ਬਲਾਚੌਰ 26 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਂਸਲ ਲਾਡੀ ਰਾਣਾ ਨੇ ਕਿਹਾ ਕਿ ਬਲਾਚੌਰ ਹਲਕੇ ਦੇ ਵਿਕਾਸ ਦੇ ਲਈ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੀ ਅਗਵਾਈ ਦੇ ਹੇਠ ਬਲਾਚੌਰ ਸ਼ਹਿਰ ਵਿਕਾਸ ਵੱਲ ਵਧੇਗਾ ਉਹਨਾਂ ਕਿਹਾ ਹੈ ਕਿ ਲਗਾਤਾਰ ਉਹਨਾਂ ਦੇ ਵੱਲੋਂ ਸਮੇਂ ਸਮੇਂ ਤੇ ਕੌਂਸਲਰਾਂ ਨਾਲ ਮੀਟਿੰਗਾਂ ਕਰਕੇ ਸ਼ਹਿਰ ਦੇ ਵਿਕਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਅਤੇ ਸ਼ਹਿਰ ਦੇ ਵਿਕਾਸ ਲਈ ਹਰ ਪੱਖੋਂ ਉਹਨਾਂ ਦੇ ਸੁਝਾਅ ਵੀ ਲਏ ਜਾਂਦੇ ਹਨ ਉਹਨਾਂ ਕਿਹਾ ਕਿ ਬਲਾਚੌਰ ਦੇ ਹਰੇਕ ਵਾਰਡ ਵਿੱਚ ਸਾਫ ਸਫਾਈ ਦੇ ਵਧੀਆ ਪ੍ਰਬੰਧ ਲਈ ਉਨਾਂ ਦੀ ਟੀਮ ਅਤੇ ਸਫਾਈ ਸੇਵਕ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਸਾਰੇ ਯੋਗਦਾਨ ਦੇਣ ਉਹਨਾਂ ਕਿਹਾ ਹੈ ਕਿ ਕੋਈ ਵੀ ਕੰਮ ਹੁੰਦਾ ਹੈ ਉਸ ਨੂੰ ਸਮਾਂ ਜਰੂਰ ਲੱਗਦਾ ਹੈ ਪਰ ਜਦੋਂ ਤੋਂ ਉਹਨਾਂ ਨੇ ਆਪਣੀ ਪ੍ਰਧਾਨਗੀ ਸੰਭਾਲੀ ਹੈ ਉਸ ਸਮੇਂ ਤੋਂ ਹੀ ਉਹ ਸ਼ਹਿਰ ਦੇ ਵਿਕਾਸ ਲਈ ਚਿੰਤਿਤ ਹਨ ਉਨਾ ਦੱਸਿਆ ਕਿ ਪਹਿਲਾ ਸਾਰਾ ਸ਼ਹਿਰ ਹਨੇਰੇ ਦੇ ਵਿੱਚ ਡੁੱਬਿਆ ਹੋਇਆ ਸੀ ਪਰ ਹੁਣ ਸ਼ਹਿਰ ਦੇ ਵਿੱਚ ਲਾਈਟਾਂ ਨਾਲ ਸ਼ਹਿਰ ਜਗਮਗਾ ਰਿਹਾ ਹੈ ਉਹਨਾਂ ਕਿਹਾ ਹੈ ਜਿਨ੍ਹਾਂ ਵਾਰਡਾਂ ਦੇ ਵਿੱਚ ਗਲੀਆਂ ਟੁੱਟੀਆਂ ਹੋਈਆਂ ਹਨ ਉਹ ਦੁਬਾਰਾ ਨਵੀਆਂ ਬਣਨਗੀਆਂ, ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਬਲਾਚੌਰ ਸ਼ਹਿਰ ਨਾਲ ਸੰਬੰਧਿਤ ਕਿਸੇ ਪ੍ਰਕਾਰ ਦੀ ਕੋਈ ਵੀ ਸਮੱਸਿਆ ਹੈ ਤਾਂ ਉਹ ਨਗਰ ਕੌਂਸਲ ਦੇ ਦਫਤਰ ਬਲਾਚੌਰ ਵਿਖੇ ਉਹਨਾਂ ਨੂੰ ਮਿਲ ਸਕਦੇ ਹਨ ਅਤੇ ਸ਼ਹਿਰ ਦੇ ਵਿਕਾਸ ਲਈ ਆਪਣੇ ਸੁਝਾਅ ਵੀ ਦੇ ਸਕਦੇ ਹਨ।


