Join
Thursday, March 26, 2026
Thursday, March 26, 2026

ਸਰਕਾਰੀ ਕਾਲਜ ਜਾਡਲਾ ‘ਚ ‘ਮੇਰਾ ਰੁੱਖ ਦਿਵਸ’ ਦੇ ਸੰਧਰਭ ਵਿੱਚ ਲਗਾਏ ਬੂਟੇ

ਅੱਜ ਲਾਇਆ ਬੂਟਾ, ਕੱਲ੍ਹ ਦੀ ਜੀਵਨ ਰੇਖਾ : ਅੰਕੁਸ਼ ਨਿਝਾਵਨ

ਨਵਾਂਸ਼ਹਿਰ, 25 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ) 

ਹਰ ਸਾਲ ਜੁਲਾਈ ਮਹੀਨੇ ਦੇ ਆਖਰੀ ਐਤਵਾਰ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ‘ਮੇਰਾ ਰੁੱਖ ਦਿਵਸ’ ਨੂੰ ਸਮਰਪਿਤ  ਇੱਕ  ਪਲਾਂਟੇਸ਼ਣ ਡਰਾਈਵ ਸਰਕਾਰੀ ਕਾਲਜ ਜਾਡਲਾ ‘ਚ ਆਯੋਜਿਤ ਕੀਤੀ ਗਈ। ਐਸ ਕੇ ਟੀ ਪਲਾਂਟੇਸ਼ਣ ਟੀਮ ਵੱਲੋਂ ਆਯੋਜਿਤ ਇਸ ਡਰਾਈਵ ਵਿਚ ਕਾਲਜ ਦੇ ਵਿਹੜੇ ‘ਚ ਵੱਖ-ਵੱਖ ਛਾਂਦਾਰ ਬੂਟੇ ਲਾਏ ਗਏ, ਜਿਨ੍ਹਾਂ ਦਾ ਮਕਸਦ ਸਿਰਫ ਵਾਤਾਵਰਣ ਸੰਭਾਲ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਕੁਦਰਤ ਨਾਲ ਜੋੜਨਾ ਵੀ ਸੀ।

ਕਾਲਜ ਦੀ ਵਾਇਸ ਪ੍ਰਿੰਸੀਪਲ ਪ੍ਰੀਆ ਬਾਵਾ ਨੇ ਆਪਨੇ ਸੰਦੇਸ਼ ਵਿੱਚ ਕਿਹਾ, ਪੌਧਾਰੋਪਣ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਅਸੀਂ ਜਦੋਂ ਅੱਜ ਇੱਕ ਬੂਟਾ ਲਾਈਦਾ ਹਾਂ, ਉਹ ਕੱਲ੍ਹ ਨੂੰ ਇੱਕ ਜੀਵਨਦਾਤਾ ਰੁੱਖ ਬਣ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਬੂਟਾ ਲਾ ਕੇ ਉਸ ਦੀ ਸੰਭਾਲ ਕਰਨ ਦੀ ਅਪੀਲ ਕੀਤੀ।

ਜੀ.ਜੀ.ਆਈ.ਓ. ਦੇ ਯੂਥ ਡਾਇਰੈਕਟਰ ਅਤੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਨੇ ਕਿਹਾ, ਹਰ ਬੂਟਾ ਭਵਿੱਖ ਦੀਆਂ ਸਾਹਾਂ ਦੀ ਗਾਰੰਟੀ ਹੈ। ‘ਮੇਰਾ ਰੁੱਖ ਦਿਵਸ’ ਸਿਰਫ ਇੱਕ ਦਿਨ  ਨਹੀਂ, ਇਹ ਨਵਾਂਸ਼ਹਿਰ ਤੋਂ ਉੱਠੀ ਇੱਕ ਹਰਿਆਵਲੀ ਲਹਿਰ ਹੈ ਜੋ ਹੁਣ ਦੁਨੀਆ ਭਰ ‘ਚ ਲੋਕਾਂ ਨੂੰ ਰੁੱਖਾਂ ਨਾਲ ਜੋੜ ਰਹੀ ਹੈ।”

ਉਨ੍ਹਾਂ ਕਿਹਾ ਕਿ ਮੇਰਾ ਰੁੱਖ ਦਿਵਸ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਰੁੱਖ ਲਗਾਉਣਾ ਸਿਰਫ ਤਸਵੀਰਾਂ ਲਈ ਨਹੀਂ, ਸਗੋਂ ਜ਼ਿੰਦਗੀ ਬਚਾਉਣ ਵਾਲੀ ਜਿੰਮੇਵਾਰੀ ਹੈ। ਇਹ ਦਿਨ ਸਾਨੂੰ ਕੁਦਰਤ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ। “ਅੱਜ ਲਾਇਆ ਬੂਟਾ, ਕੱਲ੍ਹ ਦੀ ਜੀਵਨ ਰੇਖਾ ਹੈ” – ਇਹੀ ਸੰਦੇਸ਼ ਹਰ ਦਿਲ ਤੱਕ ਪਹੁੰਚਣਾ ਚਾਹੀਦਾ ਹੈ।

ਇਸ ਮੌਕੇ ਪ੍ਰਿਯੰਕਾ, ਨਮ੍ਰਤਾ, ਸੁਰੇਸ਼ ਕੁਮਾਰ ਅਤੇ ਕੁਣਾਲ ਪੁਰੀ ਵੀ ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2