਮਨਾਥ, ਸੁਰਿੰਦਰ ਪਾਲ, ਪੁਰਸ਼ੋਤਮ ਲਾਲ, ਨਿਰਮਲ ਕੁਮਾਰ, ਮੈਡਮ ਪੁਸ਼ਪਿੰਦਰ ਕੌਰ ਅਤੇ ਕਿਰਨ ਬਾਲਾ  ਵੱਲੋਂ ਓਫਿਸ਼ੀਅਲ ਡਿਊਟੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਖਿਡਾਰੀ ਅਤੇ ਉਨਾਂ ਦੇ ਖੇਡ ਇੰਚਾਰਜ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2