Join
Wednesday, March 25, 2026
Wednesday, March 25, 2026

ਰਾਜਵਿੰਦਰ ਸਿੰਘ ਬਣੇ ਦੂਜੀ ਵਾਰ ਜ਼ਿਲ੍ਹਾ ਪ੍ਰਧਾਨਗੀ ਦਾ ਤਾਜ

ਬਲਾਚੌਰ, 4 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) 

ਭਾਰਤੀ ਜਨਤਾ ਪਾਰਟੀ ਵੱਲੋ ਦੇਸ਼ ਭਰ ਵਿਚ ਚਲਾਈ ਜਾ ਰਹੀ ਸੰਗਠਨਾਤਮਕ ਚੋਣ ਮੁਹਿੰਮ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਦਾ ਐਲਾਨ ਅੱਜ ਕੈਨਾਲ ਵਿਯੂ ਰੈਸਟੋਰੈਂਟ ਬਲਾਚੌਰ ਵਿਖੇ ਕੀਤਾ ਗਿਆ।  ਜਿਸ ਦੌਰਾਨ ਜਿਲ੍ਹਾ ਚੋਣ ਅਧਿਕਾਰੀ ਸ. ਸੁਖਵਿੰਦਰ ਸਿੰਘ ਗੋਲਡੀ ਵਲੋਂ ਭਾਰਤੀ ਜਨਤਾ ਪਾਰਟੀ ਦੇ ਲੋਕਤੰਤਰਿਕ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਰਵੀਕਰਣ

ਕਾਹਲੋਂ ਵਲੋਂ ਨੌਜਵਾਨ ਆਗੂ ਰਾਜਵਿੰਦਰ ਸਿੰਘ ਲੱਕੀ ਦੇ ਨਾਂਅ ਦੀ ਘੋਸ਼ਣਾ ਕਰ ਕੇ ਲੱਕੀ ਦੇ ਸਿਰ ਤੇ ਦੂਸਰੀ ਵਾਰ ਪ੍ਰਧਾਨਗੀ ਦਾ ਤਾਜ ਸਜਾਇਆ ਗਿਆ। ਦੂਜੀ ਵਾਰ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਸਮੁੱਚੀ ਭਾਜਪਾ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਮੈਂ ਪਾਰਟੀ ਦਾ ਵਿਸ਼ਵਾਸ ਕਾਇਮ ਰੱਖਦਿਆਂ ਹੋਇਆਂ ਪਹਿਲਾਂ ਨਾਲੋਂ ਵੀ ਸਖਤ ਮਿਹਨਤ ਕਰਾਂਗਾ। ਇਸ ਮੌਕੇ ਮੈਡਮ ਵਰਿੰਦਰ ਕੌਰ ਥਾਂਦੀ, ਰਾਜ ਕੁਮਾਰ ਅਟਵਾਲ, ਜ਼ਿਲ੍ਹਾ ਯੂਥ ਪ੍ਰਧਾਨ ਪੰਕਜ ਕੁਮਾਰ, ਵਿਜੈ ਟਕਾਰਲਾ,ਸੰਜੀਵ ਭਾਰਦਵਾਜ, ਵਿਸ਼ਾਲ ਸ਼ਰਮਾ ਐਡਵੋਕੇਟ, ਦਿਨੇਸ਼ ਭਾਰਦਵਾਜ ਐਡਵੋਕੇਟ, ਅਮਨ ਕੌਸ਼ਲ ਐਡੋਕੇਟ, ਨਰਿੰਦਰ ਨਾਥ ਸੂਦਨ, ਵਰਿੰਦਰ ਸੈਣੀ, ਬਹੁ ਗਿਣਤੀ ਆਗੂ ਅਤੇ ਵਰਕਰ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2