ਨਵਾਂਸ਼ਹਿਰ /ਕਾਠਗੜ੍ਹ 24 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ )
ਪਿੰਡ ਰੈਲ ਮਾਜਰਾ ਦੇ ਸਿੱਧ ਬਾਬਾ ਬਾਲਕ ਨਾਥ ਮੰਦਿਰ ਵਿਚ ਸਮੂਹ ਪਿੰਡ ਵਾਸੀਆਂ ਵੱਲੋਂ ਸਲਾਨਾ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਰਮਾਇਣ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਸੁਆਮੀ ਦਿਆਲ ਦਾਸ ਜੀ ਮਹਾਰਾਜ ਗੱਦੀਨਸ਼ੀਨ ਡੇਰਾ ਬਾਉੜੀ ਸਾਹਿਬ ਜੀ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਪ੍ਰਭੂ ਚਰਨਾਂ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸਾਨੂੰ ਹਰ ਪਲ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ। ਸੰਗਤਾਂ ਲਈ ਸਵੇਰ ਤੋਂ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ। ਦੁਪਹਿਰ ਬਾਅਦ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਜੋ ਦੇਰ ਰਾਤ ਤੱਕ ਚੱਲਦਾ ਰਿਹਾ।
ਸੇਵਾਦਾਰਾਂ ਵਿੱਚ ਮੰਗਤ ਰਾਣਾਂ, ਸੁਭਾਸ਼ ਭਾਟੀਆ, ਕਮੈਂਟੇਟਰ ਬੀਰਾ ਰੈਲ ਮਾਜਰਾ, ਸੰਜੀਵ ਰਾਣਾ, ਕ੍ਰਿਸ਼ਨ ਪਾਲ ਰਾਣਾ, ਲਾਲ ਚੰਦ, ਬਬਲੀ ਕਿਸਾਣਾ, ਰਿੰਕੂ, ਰਕੇਸ਼ ਸੰਗਰਾਹ, ਕੁਸ਼ਲ ਰਾਣਾ, ਬੱਬੂ ਭਾਟੀਆ, ਦਵਿੰਦਰ ਧਿਮਾਨ, ਸੰਜੀਵ ਬਬਲੀ,ਅਮਨ ਰਾਣਾ ਸੰਗਤਾਂ ਦੀ ਸੇਵਾ ਵਿਚ ਜੁਟੇ ਰਹੇ।



