ਨਵਾਂਸ਼ਹਿਰ /ਕਾਠਗੜ੍ਹ, 05 ਅਗਸਤ (ਜਤਿੰਦਰਪਾਲ ਸਿੰਘ ਕਲੇਰ )ਮਾਸਟਰ ਸ਼ਿਵ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਅੱਜ ਆਵਾਜ਼ ਸੰਸਥਾ ਵਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੈਲਮਾਜਰਾ ਵਿਖੇ 60 ਬੂੱਟੇ ਲਗਾਏ ਗਏ ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ l ਇਸ ਮੌਕੇ ਆਵਾਜ਼ ਸੰਸਥਾ ਦੇ ਪ੍ਰਧਾਨ ਮਦਨ ਲਾਲ ਚੇਚੀ ਅਤੇ ਜਨਰਲ ਸਕੱਤਰ ਚਰਨਜੀਤ ਸਿੰਘ ਸਿਆਣ ਨੇ ਕਿਹਾ ਕਿ ਹਰੇਕ ਮਨੁੱਖ ਨੂੰ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ l ਇਸ ਮੌਕੇ ਅਵਾਜ ਟੀਮ ਦੇ ਸਾਬਕਾ ਪ੍ਰਧਾਨ ਰਾਜਪਾਲ ਮੀਲੂ, ਪ੍ਰੈੱਸ ਸਕੱਤਰ ਹਰਜੀਤ ਸਿੰਘ ਸਹੋਤਾ, ਹਰਿੰਦਰ ਬਜਾੜ,ਹਰਸ਼ ਸ਼ਰਮਾ, ਮਾਸਟਰ ਅਨਿਲ ਕੁਮਾਰ, ਅਰਸ਼ਦੀਪ ਗਰਗ, ਹਿਮਾਸ਼ੂ ਜਿੰਦਲ, ਮਨਦੀਪ ਸਿੰਘ, ਮੈਡਮ ਦੀਪਤੀ ਰਾਣੀ, ਸ਼ਿਵਾਨੀ ਸੰਤੋਸ਼ ਕੁਮਾਰੀ ਤੋਂ ਇਲਾਵਾ ਮਿਡ ਡੇ ਮੀਲ ਵਰਕਰਾਂ ਵੀ ਹਾਜਰ ਸਨ l


