Join
Wednesday, March 25, 2026
Wednesday, March 25, 2026

ਜਮੀਤਗੜ੍ਹ ਭੱਲਾ ਦੇ ਲੋਕਾਂ ਨੇ ਤੀਆਂ ਦੇ ਤਿਉਹਾਰ ਨੂੰ ਦਿੱਤਾ ਨਵਾਂ ਰੂਪ 

ਮਾਈ ਭਾਗੋ ਦੀਆਂ ਵਾਰਿਸ ਧੀਆਂ ਪੰਜਾਬ ਦੀਆਂ ਐਵਾਰਡ ਸ਼ੁਰੂ ਕਰਕੇ ਕੀਤੀ ਨਵੇਕਲੀ ਪਹਿਲ 

ਨਵਾਂਸ਼ਹਿਰ /ਕਾਠਗੜ੍ਹ, , 4 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )

ਪਿੰਡ ਜਮੀਤਗੜ੍ਹ ਭੱਲਾ ਦੇ ਵਾਸੀਆਂ ਨੇ ਇੱਕ ਨਵੇਕਲੀ ਪਹਿਲ ਕਰਦੇ ਹੋਏ ਸੌਣ ਦੇ ਮਹੀਨੇ ਵਿਚ ਮਨਾਏ ਜਾਂਦੇ ਤੀਆਂ ਦੇ ਤਿਉਹਾਰ ਨੂੰ ਵੱਖਰੇ ਰੂਪ ਵਿਚ ਮਨਾਇਆ। ਸਰਪੰਚ ਮਨਦੀਪ ਕੌਰ ਤੇ ਉਹਨਾਂ ਦੇ ਪਤੀ ਭਾਈ ਹਰਨੇਕ ਸਿੰਘ ਫ਼ੌਜੀ ਦੀ ਦੂਰਅੰਦੇਸ਼ੀ ਸੋਚ ਦੇ ਸਦਕਾ ਪਿੰਡ ਵਾਸੀਆਂ ਨੇ ਇਹ ਨਵੇਂ ਪੂਰਨੇ ਪਾਏ। ਜਿਸ ਨੇ ਤਹਿਤ ਦੋ ਹੋਣਹਾਰ ਧੀਆਂ ਜਗਮਨਦੀਪ ਕੌਰ ਜਮੀਤਗੜ੍ਹ ਭੱਲਾ ਤੇ ਲਵਜੋਤ ਕੌਰ ਕਾਹਮਾ ਨੂੰ ਮਾਈ ਭਾਗੋ ਦੀਆਂ ਵਾਰਿਸ ਧੀਆਂ ਪੰਜਾਬ ਦੀਆਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜਿਥੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਘੇ ਪੱਤਰਕਾਰ ਹਰਦੀਪ ਸਿੰਘ ਕਲਮ ਗਹੂੰਣ ਤੇ ਭਾਈ ਸਤਨਾਮ ਸਿੰਘ ਪੰਜਾਬੀ ਲੋਕ ਸਮੂਹ ਨੇ ਇਸ ਉਪਰਾਲੇ ਦੀ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਪਣੇ ਸ਼ਬਦਾਂ ਵਿਚ ਵਖਿਆਨ ਕੀਤਾ। ਇਸ ਸਮੇਂ ਕੋਚ ਰਣਧੀਰ ਸਿੰਘ ਭੁੱਲਰ ਨੇ ਵੀ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ਪਿੰਡ ਸੱਦ ਕੇ ਸਨਮਾਨਿਤ ਕਰਨ ਦੀ ਪਾਈ ਪਿਰਤ ਦੀ ਪ੍ਰਸੰਸਾ ਕੀਤੀ। ਇਸ ਸਾਰੇ ਸਮਾਗਮ ਦੀ ਰੂਪਰੇਖਾ ਗੁਰਪ੍ਰੀਤ ਕੌਰ ਤੇ ਰਮਨਦੀਪ ਕੌਰ ਨੇ ਮੰਚ ਦਾ ਸੰਚਾਲਣ ਸੁਚੱਜੇ ਤੇ ਸੰਚਾਰੂ ਢੰਗ ਨਾਲ ਕੀਤਾ। ਇਸ ਸਮੇਂ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀ ਭਾਈ ਹਰਨੇਕ ਸਿੰਘ ਫ਼ੌਜੀ, ਸਰਪੰਚ ਮਨਦੀਪ ਕੌਰ, ਕੁਲਵਿੰਦਰ ਕੌਰ ਪੰਚ, ਸੁਖਵਿੰਦਰ ਸਿੰਘ ਪੰਚ, ਸਰਬਜੀਤ ਕੌਰ, ਸਨਦੀਪ ਕੌਰ, ਅਜਮੇਰ ਕੌਰ, ਜਸਵੀਰ ਕੌਰ, ਬਲਵੀਰ ਕੌਰ,  ਬਖਸ਼ੀਸ਼ ਕੌਰ, ਰੁਪਿੰਦਰ ਕੌਰ, ਕੁਲਜੀਤ ਕੌਰ, ਕਵਲਜੀਤ ਕੌਰ, ਗੁਰਪ੍ਰੀਤ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਕਸ਼ਮੀਰ ਕੌਰ, ਪੂਨਮ, ਸਤਵਿੰਦਰ ਕੌਰ, ਅਕਵਿੰਦਰ ਕੌਰ, ਅੰਜੂ ਬਾਲਾ, ਰਮਨਦੀਪ ਕੌਰ, ਤਾਰੋਂ ਦੇਵੀ, ਅਮਨਦੀਪ ਕੁਮਾਰੀ, ਗੁਰਵਿੰਦਰ ਕੌਰ, ਕਮਲਜੀਤ ਕੌਰ, ਰਣਜੀਤ ਕੌਰ, ਜੋਤੀ, ਜਸਪ੍ਰੀਤ ਕੌਰ, ਲਖਵਿੰਦਰ ਕੌਰ, ਬਲਵਿੰਦਰ ਕੌਰ, ਸੰਤੋਖ ਕੌਰ, ਗੁਰਦੇਵ ਕੌਰ, ਕਿਰਨਦੀਪ ਕੌਰ, ਸ਼ੀਲਾ ਦੇਵੀ, ਅਮਨਦੀਪ ਕੌਰ, ਗੀਤਾ ਰਾਣੀ, ਸ਼ਮਾ ਰਾਣੀ, ਕਿਰਨਦੀਪ ਕੌਰ, ਮਨਦੀਪ ਕੌਰ, ਕੁਲਜੀਤ ਕੌਰ ਆਦਿ ਪ੍ਰਮੁੱਖ ਰੂਪ ਵਿਚ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2