ਨਵਾਂਸ਼ਹਿਰ 1 ਅਗਸਤ (ਜਤਿੰਦਰ ਪਾਲ ਸਿੰਘ ਕਲੇਰ )ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲਾ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਸਰਪੰਚ ਪਰਾਗਪੁਰ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਜੋ 30ਜੁਲਾਈ ਨੂੰ ਸਯੁੰਕਤ ਕਿਸਾਨ ਮੋਰਚੇ, ਟਰੇਡ ਯੂਨੀਅਨਾਂ ਮਜ਼ਦੂਰਾਂ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ ਤੇ ਟਰੈਕਟਰ ਮਾਰਚ ਨੂੰ ਸਫਲ ਮਾਰਚ ਬਣਾਇਆ, ਇਸ ਵਿੱਚ ਸੁਰਜੀਤ ਸਿੰਘ ਘੱਕੇਵਾਲ ਪੰਜ ਟਰੈਕਟਰ ਦੋ ਟਰੈਕਟਰ ਧਰਮਕੋਟ ਤੋਂ, ਤਿੰਨ ਟ੍ਰੈਕਟਰ ਮਹਿਲ ਸਿੰਘ ਮੈਲਾ ਅਤੇ ਪੰਜ ਗੱਡੀਆਂ ਬਲਾਚੌਰ ਕਾਠਗੜ੍ਹ ਤੋ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਦੀ ਅਗਵਾਈ ਭਾਰਤੀਕਿਸਾਨ ਯੂਨੀਅਨ ਰਾਜੇਵਾਲ ਦੇ ਕਿਸਾਨ ਆਗੂਆਂ ਨੇ ਹਿੱਸਾ ਲਿਆ ਸੀ ਇਸ ਤੋਂ ਉਹਨਾ ਦਾ ਬਹੁਤ ਬਹੁਤ ਧੰਨਵਾਦ ਅੱਗੇ 4 ਅਗਸਤ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਟ੍ਰੇਡ ਯੂਨੀਅਨਾਂ ਮਜ਼ਦੂਰਾਂ ਵੱਖ ਵੱਖ ਪਾਰਟੀਆਂ ਦੀ ਇੱਕ ਸਾਂਝੀ ਮੀਟਿੰਗ ਕੀਤੀ ਜਾ ਰਹੀ ਹੈ ਇਸ ਵਿਚ 15ਅਗਸਤ ਅਤੇ 24ਅਗਸਤ ਨੂੰ ਮੁਲਾਂਪੁਰ ਦਾਖਾਂ ਵਿਖੇ ਵੱਡੀ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਪੂਰੇ ਪੰਜਾਬ ਤੋਂ ਕਿਸਾਨ, ਮਜ਼ਦੂਰ ਟਰੇਡ ਯੂਨੀਅਨ ਅਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੇ ਵਰਕਰ ਪਹੁੰਚਣਗੇ ਇਸ ਵਿੱਚ ਪੰਜਾਬ ਦੀ ਜਬਰੀ ਜਮੀਨਾਂ ਅਕਵਾਇਰ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਬਣਾਉਣ ਲਈ ਸਯੁੰਕਤ ਕਿਸਾਨ ਮੋਰਚੇ ਵੱਲੋਂ ਇਹ ਕਦਮ ਚੁੱਕੇ ਜਾ ਰਹੇ ਹਨ


