Join
Wednesday, March 25, 2026
Wednesday, March 25, 2026

ਆਰਿਆ ਸਮਾਜ ਨਵਾਂਸ਼ਹਿਰ ਦੇ ਕਾਰਜਕਾਰੀ ਪ੍ਰਧਾਨ ਵਿਨੋਦ ਭਾਰਦਵਾਜ ਨੇ ਜਨਮਦਿਨ ਮੌਕੇ ਲਗਾਏ ਫੁੱਲਦਾਰ ਬੂਟੇ

ਨਵਾਸ਼ਹਿਰ 04 ਅਗਸਤ(ਜਤਿੰਦਰ ਪਾਲ ਸਿੰਘ ਕਲੇਰ ) 

ਆਰਿਆ ਸਮਾਜ ਨਵਾਂਸ਼ਹਿਰ ਦੇ ਕਾਰਜਕਾਰੀ ਪ੍ਰਧਾਨ ਵਿਨੋਦ ਭਾਰਦਵਾਜ ਨੇ ਆਪਣਾ ਜਨਮਦਿਨ ਐਸਕੇਟੀ ਪਲਾਂਟੇਸ਼ਨ ਟੀਮ ਦੀ “ਜਨਮਦਿਨ ‘ਤੇ ਪੌਧਾਰੋਪਣ” ਮੁਹਿੰਮ ਹੇਠ ਖਾਰਾ ਕਾਲੋਨੀ ਵਿਖੇ ਫੁੱਲਦਾਰ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਐਸਕੇਟੀ ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਅਤੇ ਪੀਐਸਜੀ ਨਵਾਂਸ਼ਹਿਰ ਦੇ ਸੰਯੋਜਕ ਮਨੋਜ ਕੰਡਾ ਵੀ ਮੌਜੂਦ ਸਨ।

ਵਿਨੋਦ ਭਾਰਦਵਾਜ ਨੇ ਇਸ ਮੌਕੇ ਸੰਦੇਸ਼ ਦਿੰਦਿਆਂ ਕਿਹਾ ਕਿ ਇਨਸਾਨ ਦੇ ਦੋ ਘਰ ਹੁੰਦੇ ਹਨ – ਇਕ ਧਰਤੀ ਮਾਤਾ ਅਤੇ ਦੂਜਾ ਉਸਦਾ ਸਰੀਰ। ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੀ ਦੇਖਭਾਲ ਕਰਦੇ ਹਾਂ, ਓਸੇ ਤਰ੍ਹਾਂ ਧਰਤੀ ਮਾਂ ਦੀ ਸੰਭਾਲ ਕਰਨੀ ਸਾਡੀ ਜ਼ਿੰਮੇਵਾਰੀ ਹੈ। ਬੂਟੇ ਲਗਾ ਕੇ ਅਸੀਂ ਆਪਣੀ ਧਰਤੀ ਨੂੰ ਹਰਾ-ਭਰਾ ਬਣਾਈਏ, ਜੋ ਕਿ ਸਾਫ-ਸੁਥਰੇ ਵਾਤਾਵਰਣ ਅਤੇ ਸਿਹਤਮੰਦ ਜੀਵਨ ਲਈ ਜ਼ਰੂਰੀ ਹੈ।

ਐਸਕੇਟੀ ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਵਿਨੋਦ ਭਾਰਦਵਾਜ ਜੀ ਹਰੇਕ ਸਾਲ ਆਪਣਾ ਜਨਮਦਿਨ ਸਾਡੀ ਟੀਮ ਨਾਲ ਪੌਧਾਰੋਪਣ ਕਰਕੇ ਮਨਾਉਂਦੇ ਹਨ। ਸਾਡੀ ਟੀਮ ਦਾ ਉਦੇਸ਼ ਹਰ ਜਨਮਦਿਨ ਨੂੰ “ਪੌਧਾਰੋਪਣ ਦਿਵਸ” ਵਜੋਂ ਮਨਾਉਣਾ ਹੈ, ਤਾਂ ਜੋ ਅਸੀਂ ਸਾਰੇ ਮਿਲ ਕੇ ਹਰੇ-ਭਰੇ ਤੇ ਸਿਹਤਮੰਦ ਭਵਿੱਖ ਦੀ ਰਚਨਾ ਕਰ ਸਕੀਏ।

ਪੀਐਸਜੀ ਦੇ ਸੰਯੋਜਕ ਮਨੋਜ ਕੰਡਾ ਨੇ ਵੀ ਇਸ ਕੋਸ਼ਿਸ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਪਹਿਲਾਂ ਸਮਾਜ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਾਉਂਦੀਆਂ ਹਨ। ਜਦੋਂ ਅਸੀਂ ਆਪਣੇ ਵਿਸ਼ੇਸ਼ ਪਲਾਂ ਨੂੰ ਧਰਤੀ ਮਾਂ ਲਈ ਸਮਰਪਿਤ ਕਰਦੇ ਹਾਂ, ਤਾਂ ਇਹ ਸੱਚੀ ਸਮਝਦਾਰੀ ਅਤੇ ਸੱਜਣਤਾ ਦਾ ਪ੍ਰਗਟਾਵਾ ਹੁੰਦਾ ਹੈ।

Related Articles

LEAVE A REPLY

Please enter your comment!
Please enter your name here

Latest Articles

2

2