ਸਰਕਾਰ ਦੇ ਇਸ ਕਦਮ ਦੀ ਕੀਤੀ ਪ੍ਰਸ਼ੰਸਾ, ਲੋਕਾਂ ਨੂੰ ਮਿਲੇਗਾ ਲਾਭ
ਨਵਾਂਸ਼ਹਿਰ 30 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )- ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਹੁਣ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਵੀ ਐੰਟੀ ਰੇਬੀਜ਼ ਵੈਕਸੀਨ ਉਪਲੱਬਧ ਕਰਵਾ ਦਿੱਤੀ ਗਈ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਿਲ੍ਹਾਂ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਨੇ ਦੱਸਿਆਂ ਕਿ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕਦਮ ਪੁੱਟਦਿਆਂ ਆਮ ਆਦਮੀ ਕਲੀਨਿਕਾਂ ਵਿੱਚ ਕਈ ਨਵੀਆਂ ਸਹਲੂਤਾਂ ਦੇਣੀਆਂ ਸ਼ੁਰੂ ਕਰ ਦਿੱਤੀਆ ਗਈਆ ਹਨ। ਜਦਕਿ ਬਾਕੀ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਹ ਵੈਕਸੀਨ ਪਹਿਲਾਂ ਹੀ ਉਪਲਬੱਧ ਹੈ |
ਉਨ੍ਹਾਂ ਨੇ ਦੱਸਿਆਂ ਕਿ ਜਾਨਵਰਾਂ ਦੇ ਵੱਢਣ ਦੇ ਪਹਿਲਾ ਦਿਨ , ਤੀੇਜੇ ਦਿਨ , ਸੱਤਵੇ ਤੇ 28 ਵੇ ਦਿਨ ਟੀਕਾਕਰਨ ਬਹੁਤ ਜਰੂਰੀ ਹੈ | ਜਿਲ੍ਹੇਂ ਦੇ ਸਾਰੇ ਆਮ ਆਦਮੀ ਕਲੀਨਿਕਾਂ ਤੇ ਰੇਬੀਜ਼ ਦਾ ਇਲਾਜਾ ਬਿਲਕੁਲ ਮੁਫਤ ਹੈ | ਐਟੀ ਰੇਬੀਜ਼ ਵੈਕਸੀਨ (ਏਆਰਵੀ ) ਰੇਬੀਜ਼ ਨੂੰ ਰੋਕਦੀ ਹੈ | ਉਨ੍ਹਾਂ ਦੱਸਿਆਂ ਕਿ ਰੇਬੀਜ਼ ਜਾ ਹਲਕਾਅ ਦਾ ਇਹ ਰੋਗ 100 ਫੀਸਦੀ ਜਾਨਲੇਵਾ ਪਰ 100 ਫ਼ੀਸਦੀ ਰੋਕਥਾਮਯੋਗ ਹੈ | ਜੇ ਜਲਦੀ ਇਲਾਜ ਕੀਤਾ ਜਾਵੇ | ਕਲੀਨਿਕਾਂ ਵਿੱਚ ਲੋੜੀਂਦੇ ਟੀਕਿਆਂ ਦਾ ਪੂਰਾ ਭੰਡਾਰ ਤੇ ਸਿਖਲਾਈ ਪ੍ਰਾਪਤ ਮੈਡੀਕਲ ਸਟਾਫ ਤੈਨਾਤ ਹੈ ਤਾਂ ਜੋ ਸੁਚਾਰੂ , ਤੇਜ ਤੇ ਪ੍ਰਭਾਵਸ਼ਾਲੀ ਇਲਾਜ ਯਕੀਨੀ ਬਣਾਇਆ ਜਾ ਸਕੇ |
ਸਤਨਾਮ ਜਲਾਲਪੁਰ ਨੇ ਦੱਸਿਆਂ ਕਿ ਆਮ ਤੌਰ ਤੇ ਇਹ ਸਮਝਿਆਂ ਜਾਂਦਾ ਹੈ ਤਿ ਰੇਬੀਜ਼ ਸਿਰਫ ਕੁੱਤੇ ਦੇ ਵੱਢਣ ਨਾਲ ਫੈਲ ਸਕਦਾ ਹੈ ਹਲਾਂ ਕਿ ਇਸ ਦੇ ਉਲਟ ਇਹ ਬੀਮਾਰੀ ਕੁੱਤਿਆਂ ਤੱਕ ਹੀ ਸੀਮਿਤ ਨਹੀ ,ਸਗੋਂ ਇਹ ਬਿੱਲੀਆਂ , ਬਾਂਦਰਾਂ , ਬੱਕਰੀਆਂ , ਚਮਗਿੱਦੜਾ ਸਮੇਤ ਵੱਖ ਵੱਖ ਜਾਨਵਰਾ ਦੇ ਕੱਟਣ ਨਾਲ ਹੋ ਸਕਦੀ ਹੈ | ਇਹ ਵਾਇਰਸ ਸੰਕ੍ਰਮਿਤ ਜਾਨਵਰਾਂ ਦੀ ਲਾਰ ਵਿੱਚ ਰਹਿੰਦਾ ਹੈ ਅਤੇ ਜਾਨਵਰਾਂ ਦੇ ਕੱਟਣ ਜਾ ਜਖਮਾਂ ਰਾਹੀ ਮਨੁੱਖਾ ਵਿੱਚ ਦਾਖਲ ਹੁੰਦਾ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਜਾਨਵਰ ਨੇ ਕੱਟ ਲਿਆ ਹੈ ਜਾਂ ਤੁਹਾਨੂੰ ਰੇਬੀਜ ਦੇ ਸੰਕ੍ਰਮਣ ਦਾ ਸ਼ੱਕ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ ਅਤੇ ਰੇਬੀਜ਼ ਦਾ ਟੀਕਾ ਲਗਵਾਓ | ਉਨ੍ਹਾਂ ਨੇ ਆਮ ਲੋਕਾਂ ਨੂੰ ਦੇਸੀ ਨੁਸਖਿਆਂ ਦੀ ਬਜਾਏ ਸਹੀ ਇਲਾਜ ਕਰਵਾਉਣ ਦੀ ਸਲਾਹ ਦਿੰਦੇ ਕਿਹਾ ਕਿ ਕੁੱਤੇ ਜਾ ਕਿਸੇ ਹੋਰ ਜਾਨਵਰ ਦੇ ਕੱਟਣ ਤੇ ਜ਼ਖ਼ਮ ਤੇ ਮਿਰਚਾ ਆਦਿ ਨਹੀ ਲਗਾਉਣੀਆਂ ਚਾਹੀਦੀਆਂ | ਅਜਿਹਾ ਕਰਨ ਨਾਲ ਬੀਮਾਰੀ ਘਾਤਕ ਹੋ ਸਕਦੀ ਹੈ |
ਉਨ੍ਹਾਂ ਨੇ ਜਿਲ੍ਹਾਂ ਵਾਸੀਆ ਨੂੰ ਅਪੀਲ ਕੀਤੀ ਕਿ ਜਿੰਨਾ ਵਿਆਕਤੀਆਂ ਨੇ ਆਪਣੇ ਘਰਾਂ ਵਿੱਚ ਪਾਲਤੂ ਕੁੱਤੇ ਰੱਖੇ ਹੋਏ ਹਨ। ਉਹ ਉਨ੍ਹਾਂ ਦਾ ਟੀਕਾਕਰਨ ਜਰੂਰ ਕਰਵਾਉਣ ਤਾ ਜੋ ਕੁੱਤੇ ਦੇ ਕੱਟਣ ਤੇ ਲੋਕਾਂ ਨੂੰ ਹਲਕਾਅ ਦੀ ਬੀਮਾਰੀ ਤੋਂ ਬਚਾਇਆ ਜਾ ਸਕੇ | ਉਨ੍ਹਾਂ ਨੇ ਕਿਹਾ ਕਿ ਰੇਬੀਜ਼ ਤੇ ਬਚਣ ਦਾ ਤਰੀਕਾ ਸਿਰਫ ਇਸਦੀ ਰੋਕਥਾਮ ਹੀ ਹੈ |


