Join
Wednesday, March 25, 2026
Wednesday, March 25, 2026

ਕਾਠਗੜ੍ਹ ਦੀ ਪੰਚਾਇਤ ਦੇ ਸਹਿਯੋਗ ਨਾਲ  ਤੀਆਂ ਦਾ ਤਿਉਹਾਰ ਬੜੀ ਹੀ ਧੂਮਧਾਮ ਮਨਾਇਆ ਗਿਆ

ਨਵਾਂਸ਼ਹਿਰ /ਕਾਠਗੜ੍ਹ, 5ਅਗਸਤ (ਜਤਿੰਦਰ ਪਾਲ ਸਿੰਘ ਕਲੇਰ )  ਕਾਠਗੜ੍ਹ ਦੀ  ਪੰਚਾਇਤ ਵੱਲੋਂ ਨਿਵੇਕਲੀ ਪਹਿਲ ਕਰਦੇ ਹੋਏ ਪਹਿਲੀ ਵਾਰ ਕਸਬਾ ਨਿਵਾਸੀਆਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਤੇ ਚਾਵਾਂ ਨਾਲ ਮਨਾਇਆ ਗਿਆ। ਤੀਆਂ ਦੇ ਇਸ ਸਮਾਰੋਹ ਦਾ ਉਦਘਾਟਨ ਸਾਬਕਾ ਸਰਪੰਚ ਸੁਭਾਸ਼ ਆਨੰਦ ਤੇ ਮੌਜੂਦਾ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਵੱਲੋਂ ਪਤਵੰਤਿਆਂ ਦੀ ਮੌਜੂਦਗੀ ਵਿੱਚ ਸਾਂਝੇ ਤੌਰ ‘ਤੇ ਕੀਤਾ ਗਿਆ।

       ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਅਗਵਾਈ ਵਿੱਚ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਕਸਬੇ ਦੀਆਂ ਧੀਆਂ ਮੁਟਿਆਰਾਂ ਤੇ ਔਰਤਾਂ ਨੇ ਸੁੰਦਰ ਪੰਜਾਬੀ ਪਹਿਰਾਵਿਆਂ ਵਿੱਚ ਇਕੱਠੀਆਂ ਹੋ ਕੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਬੋਲੀਆਂ ਪਾਉਂਦੇ ਹੋਏ ਗਿੱਧਾ, ਭੰਗੜਾ ਪਾਇਆ ਅਤੇ ਨਾਲ ਹੀ ਲੋਕ ਤੱਥ ਵੀ ਪੇਸ਼ ਕੀਤੇ। ਇਸ ਮੌਕੇ  ਲੜਕੀਆਂ ਵੱਲੋਂ ਨਸ਼ਿਆਂ ਪ੍ਰਤੀ ਇੱਕ ਨੁੱਕੜ ਨਾਟਕ ਵੀ ਖੇਡਿਆ ਗਿਆ ਜੋ ਸਭ ਦੇ ਮਨਾਂ ‘ਤੇ ਡੂੰਘੀ ਛਾਪ ਛੱਡ ਗਿਆ। ਇਸ ਮੌਕੇ  ਕੋਲਡ ਡਰਿੰਕਸ, ਚਾਹ ਤੇ ਮਠਿਆਈ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ । ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਨੇ ਪਿੰਡ ਵਾਸੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੀਆਂ ਦੇ ਤਿਉਹਾਰ ਮਨਾਏ ਜਾਣ ਨਾਲ ਸਾਡੀਆਂ ਆਉਣ ਵਾਲੀਆਂ ਧੀਆਂ ਜਿੱਥੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੁੜੀਆਂ ਰਹਿਣਗੀਆਂ ਉੱਥੇ ਹੀ ਖੁਸ਼ੀ ਦੇ ਪਲ ਵੀ ਸਾਂਝੇ ਕਰਦੀਆਂ ਰਹਿਣਗੀਆਂ।  ਸਾਈਂ ਕਾਲੇ ਸ਼ਾਹ ਜੀ ਨੇ ਕਿਹਾ ਕਿ ਧੀਆਂ ਦੇ ਤਿਉਹਾਰ ਦਾ ਸਬੰਧ ਪੁਰਾਤਨ ਸਮੇਂ ਨਾਲ ਹੈ ਅਤੇ ਇਸ ਨੂੰ ਖੁਸ਼ੀ ਖੁਸ਼ੀ ਰਲ ਮਿਲਕੇ ਮਨਾਉਣਾ ਚਾਹੀਦਾ ਹੈ। ਕਸਬਾ ਵਾਸੀਆਂ ਵੱਲੋਂ ਪੰਚਾਇਤ ਦੇ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ। 

      ਇਸ ਮੌਕੇ ਪੰਚਾਇਤ ਮੈਂਬਰਾਂ ਸ੍ਰੀਮਤੀ ਅਨੂੰ ਸ਼ਰਮਾ, ਕੁਲਜੀਤ ਕੌਰ, ਕਮਲਜੀਤ ਕੌਰ,ਰਾਜ ਕੁਮਾਰ ਆਨੰਦ, ਅਨਿਲ ਸ਼ਰਮਾ, ਵਿੱਕੀ ਭੂੰਬਲਾ, ਪਰਮਜੀਤ ਬਜਾੜ ਤੋਂ ਇਲਾਵਾ ਕਾਮਰੇਡ ਅਵਤਾਰ ਸਿੰਘ ਤਾਰੀ, ਸ਼ੇਰੂ ਚੌਧਰੀ, ਟੀਨੂ ਚੌਧਰੀ,ਗੋਰਵ ਵੈਦ, ਹੇਮ ਰਾਜ ਚੋਧਰੀ ਤੇ ਹੋਰ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2